ਲੋਕ ਸਭਾ ਚੋਣਾਂ: "ਪੱਪੀ, ਬਿੱਟੂ, ਰਿੰਕੂ, ਚੰਨੀ..." ਅੱਜ ਵੀ ਬਚਪਨ ਦੇ ਨਾਂ ਨਾਲ ਮਸ਼ਹੂਰ ਹਨ ਇਹ ਵੱਡੇ ਲੀਡਰ
Thursday, May 02, 2024 - 10:08 AM (IST)
ਚੰਡੀਗੜ੍ਹ (ਹਰੀਸ਼ਚੰਦਰ): ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿਚ ਕਈ ਵੱਡੇ ਨਾਮੀ ਆਗੂ ਇਸ ਵਾਰ ਵੀ ਮੈਦਾਨ ਵਿਚ ਹਨ ਪਰ ਇਨ੍ਹਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਬਿੱਟੂ, ਬੱਬੂ, ਰਿੰਕੂ, ਪੱਪੀ, ਟੀਨੂੰ ਤੇ ਕਾਕਾ ਆਦਿ ਵੀ ਹਨ। ਘਰਾਂ-ਮੁਹੱਲਿਆਂ ’ਚ ਛੋਟੇ ਨਾਂ ਜਾਂ ‘ਨਿਕ ਨੇਮ’ ਵਾਲੇ ਉਮੀਦਵਾਰ ਸਾਰੀਆਂ ਪਾਰਟੀਆਂ ਤੋਂ ਹਨ। ਇਨ੍ਹਾਂ ’ਚੋਂ ਕਈ ਤਾਂ 50 ਪਾਰ ਕਰ ਚੁੱਕੇ ਹਨ ਜਦਕਿ ਕੁਝ ਅੱਧੀ ਸਦੀ ਨੂੰ ਛੂਹਣ ਦੀ ਕਗਾਰ ’ਤੇ ਹਨ। ਇਸ ਦੇ ਬਾਵਜੂਦ ਜੋ ਨਾਂ ਉਨ੍ਹਾਂ ਨਾਲ ਬਚਪਨ ਤੋਂ ਹੀ ਜੁੜਿਆ ਹੋਇਆ ਹੈ, ਉਸ ਨੂੰ ਅੱਜ ਵੀ ਨਾਲ ਲੈ ਕੇ ਚੱਲ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਦਲਵੀਰ ਗੋਲਡੀ ਦੇ ਕਾਂਗਰਸ ਛੱਡ 'ਆਪ' 'ਚ ਜਾਣ ਮਗਰੋਂ ਸੁਨੀਲ ਜਾਖੜ ਦਾ ਵੱਡਾ ਬਿਆਨ
ਇਸ ਵਾਰ ਭਾਜਪਾ ਦੀ ਟਿਕਟ ’ਤੇ ਕਿਸਮਤ ਅਜ਼ਮਾਉਣ ਲਈ ਰਵਨੀਤ ਸਿੰਘ ਲਗਾਤਾਰ ਚੌਥੀ ਵਾਰ ਲੋਕ ਸਭਾ ’ਚ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਨੂੰ ਲੋਕ ਰਵਨੀਤ ‘ਬਿੱਟੂ’ ਦੇ ਨਾਂ ਨਾਲ ਜ਼ਿਆਦਾ ਜਾਣਦੇ ਹਨ। ਉਨ੍ਹਾਂ ਦੇ ਵਿਰੁੱਧ ਚੋਣ ਲੜ ਰਹੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਨਾਂ ਵੀ ਇਸੇ ਤਰ੍ਹਾਂ ਦੇ ਹਨ। ਬਿੱਟੂ ਦਾ ਮੁਕਾਬਲਾ ਰਾਜਾ ਤੇ ਪੱਪੀ ਨਾਲ ਹੈ। ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਦਾ ਨਿਕ ਨੇਮ ਰਾਜਾ ਹੈ ਅਤੇ ਉਨ੍ਹਾਂ ਨੂੰ ਰਾਜਾ ਵੜਿੰਗ ਦੇ ਨਾਂ ਨਾਲ ਇਲਾਕੇ ’ਚ ਜਾਣਿਆ ਜਾਂਦਾ ਹੈ ਜਦਕਿ ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ ਉਰਫ ਪੱਪੀ ਪਰਾਸ਼ਰ ਵੀ ਇੱਥੋਂ ਚੋਣ ਲੜ ਰਹੇ ਹਨ।
ਜਲੰਧਰ ’ਚ 3 ਵੱਡੀਆਂ ਪਾਰਟੀਆਂ ਦੇ ਉਮੀਦਵਾਰ ਰਿੰਕੂ, ਟੀਨੂੰ ਤੇ ਚੰਨੀ ਹਨ। ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਪਵਨ ਟੀਨੂੰ ਹਨ ਜੋ ਅਕਾਲੀ ਦਲ ਤੋਂ ‘ਆਪ’ ’ਚ ਸ਼ਾਮਲ ਹੋਏ ਹਨ ਜਦਕਿ ਸੁਸ਼ੀਲ ਰਿੰਕੂ ‘ਆਪ’ ਤੋਂ ਭਾਜਪਾ ’ਚ ਸ਼ਾਮਲ ਹੋਏ ਹਨ। ਉੱਥੇ ਹੀ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ‘ਚੰਨੀ’ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਇਸੇ ਤਰ੍ਹਾਂ ਗੁਰਦਾਸਪੁਰ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਭਾਜਪਾ ਦੇ ਦਿਨੇਸ਼ ਕੁਮਾਰ ‘ਬੱਬੂ’ ਨੂੰ ‘ਆਪ’ ਦੇ ਅਮਨਸ਼ੇਰ ਸਿੰਘ ‘ਸ਼ੈਰੀ ਕਲਸੀ’ ਅਤੇ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੰਧਾਵਾ ਨੂੰ ਸੁੱਖੀ ਰੰਧਾਵਾ ਦੇ ਨਾਂ ਨਾਲ ਜ਼ਿਆਦਾ ਜਾਣਿਆ ਜਾਂਦਾ ਹੈ। ਨਾਲ ਲੱਗਦੇ ਖਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ‘ਮੰਨਾ’ ਚੋਣ ਮੈਦਾਨ ਵਿਚ ਹਨ। ‘ਆਪ’ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਦਾ ਨਿਕ ਨੇਮ ‘ਮੀਤ’ ਹੈ ਅਤੇ ਉਹ ਆਪਣੇ ਹਲਕੇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਮੀਤ ਹੇਅਰ ਦੇ ਨਾਂ ਨਾਲ ਜਾਣੇ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਅਪਡੇਟ; ਕਾਰਵਾਈ ਮਗਰੋਂ ਬੋਲੇ ਬਲਕੌਰ ਸਿੰਘ- 'ਹੁਣ ਮਿਲਿਆ ਕੁਝ ਸਕੂਨ'
ਆਮ ਆਦਮੀ ਪਾਰਟੀ ਦੇ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਜੀ.ਪੀ. ਅਤੇ ਫਿਰੋਜ਼ਪੁਰ ਤੋਂ ਉਮੀਦਵਾਰ ਕਾਕਾ ਬਰਾੜ ਦੇ ਨਾਂ ਨਾਲ ਜਾਣੇ ਜਾਂਦੇ ਹਨ। ਇਨ੍ਹਾਂ ਵਿਚ ਜੀ.ਪੀ. ਦਾ ਪੂਰਾ ਨਾਂ ਗੁਰਪ੍ਰੀਤ ਸਿੰਘ ਹੈ ਜਦੋਂ ਕਿ ਕਾਕਾ ਬਰਾੜ ਦਾ ਨਾਂ ਜਗਦੀਪ ਸਿੰਘ ਹੈ। ਕਾਂਗਰਸ ਦੇ ਬਠਿੰਡਾ ਤੋਂ ਉਮੀਦਵਾਰ ਪੈਵੀ ਦਾ ਪੂਰਾ ਨਾਂ ਜੀਤ ਮਹਿੰਦਰ ਸਿੰਘ ਸਿੱਧੂ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਦੋਸਤ ਪੈਵੀ ਹੀ ਕਹਿੰਦੇ ਹਨ। ਅਕਾਲੀ ਦਲ ਦੇ ਹੀ ਫ਼ਿਰੋਜ਼ਪੁਰ ਤੋਂ ਉਮੀਦਵਾਰ ਬੌਬੀ ਮਾਨ ਦਾ ਪੂਰਾ ਨਾਂ ਨਰਦੇਵ ਸਿੰਘ ਮਾਨ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8