ਮਹਿਤਪੁਰ ਪੁਲਸ ਨੇ 20 ਹਜ਼ਾਰ ਲੀਟਰ ਜ਼ਹਿਰੀਲੀ ਲਾਹਣ ਫੜੀ, ਮੌਕੇ ’ਤੇ ਕੀਤੀ ਨਸ਼ਟ

Thursday, May 02, 2024 - 12:28 PM (IST)

ਮਹਿਤਪੁਰ ਪੁਲਸ ਨੇ 20 ਹਜ਼ਾਰ ਲੀਟਰ ਜ਼ਹਿਰੀਲੀ ਲਾਹਣ ਫੜੀ, ਮੌਕੇ ’ਤੇ ਕੀਤੀ ਨਸ਼ਟ

ਮਹਿਤਪੁਰ (ਮਨੋਜ ਚੋਪੜਾ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਥਾਣਾ ਮਹਿਤਪੁਰ ਦੇ ਮੁਖੀ ਗੁਰਸ਼ਿੰਦਰ ਕੌਰ ਅਤੇ ਐਕਸਾਈਜ਼ ਇੰਸਪੈਕਟਰ ਸਾਹਿਲ ਗੰਗਾ ਨੇ ਪੁਲਸ ਪਾਰਟੀ ਨਾਲ ਨਸ਼ਾ ਸਮੱਗਲਰਾਂ ਖਿਲਾਫ ਸਰਚ ਮੁਹਿੰਮ ਚਲਾਉਂਦੇ ਹੋਏ 20 ਹਜ਼ਾਰ ਲੀਟਰ ਲਾਹਣ ਸਮੇਤ 8 ਲੋਹੇ ਦੇ ਡਰੰਮ, 32 ਤਰਪਾਲਾਂ ਅਤੇ 2 ਪਤੀਲੇ ਫੜਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਐੱਸ. ਐੱਚ. ਓ. ਮਹਿਤਪੁਰ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਕਾਰਨ ਪੁਲਸ ਨਸ਼ੇ ਦੇ ਸੌਦਾਗਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ।

ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਉਨ੍ਹਾਂ ਅਤੇ ਐਕਸਾਈਜ਼ ਇੰਸਪੈਕਟਰ ਸਾਹਿਲ ਗੰਗਾ ਨੂੰ ਨਾਲ ਲੈ ਕੇ ਪੁਲਸ ਪਾਰਟੀ ਨੇ ਸਤਲੁਜ ਬੰਨ੍ਹ ਨੇੜੇ ਪਿੰਡ ਵੇਹਰਾ ਤੋ 20 ਹਜ਼ਾਰ ਲੀਟਰ ਜ਼ਹਿਰੀਲੀ ਲਾਹਣ ਅਤੇ ਲੋਹੇ ਦੇ 8 ਡਰੰਮ ਬਰਾਮਦ ਕੀਤੇ, ਜਿਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਐੱਸ. ਐੱਚ. ਓ. ਗੁਰਸ਼ਿੰਦਰ ਕੌਰ ਨੇ ਪਿਛਲੇ ਕੁਝ ਮਹੀਨਿਆ ਤੋਂ ਇਲਾਕੇ ਦੀ ਕਮਾਨ ਸੰਭਾਲ ਕੇ ਨਸ਼ਾ ਸਮੱਗਲਰਾਂ ਦਾ ਲੱਕ ਤੋੜ ਦਿੱਤਾ ਹੈ। ਆਏ ਦਿਨ ਉਨ੍ਹਾਂ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਕਾਰਨ ਜਿੱਥੇ ਨਸ਼ਾ ਸਮੱਗਲਰਾਂ ’ਚ ਦਿਨੋ-ਦਿਨ ਡਰ ਪਾਇਆ ਜਾ ਰਿਹਾ ਹੈ। ਇਸ ਦਾ ਪ੍ਰਭਾਵ ਖੇਤਰ ਦੇ ਅਸਮਾਜਿਕ ਤੱਤਾ ’ਤੇ ਵੀ ਪਿਆ ਹੈ। ਐੱਸ. ਐੱਚ. ਓ. ਨੇ ਕਿਹਾ ਕਿ ਇਲਾਕੇ ’ਚ ਨਸ਼ਾ ਸਮੱਗਲਰਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ। ਉਹ ਖੁਦ ਇਲਾਕੇ ’ਚ ਸਰਚ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਆਈ ਸਾਹਮਣੇ, ਅਪ੍ਰੈਲ ’ਚ ਘੱਟ ਪਈ ਗਰਮੀ, ਜਾਣੋ ਅਗਲੇ ਦਿਨਾਂ ਦਾ ਹਾਲ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News