ਜੂਆ ਖੇਡਦੇ 9 ਗ੍ਰਿਫਤਾਰ, 80 ਹਜ਼ਾਰ ਦੀ ਨਕਦੀ ਬਰਾਮਦ
Monday, Mar 12, 2018 - 04:37 AM (IST)
ਲੁਧਿਆਣਾ, (ਰਿਸ਼ੀ)- ਸੀ. ਆਈ. ਏ.-2 ਦੀ ਪੁਲਸ ਨੇ ਸ਼ਨੀਵਾਰ ਨੂੰ ਸੂਚਨਾ ਦੇ ਆਧਾਰ 'ਤੇ ਕੁੰਦਨਪੁਰੀ ਟਾਵਰ ਵਾਲੀ ਗਲੀ 'ਚ ਸ਼ਰੇਆਮ ਜੂਆ ਖੇਡਦੇ 9 ਲੋਕਾਂ ਨੂੰ 80 ਹਜ਼ਾਰ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸਾਰਿਆਂ ਖਿਲਾਫ ਥਾਣਾ ਡਵੀਜ਼ਨ ਨੰ. 4 ਵਿਚ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸਤਨਾਮ ਸਿੰਘ ਅਨੁਸਾਰ ਫੜੇ ਗਏ ਦੋਸ਼ੀਆਂ ਦੀ ਪਛਾਣ ਮਲਕੀਤ ਸਿੰਘ, ਨਿਰਮਲ ਸਿੰਘ ਨਿਵਾਸੀ ਮਨਜੀਤ ਨਗਰ, ਸੰਜੀਵ ਕੁਮਾਰ ਨਿਵਾਸੀ ਜਲੰਧਰ ਬਾਈਪਾਸ, ਅਰੁਣ ਕੁਮਾਰ ਨਿਵਾਸੀ ਅਮਰਪੁਰਾ, ਅਸ਼ੋਕ ਕੁਮਾਰ ਨਿਵਾਸੀ ਕੁੰਦਨਪੁਰੀ, ਸਤਵੀਰ ਸਿੰਘ ਨਿਵਾਸੀ ਧਰਮਪੁਰਾ, ਕਵੀ ਨਿਵਾਸੀ ਨਾਲੀ ਮੁਹੱਲਾ, ਅਸ਼ੋਕ ਕੁਮਾਰ ਨਿਵਾਸੀ ਛਾਊਣੀ ਮੁਹੱਲਾ, ਰੋਹਿਤ ਨਿਵਾਸੀ ਮਾਧੋਪੁਰੀ ਦੇ ਤੌਰ 'ਤੇ ਹੋਈ ਹੈ।
