ਕਿੰਝ ਵਾਪਰਿਆ ਵ੍ਰਿੰਦਾਵਨ ਕਿਸ਼ਤੀ ਹਾਦਸਾ? ਮੌਤ ਦੇ ਮੂੰਹ ''ਚੋਂ ਵਾਪਸ ਪਰਤੇ ਨੌਜਵਾਨ ਨੇ ਕੀਤਾ ਖ਼ੁਲਾਸਾ

Monday, Apr 13, 2026 - 11:25 AM (IST)

ਕਿੰਝ ਵਾਪਰਿਆ ਵ੍ਰਿੰਦਾਵਨ ਕਿਸ਼ਤੀ ਹਾਦਸਾ? ਮੌਤ ਦੇ ਮੂੰਹ ''ਚੋਂ ਵਾਪਸ ਪਰਤੇ ਨੌਜਵਾਨ ਨੇ ਕੀਤਾ ਖ਼ੁਲਾਸਾ

ਜਗਰਾਓਂ (ਮਾਲਵਾ)- ਵ੍ਰਿੰਦਾਵਨ ਵਿਚ ਵਾਪਰੇ ਕਿਸ਼ਤੀ ਹਾਦਸੇ ਵਿਚ ਹੁਣ ਤਕ 13 ਸ਼ਰਧਾਲੂਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਉੱਥੇ ਹੀ ਕਈ ਸ਼ਰਧਾਲੂ ਅਜੇ ਵੀ ਲਾਪਤਾ ਹਨ। ਕੁਝ ਸ਼ਰਧਾਲੂ ਇਸ ਹਾਦਸੇ ਵਿਚ ਮੌਤ ਦੇ ਮੂੰਹ 'ਚੋਂ ਵਾਪਸ ਪਰਤ ਆਏ। ਇਨ੍ਹਾਂ ਵਿਚੋਂ ਹੀ ਇਕ ਨੌਜਵਾਨ ਲਵਿਸ਼ ਕਾਲੜਾ ਹੈ, ਜੋ ਹਾਦਸੇ ਵੇਲੇ ਉਸੇ ਕਿਸ਼ਤੀ ਵਿਚ ਸਵਾਰ ਸੀ। ਉਸ ਨੇ ਵਾਪਸ ਜਗਰਾਓਂ ਪਹੁੰਚ ਕੇ ਇਸ ਹਾਦਸੇ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ। 

ਲਵਿਸ਼ ਕਾਲੜਾ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਵੀ ਸ਼ਰਧਾਲੂਆਂ ਦੇ ਨਾਲ ਉਸ ਸਟੀਮਰ ਵਿਚ ਸਵਾਰ ਸੀ। ਸਟੀਪਰ ਪਲਟਦੇ ਸਾਰ ਹੀ ਉਹ ਪੁਲ਼ ਉੱਪਰ ਚੜ੍ਹ ਗਿਆ ਅਤੇ ਉਸ ਦਾ ਬਚਾਅ ਹੋ ਗਿਆ। ਉਸ ਨੇ ਦੱਸਿਆ ਕਿ ਸਟੀਮਰ ਚਾਲਕ ਦੀ ਲਾਪ੍ਰਵਾਹੀ ਅਤੇ ਪੁਲ਼ ਉੱਪਰ ਕੰਮ ਕਰ ਰਹੇ ਮਜ਼ਦੂਰਾਂ ਦੀ ਗਲਤੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਯਾਤਰੀਆਂ ਨੇ ਸਟੀਮਰ ਚਾਲਕ ਨੂੰ ਰੌਲਾ ਪਾ ਕੇ ਕਿਹਾ ਸੀ ਕਿ ਅੱਗੇ ਪੁਲ ਹੈ, ਤੂੰ ਸਟੀਮਰ ਸਾਈਡ ਨੂੰ ਮੋੜ ਲੈ ਪਰ ਸਟੀਮਰ ਚਾਲਕ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।


author

Anmol Tagra

Content Editor

Related News