ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 21 ਲੱਖ ਦੀ ਠੱਗੀ ਮਾਰੀ
Friday, Sep 24, 2021 - 04:36 PM (IST)
ਨਾਭਾ (ਜੈਨ) : ਇਥੇ ਪੁਲਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 21 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਸਮੇਤ ਪੰਜ ਵਿਅਕਤੀ ਨਾਮਜ਼ਦ ਕੀਤੇ ਹਨ। ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਚਹਿਲ ਨੇ ਸ਼ਿਕਾਇਤ ਕੀਤੀ ਕਿ ਉਸ ਨੂੰ ਵਿਦੇਸ਼ ਭੇਜਣ ਲਈ ਝਾਂਸਾ ਦੇ ਕੇ ਸੁਖਵਿੰਦਰ ਕੌਰ, ਉਸ ਦੇ ਪਤੀ ਲਖਵਿੰਦਰ ਸਿੰਘ, ਨਰਪਿੰਦਰ ਸਿੰਘ, ਉਸ ਦੇ ਪਿਤਾ ਮਲਕੀਤ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਸਰੋਦ (ਸੰਗਰੂਰ ਜ਼ਿਲ੍ਹਾ) ਅਤੇ ਮੁਹੱਬਤਲ ਸਿੰਘ ਪੁੱਤਰ ਕੌਰ ਸਿੰਘ ਵਾਸੀ ਭੁੱਟਾ ਪਿੰਡ (ਲੁਧਿਆਣਾ) ਨੇ 21 ਲੱਖ ਰੁਪਏ ਵਸੂਲ ਕੀਤੇ ਪਰ ਵਿਦੇਸ਼ ਨਹੀਂ ਭੇਜਿਆ।
ਬਾਅਦ ਵਿਚ ਸਮਝੌਤਾ ਕਰਕੇ 4 ਲੱਖ 88 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਪਰ 16 ਲੱਖ 12 ਹਜ਼ਾਰ ਰੁਪਏ ਵਾਪਸ ਕਰਨ ਵਿਚ ਟਾਲਮਟੋਲ ਕਰਕੇ ਪਰੇਸ਼ਾਨ ਕੀਤਾ, ਜਿਸ ਲਈ ਦਰਖਾਸਤ ਦਿੱਤੀ ਗਈ। ਹੁਣ ਪੁਲਸ ਨੇ ਜਾਂਚ ਪੜਤਾਲ ਕਰਕੇ ਸੁਖਵਿੰਦਰ ਕੌਰ, ਲਖਵਿੰਦਰ ਸਿੰਘ, ਨਰਪਿੰਦਰ ਸਿੰਘ, ਮਲਕੀਤ ਸਿੰਘ ਤੇ ਮੁਹੱਬਤ ਸਿੰਘ ਖਿਲਾਫ ਧਾਰਾ 406, 420, 120 ਬੀ. ਆਈ. ਪੀ. ਸੀ., ਸੈਕਸ਼ਨ 13 ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।