ਡੌਂਕੀ ਲਗਾ ਕੇ ਇਟਲੀ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ, ਪਰਿਵਾਰ 'ਚ ਵਿਛੇ ਸੱਥਰ

Saturday, Apr 01, 2023 - 12:08 PM (IST)

ਡੌਂਕੀ ਲਗਾ ਕੇ ਇਟਲੀ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ, ਪਰਿਵਾਰ 'ਚ ਵਿਛੇ ਸੱਥਰ

ਪੱਟੀ (ਜ.ਬ)- ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਵਾਸਤੇ ਸਾਡੇ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ, ਅਜਿਹੇ 'ਚ ਕਈ ਵਾਰ ਚੰਗੇ ਭਵਿੱਖ ਲਈ ਗਏ ਮੁੜ ਆਪਣੇ ਘਰਾਂ ਨੂੰ ਵਾਪਸ ਨਹੀਂ ਆਉਂਦੇ, ਇਸੇ ਹੀ ਤਰ੍ਹਾਂ ਦਾ ਪੱਟੀ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ- ਪਤੀ ਨਾਲ ਮਾਮੂਲੀ ਤਕਰਾਰ ਮਗਰੋਂ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਲਾਂ 'ਚ ਉੱਜੜੀਆਂ ਖ਼ੁਸ਼ੀਆਂ

ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਚੂਸਲੇਵੜ ਤੋਂ ਇਸ ਪਿੰਡ ਦਾ ਨੌਜਵਾਨ ਸੁਖਵੰਤ ਸਿੰਘ ਉਰਫ਼ ਸੋਨੂੰ ਪੁੱਤਰ ਬਿੱਕਰ ਸਿੰਘ ਇਟਲੀ ਆਪਣੇ ਘਰ ਦੀ ਗਰੀਬੀ ਕੱਢਣ ਵਾਸਤੇ ਗਿਆ ਪਰ ਕੁਝ ਮਹੀਨੇ ਲੋਕਾਂ ਦੇ ਘਰ ਕੰਮ ਕਰਨ ਤੋਂ ਬਾਅਦ ਜਦੋਂ ਉਸ ਨੂੰ ਕੰਮ ਮਿਲਿਆ ਤਾਂ ਰਸਤੇ ਵਿਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਹੁਣ ਪਿੱਛੇ ਪਰਿਵਾਰਕ ਮੈਂਬਰਾਂ ਉਸ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਵਾਸਤੇ ਲੋਕਾਂ ਦੇ ਤਰਲੇ ਕੱਢ ਰਹੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਤਲਾਸ਼ ’ਚ ਧਾਰਮਿਕ ਡੇਰਿਆਂ ’ਤੇ ਸਰਚ ਆਪ੍ਰੇਸ਼ਨ, ਡਰੋਨ ਦੀ ਵੀ ਲਈ ਜਾ ਰਹੀ ਮਦਦ

ਮ੍ਰਿਤਕ ਸੁਖਵੰਤ ਸਿੰਘ ਦੇ ਭਰਾ ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਡੌਂਕੀ ਲਗਾ ਕੇ ਵਿਦੇਸ਼ ਗਿਆ ਸੀ ਤੇ ਉਸ ਦੇ ਭਰਾ ਨੇ ਕੁਝ ਮਹੀਨੇ ਲੋਕਾਂ ਦੇ ਘਰ ਕੰਮ ਕੀਤਾ ਤੇ ਜਦੋਂ ਉਸ ਨੂੰ ਕੰਮ ਮਿਲਿਆ ਤਾਂ ਰਸਤੇ ’ਚ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਤੋਂ ਮਦਦ ਮੰਗਦੇ ਹੋਏ ਲਾਸ਼ ਨੂੰ ਵਾਪਸ ਭਾਰਤ ਲਿਆਉਣ ਵਿਚ ਮਦਦ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਕਰਮ ਸਿੰਘ ਨੇ ਕੀਤੀ ਖੁਦਕੁਸ਼ੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News