ਚਿੱਟੇ ਦਿਨ ਗਲੀ ’ਚੋਂ ਲੰਘ ਰਹੇ ਨੌਜਵਾਨ ਨੂੰ ਚੁੱਕ ਲੈ ਗਏ ਗੁੰਡੇ, ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਘਟਨਾ cctv 'ਚ ਕੈਦ
Saturday, Apr 13, 2024 - 10:04 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਰੰਜਿਸ਼ ਤਹਿਤ ਕੁਝ ਲੋਕਾਂ ਨੇ ਚਿੱਟੇ ਦਿਨ ਗਲੀ ’ਚੋਂ ਲੰਘ ਰਹੇ ਨੌਜਵਾਨ ਨੂੰ ਚੁੱਕ ਕੇ ਘਰ ਲੈ ਕੇ ਗਏ ਅਤੇ ਉੱਥੇ ਜਾ ਕੇ ਕੁੱਟਮਾਰ ਕੀਤੀ ਗਈ ਜੋ ਸਾਰੀ ਘਟਨਾ ਗਲੀ ਵਿੱਚ ਕਿਸੇ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ।
ਇਹ ਵੀ ਪੜ੍ਹੋ- ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ
ਜਿਸਨੂੰ ਲੋਕਾਂ ਦੀ ਮਦਦ ਨਾਲ ਛੁੱਡਵਾ ਕੇ ਹਸਪਤਾਲ ਦੀਨਾਨਗਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਕੁੱਟਮਾਰ ਦਾ ਸ਼ਿਕਾਰ ਹੋਇਆ ਨੌਜਵਾਨ ਗੁਰਜੀਤ ਸਿੰਘ ਉਰਫ਼ ਡੋਡੀ ਮੁਹੱਲਾ ਬੇਰੀਆਂ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਉਸਨੇ ਬਿੱਟੂ ਮਿਸਤਰੀ ਨਾਮਕ ਵਿਅਕਤੀ ਜੋ ਸੱਭਿਆਚਾਰਕ ਗਰੁੱਪ ਚਲਾਉਂਦਾ ਹੈ, ਨੂੰ ਕਿਸੇ ਰਿਸ਼ਤੇਦਾਰ ਦੇ ਵਿਆਹ ’ਤੇ ਬੁੱਕ ਕੀਤਾ ਹੋਇਆ ਸੀ ਅਤੇ 6 ਹਜ਼ਾਰ ਦੀ ਬਕਾਇਆ ਰਾਸ਼ੀ ਸੀ ਜਿਸ ਨੂੰ ਦੋ ਦਿਨ ਪਹਿਲਾਂ ਵੀ ਰਾਤ ਨੂੰ ਬਿੱਟੂ ਮਿਸਤਰੀ ਸਾਥੀਆਂ ਨੂੰ ਨਾਲ ਲੈ ਕੇ ਪੈਸੇ ਮੰਗਣ ਆਇਆ ਸੀ ਅਤੇ ਉਸਨੇ ਗਲੀ ਵਿੱਚ ਚੰਗਾ ਮਾੜਾ ਬੋਲਦਿਆਂ ਡੋਡੀ ਨਾਲ ਧੱਕਾ ਮੁੱਕੀ ਕੀਤੀ ਸੀ। ਜਿਸਦੀ ਸ਼ਿਕਾਇਤ ਥਾਣਾ ਦੀਨਾਨਗਰ ਵਿੱਚ ਕੀਤੀ ਗਈ ਸੀ ਅਤੇ ਪੁਲਸ ਨੇ ਉਨ੍ਹਾਂ ਨੂੰ ਝਗੜਾ ਕਰਨ ਤੋਂ ਰੋਕਿਆ ਸੀ ਪਰ ਇਸਦੇ ਬਾਵਜੂਦ ਬਿੱਟੂ ਮਿਸਤਰੀ ਨੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ- ਖ਼ਾਲਸਾ ਸਾਜਣਾ ਦਿਵਸ ਮਨਾਉਣ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ, 22 ਅਪ੍ਰੈਲ ਪਰਤੇਗਾ ਭਾਰਤ
ਦੂਜੇ ਪਾਸੇ ਜਦ ਦੂਜੇ ਧੜੇ ਦੇ ਬਿੱਟੂ ਮਿਸਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰਾ ਉਪਰ ਲਾਏ ਜਾ ਸਾਰੇ ਸਾਰੇ ਇਲਜ਼ਾਮ ਝੂਠੇ ਹਨ। ਮੈਂ ਆਪਣੇ ਪੈਸਿਆਂ ਦੀ ਮੰਗ ਜ਼ਰੂਰ ਕੀਤੀ ਸੀ। ਇਸ ਘਟਨਾ ਸੰਬੰਧੀ ਜਦ ਦੀਨਾਨਗਰ ਥਾਣਾ ਮੁਖੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀ ਪਾਏ ਗਏ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਖਾਲਸਾ ਸਾਜਨਾ ਦਿਹਾੜਾ ਵਿਸਾਖੀ ਮੌਕੇ 15 ਅਪ੍ਰੈਲ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਜਾਵੇਗਾ ਬੰਗਲਾਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8