ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੂਰੀ ਤਰ੍ਹਾਂ ਫੇਲ੍ਹ, 9 ਨੌਜਵਾਨਾਂ ਦੀ ਮੌਤ ਮਗਰੋਂ ਵੀ ਪ੍ਰਸ਼ਾਸਨ ਸੁੱਤਾ

Thursday, Feb 12, 2026 - 06:31 PM (IST)

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੂਰੀ ਤਰ੍ਹਾਂ ਫੇਲ੍ਹ, 9 ਨੌਜਵਾਨਾਂ ਦੀ ਮੌਤ ਮਗਰੋਂ ਵੀ ਪ੍ਰਸ਼ਾਸਨ ਸੁੱਤਾ

ਜਲਾਲਾਬਾਦ(ਟੀਨੂੰ/ ਸੁਮਿਤ)- ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਦਲਿਤ ਬਸਤੀ ਬੱਲੂਆਣਾ ਵਿੱਚ ਭਾਰੀ ਝਟਕਾ ਲੱਗਾ ਹੈ। ਪਿੰਡ ਵਿੱਚ ਚਿੱਟੇ ਸਮੇਤ ਹੋਰ ਨਸ਼ਿਆਂ ਦਾ ਕਾਰੋਬਾਰ ਸ਼ਰੇਆਮ ਚੱਲ ਰਿਹਾ ਹੈ ਅਤੇ ਇਹ ਸਭ ਕੁਝ ਥਾਣਾ ਸਿਟੀ ਦੀ ਨੱਕ ਹੇਠ ਹੋਣ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ।

ਇਹ ਵੀ ਪੜ੍ਹੋ- ਲਾਅ ਕਾਲਜ ਗੋਲੀਕਾਂਡ: 'ਮੇਰੇ ਪੁੱਤ ਜੱਜ ਬਣਨਾ ਚਾਹੁੰਦਾ ਸੀ', ਰੌਂਦੀ ਮਾਂ ਨੇ ਕੁੜੀ 'ਤੇ ਲਾਏ ਦੋਸ਼

ਇਸ ਲਾਪਰਵਾਹੀ ਦੇ ਵਿਰੁੱਧ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਸੈਂਕੜਿਆਂ ਪਿੰਡ ਵਾਸੀਆਂ ਨੇ ਥਾਣਾ ਸਿਟੀ ਦਾ ਘਿਰਾਓ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਸ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਰੋਸ ਵਿਖਾਵੇ ਤੋਂ ਪਹਿਲਾਂ ਪਿੰਡ 'ਚ ਵੱਡਾ ਇਕੱਠ ਕੀਤਾ ਗਿਆ, ਜਿੱਥੇ ਨਸ਼ਿਆਂ ਦੀ ਰੋਕਥਾਮ ਸਬੰਧੀ ਮਤਾ ਪਾਸ ਕੀਤਾ ਗਿਆ। ਇਸ ਮੌਕੇ ਗਰਾਮ ਪੰਚਾਇਤ ਦੀ ਮਹਿਲਾ ਸਰਪੰਚ ਦੇ ਪਤੀ ਅਨਿਲ ਕੁਮਾਰ, ਸਾਬਕਾ ਸਰਪੰਚ ਤਿਲਕ ਰਾਜ, ਸਾਬਕਾ ਸਰਪੰਚ ਦੁਲੀ ਚੰਦ ਭੱਲਾ, ਪੰਚਾਇਤ ਮੈਂਬਰ ਸੂਰਜ ਕੁਮਾਰ, ਟਿੰਕੂ ਕੁਮਾਰ, ਰਾਮ ਪ੍ਰਸਾਦ, ਸ਼ਿਸ਼ੂ ਰਾਮ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਸਭ ਨੇ ਇਕ ਸੁਰ ਵਿੱਚ ਪੁਲਸ ਪ੍ਰਸ਼ਾਸਨ ਨੂੰ ਸਿੱਧਾ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਜੇ ਹੁਣ ਵੀ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਅਗਲਾ ਸੰਘਰਸ਼ ਸਿਰਫ਼ ਥਾਣੇ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਤੱਕ ਲਿਜਾਇਆ ਜਾਵੇਗਾ।

ਇਹ ਵੀ ਪੜ੍ਹੋ-  ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਫਾਜ਼ਿਲਕਾ ਦੇ SSP, ਜਥੇਦਾਰ ਅੱਗੇ ਰੱਖਿਆ ਪੱਖ

ਇਸ ਦੌਰਾਨ ਇੱਕ ਨੌਜਵਾਨ ਨੇ ਸਭ ਦੇ ਸਾਹਮਣੇ ਖੁਲਾਸਾ ਕੀਤਾ ਕਿ ਉਹ ਪਿੰਡ ਵਿੱਚ ਨਸ਼ਾ ਵੇਚਣਗੇ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦਾ ਡਰ ਨਹੀਂ। ਇਸ ਖੁਲਾਸੇ ਤੋਂ ਬਾਅਦ ਪਿੰਡ ਦਾ ਮਾਹੌਲ ਗੁੱਸੇ ਨਾਲ ਭਰ ਗਿਆ ਅਤੇ ਲੋਕ ਸਿੱਧੇ ਥਾਣਾ ਸਿਟੀ ਵੱਲ ਰੁਖ ਕਰ ਗਏ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਨਸ਼ਿਆਂ ਕਾਰਨ ਹੁਣ ਤੱਕ ਪਿੰਡ ਦੇ 9 ਨੌਜਵਾਨ ਮੌਤ ਦੇ ਮੂੰਹ ਵਿੱਚ ਸਮਾ ਚੁੱਕੇ ਹਨ, ਪਰ ਪੁਲਸ ਨੇ ਨਾ ਤਾਂ ਕਿਸੇ ਵੱਡੇ ਤਸਕਰ ਨੂੰ ਫੜਿਆ, ਨਾ ਹੀ ਕਿਸੇ ਮਜ਼ਬੂਤ ਕਾਰਵਾਈ ਦੀ ਉਦਾਹਰਨ ਦਿੱਤੀ। ਲੋਕਾਂ ਨੇ ਕਿਹਾ ਕਿ ਇਹ ਸਿਰਫ਼ ਨਸ਼ੇ ਨਾਲ ਹੋਈਆਂ ਮੌਤਾਂ ਨਹੀਂ, ਬਲਕਿ ਪੁਲਸ ਦੀ ਲਾਪਰਵਾਹੀ ਨਾਲ ਹੋਏ ਕਤਲ ਹਨ।

ਇਹ ਵੀ ਪੜ੍ਹੋ- ਇੱਕ ਹੋਰ ਧੀ ਭਗਵੰਤ ਮਾਨ ਦੇ ਨਾਕਾਮ ਸ਼ਾਸਨ ਦੀ ਭੇਟ ਚੜ੍ਹੀ : ਹਰਸਿਮਰਤ ਬਾਦਲ

ਤਿੰਨ-ਚਾਰ ਦਿਨ ਪਹਿਲਾਂ 22 ਸਾਲਾ ਗਗਨਦੀਪ ਗੱਗੀ ਪੁੱਤਰ ਸਵਰਗੀ ਮੰਗਲ ਸਿੰਘ ਦੀ ਨਸ਼ੇ ਨਾਲ ਮੌਤ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ। ਪਰ ਇਸ ਮੌਤ ਤੋਂ ਬਾਅਦ ਵੀ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਹੋਈ, ਜਿਸ ਨਾਲ ਲੋਕਾਂ ਵਿੱਚ ਭਾਰੀ ਰੋਸ ਹੈ। ਹੋਰ ਵੀ ਹੈਰਾਨੀਜਨਕ ਗੱਲ ਇਹ ਰਹੀ ਕਿ ਥਾਣਾ ਸਿਟੀ ਮੁਖੀ ਅੰਗਰੇਜ਼ ਕੁਮਾਰ ਵੀਆਈਪੀ ਡਿਊਟੀ ‘ਤੇ ਅਬੋਹਰ ਗਏ ਹੋਏ ਸਨ ਅਤੇ ਥਾਣਾ ਬਿਨਾਂ ਮੁਖੀ ਦੇ ਹੀ ਚੱਲਦਾ ਰਿਹਾ। ਲੋਕਾਂ ਨੇ ਸਵਾਲ ਉਠਾਇਆ ਕਿ ਜਦੋਂ ਪਿੰਡਾਂ ਵਿੱਚ ਨੌਜਵਾਨ ਮਰ ਰਹੇ ਹਨ, ਉਸ ਸਮੇਂ ਪੁਲਸ ਅਫ਼ਸਰਾਂ ਦੀ ਤਰਜੀਹ ਵੀਆਈਪੀ ਡਿਊਟੀ ਕਿਉਂ ਬਣੀ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਪਟਵਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ

ਗ੍ਰਾਮ ਪੰਚਾਇਤ ਵੱਲੋਂ ਸਹਾਇਕ ਸਬ ਇੰਸਪੈਕਟਰ ਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਪਰ ਇਹ ਗੱਲਬਾਤ ਵੀ ਲੋਕਾਂ ਨੂੰ ਖੋਖਲੀ ਲੱਗੀ। ਰੋਸ ਵਿਖਾਵੇ ਦੌਰਾਨ ਪੁਲਸ ਅਤੇ ਲੋਕਾਂ ਵਿਚਾਲੇ ਤਣਾਅਪੂਰਨ ਮਾਹੌਲ ਬਣਿਆ ਰਿਹਾ ਅਤੇ ਕਿਸੇ ਵੀ ਸਮੇਂ ਹਾਲਾਤ ਬੇਕਾਬੂ ਹੋ ਸਕਦੇ ਸਨ। ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਆਖ਼ਰੀ ਚੇਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਪੁਲਸ ਨਸ਼ਿਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਕਰੇ, ਜਾਂ ਫਿਰ ਲੋਕ ਆਪਣੇ ਪਿੰਡ ਦਾ ਭਵਿੱਖ ਬਚਾਉਣ ਲਈ ਪੁਲਸ ਦੇ ਖਿਲਾਫ ਸੜਕਾਂ ਤੋਂ ਉਤਰ ਕੇ ਰੋਸ ਪ੍ਰਦਰਸ਼ਨ ਕਰਨਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News