ਪੁਲਸ ''ਚ ਭਰਤੀ ਕਰਵਾਉਣ ਦੇ ਨਾਂ ''ਤੇ 90 ਹਜ਼ਾਰ ਠੱਗੇ

02/11/2018 7:16:58 AM

ਤਰਨਤਾਰਨ,   (ਰਾਜੂ)-  ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਪੰਜਾਬ ਪੁਲਸ 'ਚ ਭਰਤੀ ਕਰਵਾਉਣ ਦੇ ਨਾਂ 'ਤੇ 90 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਸ ਮੁਲਾਜ਼ਮ ਕਾਬਲ ਸਿੰਘ ਵਾਸੀ ਸਰਕਾਰੀ ਕੁਆਰਟਰ ਨੰਬਰ-406 ਪੁਲਸ ਲਾਈਨ ਤਰਨਤਾਰਨ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਫੂਲਵਤੀ ਪਤਨੀ ਸ਼੍ਰੀ ਰਾਮ ਵਾਸੀ ਕੁਆਰਟਰ ਨੰਬਰ-16 ਪੁਲਸ ਲਾਈਨ ਤਰਨਤਾਰਨ ਨੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੂੰ ਦਰਖਾਸਤ ਦਿੰਦੇ ਹੋਏ ਦੱਸਿਆ ਕਿ ਪੁਲਸ ਮੁਲਾਜ਼ਮ ਕਾਬਲ ਸਿੰਘ ਸਾਡੇ ਕੁਆਰਟਰ 'ਚ ਆਇਆ ਅਤੇ ਕਹਿਣ ਲੱਗਾ ਕਿ ਜੇਕਰ ਉਨ੍ਹਾਂ ਆਪਣੇ ਲੜਕੇ ਚਮਨ ਲਾਲ ਨੂੰ ਪੁਲਸ 'ਚ ਭਰਤੀ ਕਰਵਾਉਣਾ ਹੈ ਤਾਂ 90 ਹਜ਼ਾਰ ਰੁਪਏ ਦੇਵੋ। ਅਸੀਂ ਉਸ ਨੂੰ 90 ਹਜ਼ਾਰ ਰੁਪਏ ਦੇ ਦਿੱਤੇ। ਕਾਫੀ ਸਮਾਂ ਬੀਤ ਜਾਣ 'ਤੇ ਕਾਬਲ ਸਿੰਘ ਨੇ ਨਾ ਤਾਂ ਮੇਰੇ ਲੜਕੇ ਚਮਨ ਲਾਲ ਨੂੰ ਪੁਲਸ 'ਚ ਭਰਤੀ ਕਰਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। 
ਇਸ ਸਬੰਧੀ ਅਸੀਂ ਦਰਖਾਸਤ ਐੱਸ. ਐੱਸ. ਪੀ. ਨੂੰ ਦਿੱਤੀ। ਐੱਸ. ਐੱਸ. ਪੀ. ਨੇ ਦਰਖਾਸਤ ਦੀ ਇਨਕੁਆਰੀ ਅਵਤਾਰ ਸਿੰਘ ਇੰਚਾਰਜ ਆਰਥਿਕ ਅਪਰਾਧ ਸ਼ਾਖਾ ਤਰਨਤਾਰਨ ਨੂੰ ਸੌਂਪੀ, ਜਿਸ ਦੀ ਜਾਂਚ ਦੌਰਾਨ ਪੁਲਸ ਮੁਲਾਜ਼ਮ ਕਾਬਲ ਸਿੰਘ ਦੋਸ਼ੀ ਪਾਇਆ ਗਿਆ। ਐੱਸ. ਐੱਸ. ਪੀ. ਨੇ ਤੁਰੰਤ ਕਾਬਲ ਸਿੰਘ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ।


Related News