‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ
Wednesday, Jan 14, 2026 - 11:24 PM (IST)
ਮਾਨਸਾ (ਸੰਦੀਪ ਮਿੱਤਲ) - ਮਾਨਸਾ ਪੁਲਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆਂ ਵਿਚ 12 ਗ੍ਰਾਮ ਹੈਰੋਇਨ, 89 ਨਸ਼ੀਲੀਆਂ ਗੋਲੀਆਂ, 120 ਸਿਗਨੇਚਰ ਕੈਪਸੂਲ, 72 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ, 40 ਲੀਟਰ ਲਾਹਣ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਜ਼ਿਲਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਜੌੜਕੀਆਂ ਦੀ ਪੁਲਸ ਟੀਮ ਨੇ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਜੋੜਕੀਆਂ ਦਾ ਦੌਰਾਨੇ ਗਸ਼ਤ ਡੋਪ ਟੈਸਟ ਕਰਵਾਉਣ ’ਤੇ ਪਾਜ਼ੇਟਿਵ ਆਉਣ ’ਤੇ ਐੱਨ. ਡੀ. ਪੀ. ਐੱਸ. ਐਕਟ ਥਾਣਾ ਜੌੜਕੀਆਂ ਤਹਿਤ ਕੇਸ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ।
ਥਾਣਾ ਝੁਨੀਰ ਦੀ ਪੁਲਸ ਟੀਮ ਨੇ ਗੁਰਦੀਪ ਸਿੰਘ ਪੁੱਤਰ ਬਾਰੂ ਸਿੰਘ ਵਾਸੀ ਦਾਨੇਵਾਲਾ, ਕਾਕਾ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਖਿਆਲੀ ਚਹਿਲਾਵਾਲੀ ਪਾਸੋਂ ਦੌਰਾਨੇ ਗਸ਼ਤ 72 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ ਬਰਾਮਦ ਕਰ ਕੇ ਮੁਕੱਦਮਾ ਐਕਸਾਈਜ਼ ਐਕਟ ਥਾਣਾ ਝੁਨੀਰ ਤਹਿਤ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ।
ਥਾਣਾ ਸਿਟੀ 2 ਮਾਨਸਾ ਦੀ ਪੁਲਸ ਟੀਮ ਨੇ ਲਾਲੀ ਸਿੰਘ ਪੁੱਤਰ ਸਿਵਨ ਸਿੰਘ ਵਾਸੀ ਵਾ. ਨੰ 26 ਮਾਨਸਾ, ਵੰਸ਼ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਵਾ.ਨੰ 15 ਮਾਨਸਾ, ਕਰਨ ਪੁੱਤਰ ਵਰਿੰਦਰ ਸਿੰਘ ਵਾਸੀ ਵਾ. ਨੰ 19 ਮਾਨਸਾ, ਸਹਿਬਰ ਪੁੱਤਰ ਬੰਸਾ ਸਿੰਘ ਵਾਸੀ ਭੈਣੀਬਾਘਾ ਦਾ ਦੌਰਾਨੇ ਗਸ਼ਤ ਡੋਪ ਟੈਸਟ ਕਰਵਾਉਣ ’ਤੇ ਡੋਪ ਪਾਜ਼ੇਟਿਵ ਆਉਣ ’ਤੇ ਮੁਕੱਦਮਾ ਐੱਨ. ਡੀ. ਪੀ. ਐੱਸ. ਐਕਟ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ।
ਥਾਣਾ ਸਦਰ ਮਾਨਸਾ ਦੀ ਪੁਲਸ ਟੀਮ ਨੇ ਗੁਲਜਾਰ ਸਿੰਘ ਪੁੱਤਰ ਸ਼ੈਲੂ ਸਿੰਘ ਵਾਸੀ ਦੂਲੋਵਾਲਾ ਪਾਸੋਂ ਦੌਰਾਨੇ ਗਸ਼ਤ 6 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਐੱਨ. ਡੀ. ਪੀ. ਐੱਸ. ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ।
ਇਸੇ ਤਰ੍ਹਾਂ ਥਾਣਾ ਸਦਰ ਬੁਢਲਾਡਾ ਦੀ ਪੁਲਸ ਟੀਮ ਨੇ ਸਤਨਾਮ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਕਣਕਵਾਲਾ ਚਹਿਲਾ ਪਾਸੋਂ ਦੌਰਾਨੇ ਗਸ਼ਤ 20 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਮੁਕੱਦਮਾ ਐੱਨ. ਡੀ. ਪੀ. ਐੱਸ. ਐਕਟ ਥਾਣਾ ਸਦਰ ਬੁਢਲਾਡਾ ਤਹਿਤ ਦਰਜ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ।
ਥਾਣਾ ਬਰੇਟਾ ਦੀ ਪੁਲਸ ਟੀਮ ਨੇ ਜਗਸੀਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਖੁਡਾਲ ਕਲਾਂ ਪਾਸੋਂ ਦੌਰਾਨੇ ਗਸਤ 120 ਸਿਗਨੇਚਰ ਕੈਪਸੂਲ ਬਰਾਮਦ ਕਰ ਕੇ ਮੁਕੱਦਮਾ ਬੀ.ਐੱਨ.ਐੱਸ. ਥਾਣਾ ਬਰੇਟਾ ਤਹਿਤ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ।
ਥਾਣਾ ਜੋਗਾ ਦੀ ਪੁਲਸ ਟੀਮ ਨੇ ਬਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਰੜ੍ਹ ਪਾਸੋਂ ਦੌਰਾਨੇ ਗਸ਼ਤ 40 ਲੀਟਰ ਲਾਹਣ ਬਰਾਮਦ ਕਰ ਕੇ ਮੁਕੱਦਮਾ ਐਕਸਾਈਜ਼ ਐਕਟ ਥਾਣਾ ਜੋਗਾ ਤਹਿਤ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਅਤੇ ਥਾਣਾ ਦੀ ਪੁਲਸ ਟੀਮ ਨੇ ਪਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਉੱਭਾ ਪਾਸੋ ਂ ਦੌਰਾਨੇ ਗਸ਼ਤ 40 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਮੁਕੱਦਮਾ ਐੱਨ. ਡੀ. ਪੀ. ਐੱਸ ਐਕਟ ਥਾਣਾ ਜੋਗਾ ਤਹਿਤ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ।
ਥਾਣਾ ਸਰਦੂਲਗੜ੍ਹ ਦੀ ਪੁਲਸ ਟੀਮ ਨੇ ਜਗਤਾਰ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਸਰਦੂਲਗੜ੍ਹ, ਪਰਮਜੀਤ ਸਿੰਘ ਪੁੱਤਰ ਰਾਮਸ਼ੇਵਰ ਸਿੰਘ ਵਾਸੀ ਲੋਹਗੜ੍ਹ ਪਾਸੋਂ ਦੌਰਾਨੇ ਗਸ਼ਤ 29 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਮੁਕੱਦਮਾ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸਰਦੂਲਗੜ੍ਹ ਵਿਖੇ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ।
ਥਾਣਾ ਸਿਟੀ 1 ਮਾਨਸਾ ਵਿਚ ਸੀ. ਆਈ. ਏ. ਸਟਾਫ ਦੀ ਪੁਲਸ ਟੀਮ ਨੇ ਸਮਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਲਹਿਰੀ ਹਾਲ ਸੀਗੋਂ (ਬਠਿੰਡਾ), ਇਮਰਾਨ ਖਾਨ ਪੁੱਤਰ ਸਲਮੀ ਖਾਨ ਵਾਸੀ ਬਾਜੇਵਾਲਾ ਪਾਸੋਂ ਦੌਰਾਨੇ ਗਸ਼ਤ 6 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸਿਟੀ 1 ਮਾਨਸਾ ਵਿਖੇ ਦਰਜ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ।
