ਗੁਆਂਢੀਆਂ ਦੇ ਘਰ ਖੇਡਣ ਗਈ 8 ਸਾਲਾ ਬੱਚੀ ਨਾਲ ਵਾਪਰਿਆ ਭਾਣਾ, ਮਿਲੀ ਦਰਦਨਾਕ ਮੌਤ

Tuesday, Jul 16, 2024 - 02:53 PM (IST)

ਗੁਆਂਢੀਆਂ ਦੇ ਘਰ ਖੇਡਣ ਗਈ 8 ਸਾਲਾ ਬੱਚੀ ਨਾਲ ਵਾਪਰਿਆ ਭਾਣਾ, ਮਿਲੀ ਦਰਦਨਾਕ ਮੌਤ

ਮਲੋਟ (ਸ਼ਾਂਤ)- ਬਰਸਾਤਾਂ ਕਾਰਨ ਖਸਤਾ ਹਾਲਤ ਬਣੀ ਮਲੋਟ ਤਹਿਸੀਲ ਦੇ ਪਿੰਡ ਮਾਹੁਆਣਾ ਦੇ ਵਸਨੀਕ ਗਰੀਬ ਪਰਿਵਾਰ ਕੁਲਦੀਪ ਸਿੰਘ ਦੇ ਕਮਰੇ ਦੀ ਛੱਤ ਲੰਘੀ ਸ਼ਾਮ ਡਿੱਗ ਪਈ। ਜਿਸ ਕਾਰਨ ਕਮਰੇ ਵਿਚ ਅਰਾਮ ਕਰ ਰਿਹਾ ਕੁਲਦੀਪ ਸਿੰਘ ਦਾ 22 ਸਾਲ ਦਾ ਨੌਜਵਾਨ ਬੇਟਾ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪਿੰਡ ਵਾਸੀਆਂ ਨੇ ਹਸਪਤਾਲ ਦਾਖ਼ਲ ਕਰਵਾਇਆ ਤੇ ਗੁਆਂਢੀ ਪਰਿਵਾਰ ਦੀ ਕਰੀਬ ਅੱਠ ਸਾਲ ਦੀ ਬੱਚੀ ਮਲਬੇ ਹੇਠ ਦੱਬ ਜਾਣ ਕਾਰਨ ਮੌਕੇ ’ਤੇ ਹੀ ਦਮ ਤੋੜ ਗਈ।

ਇਹ ਵੀ ਪੜ੍ਹੋ- ਪੰਜਾਬ ਲਈ ਖ਼ਤਰੇ ਦੀ ਘੰਟੀ, ਹੈਰਾਨ ਕਰੇਗੀ ਇਹ ਰਿਪੋਰਟ

ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਅਸੀਂ ਡਿੱਗੀ ਛੱਤ ਦਾ ਮਲਬਾ ਉਠਾ ਰਹੇ ਸੀ ਤਾਂ ਰਾਤ ਨੂੰ ਗੁਆਂਢੀਆਂ ਦੀ 8 ਸਾਲਾ ਬੱਚੀ ਜੋ ਕਿ ਦੁਰਘਟਨਾ ਸਮੇਂ ਕੁਲਦੀਪ ਸਿੰਘ ਦੇ ਘਰ ’ਚ ਖੇਡ ਰਹੀ ਸੀ, ਛੱਤ ਡਿੱਗਣ ਕਾਰਨ ਉਹ ਮਲਬੇ ਹੇਠ ਆ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਗੁਆਂਢੀ ਇੰਦਰਜੀਤ ਸਿੰਘ ਦਾ ਪਰਿਵਾਰ ਰਾਤ ਨੂੰ ਆਪਣੀ ਬੱਚੀ ਦੀ ਭਾਲ ਕਰ ਰਹੇ ਸਨ, ਤਾਂ ਰਾਤ ਨੂੰ ਡਿੱਗੀ ਛੱਤ ਦਾ ਮਲਬਾ ਹਟਾਉਂਦੇ ਸਮੇਂ ਸੁਖਮਨ ਨਾਂ ਦੀ ਕਰੀਬ ਅੱਠ ਸਾਲ ਦੀ ਇਸ ਬੱਚੀ ਦੀ ਲਾਸ਼ ਛੱਤ ਦੇ ਮਲਬੇ ਹੇਠ ਦੱਬੀ ਹੋਈ ਪ੍ਰਾਪਤ ਹੋਈ । ਪਿੰਡ ਵਾਸੀਆਂ ਨੇ ਇਸ ਗਰੀਬ ਪਰਿਵਾਰ ਲਈ ਸਰਕਾਰ ਤੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ-  ਸਕੂਲ ਤੋਂ ਘਰ ਪਰਤਦਿਆਂ ਵਾਪਰਿਆ ਭਿਆਨਕ ਹਾਦਸਾ, 10ਵੀਂ ਜਮਾਤ ਦੇ ਵਿਦਿਆਰਥੀ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News