ਵੀਡੀਓ ਬਣਾਉਂਦਿਆਂ ਨੌਜਵਾਨ ਨਾਲ ਵਾਪਰੀ ਅਜਿਹੀ ਅਣਹੋਣੀ, ਮਿੰਟਾਂ ''ਚ ਪੈ ਗਿਆ ਚੀਕ-ਚਿਹਾੜਾ

Sunday, Mar 03, 2024 - 07:06 PM (IST)

ਵੀਡੀਓ ਬਣਾਉਂਦਿਆਂ ਨੌਜਵਾਨ ਨਾਲ ਵਾਪਰੀ ਅਜਿਹੀ ਅਣਹੋਣੀ, ਮਿੰਟਾਂ ''ਚ ਪੈ ਗਿਆ ਚੀਕ-ਚਿਹਾੜਾ

ਫਾਜ਼ਿਲਕਾ (ਸੁਨੀਲ)- ਮੋਬਾਇਲ 'ਤੇ ਵੀਡੀਓਜ਼ ਬਣਾਉਣ ਦਾ ਸ਼ੌਂਕ ਇਕ ਨੌਜਵਾਨ ਨੂੰ ਇੰਨਾ ਮਹਿੰਗਾ ਪੈ ਗਿਆ ਕਿ ਉਸ ਦੀ ਜਾਨ ਜ਼ੋਖ਼ਮ ਵਿਚ ਪੈ ਗਈ। ਮਿਲੀ ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਜ਼ੋਰਾ ਮਾਨ ਨਗਰ ਇਲਾਕੇ ਵਿਚ ਇਕ ਨੌਜਵਾਨ ਪਤੰਗ ਉਡਾਉਣ ਦੀ ਵੀਡੀਓ ਬਣਾ ਰਿਹਾ ਸੀ ਕਿ ਅਚਾਨਕ ਬਿਜਲੀ ਦੇ ਕਰੰਟ ਦੀ ਲਪੇਟ ਵਿਚ ਆ ਗਿਆ। ਹਾਈਵੋਲਟੇਜ਼ ਦੀਆਂ ਤਾਰਾਂ ਦੀ ਲਪੇਟ ਵਿਚ ਆਏ ਨੌਜਵਾਨ ਦੇ ਸਰੀਰ ਦਾ ਪੇਟ ਤੋਂ ਲੈ ਕੇ ਪੈਰ ਤੱਕ ਹੇਠਲਾ ਹਿੱਸਾ ਬੁਰੀ ਤਰ੍ਹਾਂ ਸੜ ਗਿਆ। 

ਮੌਕੇ ਉਤੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸ਼ੁਰੂਆਤੀ ਇਲਾਜ ਦੇਣ ਤੋਂ ਬਾਅਦ ਹਾਲਤ ਗੰਭੀਰ ਵੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰ ਮੁਤਾਬਕ ਨੌਜਵਾਨ ਨੂੰ ਨਾ ਸਿਰਫ਼ ਕਰੰਟ ਲੱਗਾ ਸਗੋਂ ਕਰੰਟ ਲੱਗਣ ਦੇ ਬਾਅਦ ਛੱਤ ਤੋਂ ਹੇਠਾਂ ਡਿੱਗੇ ਨੌਜਵਾਨ ਦੇ ਸਿਰ 'ਤੇ ਡੂੰਘੀ ਸੱਟ ਵੀ ਆਈ ਹੈ। 

ਇਹ ਵੀ ਪੜ੍ਹੋ: ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ 'ਚ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਸਾਨ ਲੀਡਰਾਂ 'ਤੇ ਚੁੱਕੇ ਸਵਾਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News