ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 90 ਦਿਨਾਂ ’ਚ 30 ਵਾਰਦਾਤਾਂ ਨੂੰ ਅੰਜਾਮ, ਕਿੰਗ ਪਿਨ ਸਣੇ 11 ਮੁਲਜ਼ਮ ਕਾਬੂ

05/11/2024 6:23:49 PM

ਅੰਮ੍ਰਿਤਸਰ (ਸੰਜੀਵ)-ਰਾਤ ਦੇ ਹਨੇਰੇ ’ਚ ਹਥਿਆਰਾਂ ਦੇ ਬਲ ’ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ’ਚ ਕਮਿਸ਼ਨਰੇਟ ਪੁਲਸ ਨੇ ਗਿਰੋਹ ਦੇ ਕਿੰਗ ਪਿਨ ਸਣੇ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ ਖੋਹੇ ਗਏ 23 ਮੋਬਾਈਲ, 5 ਮੋਟਰਸਾਈਕਲ, 3 ਦਾਤਰ, ਕ੍ਰਿਪਾਨਾਂ, ਬੇਸਬਾਲ ਤੇ ਲੋਹੇ ਦੀ ਰਾਡ ਰਿਕਵਰ ਕੀਤੀ ਗਈ ਹੈ। ਇਹ ਖੁਲਾਸਾ ਬੀਤੇ ਦਿਨ ਏ. ਡੀ. ਸੀ. ਪੀ. ਦਰਪਣ ਆਹਲੂਵਾਲੀਆ ਤੇ ਏ. ਡੀ. ਸੀ. ਪੀ. ਪ੍ਰਭਜੋਤ ਸਿੰਘ ਵਿਰਕ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ।

ਪੁਲਸ ਨੇ ਗ੍ਰਿਫਤਾਰ ਕੀਤੇ ਸਾਰੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਗੇਟ ਹਕੀਮਾ ਤੇ ਥਾਣਾ ਰਣਜੀਤ ਐਵੇਨਿਊ ਦੇ ਇੰਚਾਰਜ ਦੁਆਰਾ ਜੁਆਇੰਟ ਆਪ੍ਰੇਸ਼ਨ ਕਰ ਕੇ ਗ੍ਰਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਗ੍ਰਿਫ਼ਤਾਰ ਕੀਤੇ ਮੁਲਜ਼ਮ

ਕਿੰਗ-ਪਿਨ ਮਨਵੀਰ ਬਾਵਾ ਉਰਫ ਬਾਵਾ, ਵਿਸ਼ਾਲ ਮਹਿਰਾ ਉਰਫ ਭੂਤ, ਪ੍ਰਭਜੋਤ ਸਿੰਘ ਪ੍ਰਭ, ਕਰਨ ਉਰਫ ਪੰਚੂ, ਹਿਮਾਂਸ਼ੂ ਕੁਮਾਰ, ਲਵ ਸ਼ਰਮਾ, ਨਿਤੇਸ਼, ਰਾਹੁਲ, ਰਾਘਵ ਤੇ ਗੁਰਦਿਆਲ ਸਿੰਘ ਉਰਫ ਗਗਨ ਦੇ ਨਾਲ ਇਕ ਨਾਬਾਲਿਕ ਸ਼ਾਮਿਲ ਹੈ।

ਇਹ ਵੀ ਪੜ੍ਹੋ- ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ

ਰੇਲਵੇ ਸਟੇਸ਼ਨ, ਬਸ ਸਟਾਪ ਤੇ ਧਾਰਮਿਕ ਅਸਥਾਨ ਸਨ ਨਿਸ਼ਾਨੇ ’ਤੇ

ਏ. ਡੀ. ਸੀ. ਪੀ. ਡਾਕਟਰ ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਰੋਹ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ, ਬਸ ਸਟਾਪ ਅਤੇ ਧਾਰਮਿਕ ਥਾਵਾਂ ਦੇ ਨੇੜੇ-ਤੇੜੇ ਸਰਗਰਮ ਰਹਿੰਦਾ ਸੀ। ਗਿਰੋਹ ਦੇ ਸਾਰੇ ਮੈਂਬਰ ਰਾਤ 10 ਵਜੇ ਤੋਂ ਬਾਅਦ ਵਾਰਦਾਤ ਕਰਨ ਲਈ ਸਰਗਰਮ ਹੋ ਜਾਂਦੇ ਸਨ ਅਤੇ ਅਕਸਰ ਜ਼ੋਮੈਟੋ, ਸਵਿੱਗੀ ਤੇ ਬਾਹਰੋਂ ਆਉਣ ਵਾਲੇ ਯਾਤਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਹਾਲ ਹੀ ’ਚ ਗਿਰੋਹ ਨੇ ਰਣਜੀਤ ਐਵੇਨਿਊ ਖੇਤਰ ’ਚ ਦੇਰ ਰਾਤ ਇਕ ਜ਼ੋਮੈਟੋ ਡਲਿਵਰੀ ਬੁਆਏ ਕਰਨ ਦਾ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਮੋਟਰਸਾਈਕਲ ਤੇ ਮੋਬਾਈਲ ਖੋਹਿਆ ਸੀ, ਜਿਸ ਨੂੰ ਪੁਲਸ ਨੇ ਰਿਕਵਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਹਾਈ ਕੋਰਟ ਦਾ ਅਹਿਮ ਫੈਸਲਾ, ਮੁਸਲਮਾਨਾਂ ਨੂੰ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਦਾ ਅਧਿਕਾਰ ਨਹੀਂ

ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਤੇ ਦਰਜ ਮਾਮਲੇ

ਗਿਰੋਹ ਦੇ ਕਿੰਗ-ਪਿਨ ਮਨਵੀਰ ਬਾਵਾ ’ਤੇ ਜੁਲਾਈ 2021 ’ਚ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਸੀ, ਜਦੋਂਕਿ ਮਈ 2022 ’ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਲੁੱਟ ਦਾ ਮਾਮਲਾ ਦਰਜ ਕੀਤਾ। ਵਿਸ਼ਾਲ ਮਹਿਰਾ ’ਤੇ ਥਾਣਾ ਸਿਵਲ ਲਾਈਨ ’ਚ ਲੁੱਟ ਦਾ ਕੇਸ ਦਰਜ ਹੈ। ਕਰਨ ਪਿੰਟੂ ’ਤੇ ਥਾਣਾ ਇਸਲਾਮਾਬਾਦ ’ਚ ਲੁੱਟ ਦਾ ਮਾਮਲਾ ਦਰਜ ਹੈ। ਰਾਹੁਲ ’ਤੇ ਥਾਣਾ ਰਣਜੀਤ ਐਵੇਨਿਊ ’ਚ ਲੁੱਟ ਦਾ ਮਾਮਲਾ, ਥਾਣਾ ਇਸਲਾਮਾਬਾਦ ’ਚ ਲੁੱਟ ਦਾ ਮਾਮਲਾ ਅਤੇ ਥਾਣਾ ਇਸਲਾਮਾਬਾਦ ’ਚ ਲੜਾਈ-ਝਗੜੇ ਦਾ ਮਾਮਲਾ ਦਰਜ ਹੈ। ਗ੍ਰਿਫ਼ਤਾਰ ਕੀਤੇ ਰਾਘਵ ਵਿਰੁੱਧ ਥਾਣਾ ਰਣਜੀਤ ਐਵੇਨਿਊ ’ਚ ਲੁੱਟ ਦਾ ਕੇਸ ਦਰਜ ਹੈ, ਉਥੇ ਗੁਰਦਿਆਲ ਸਿੰਘ ਗਗਨ ’ਤੇ ਥਾਣਾ ਰਣਜੀਤ ਐਵੇਨਿਊ ’ਚ ਲੁੱਟ ਦਾ ਮਾਮਲਾ ਦਰਜ ਹੈ। ਪੁਲਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਬਹੁਤ ਹੀ ਜਲਦ ਉਨ੍ਹਾਂ ਵੱਲੋਂ ਸਰਅੰਜਾਮ ਦਿੱਤੀਆਂ ਕਈ ਹੋਰ ਵਾਰਦਾਤਾਂ ਦੇ ਵੀ ਜਲਦ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News