ਜਲੰਧਰ ''ਚ ਭਿਆਨਕ ਹਾਦਸਾ, ਬਸ ਹੇਠਾਂ ਆਏ ਵਿਅਕਤੀ ਦੀ ਦਰਦਨਾਕ ਮੌਤ
Tuesday, Apr 21, 2026 - 12:29 PM (IST)
ਜਲੰਧਰ (ਮਹੇਸ਼) : ਲਿੰਕ ਰੋਡ ਉੱਪਰ ਪੰਜਾਬ ਰੋਡਵੇਜ਼ ਦੀ ਬਸ ਹੇਠਾਂ ਆਏ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਨੱਥੂ ਚਾਹਲ ਵਜੋਂ ਹੋਈ ਹੈ। ਬਸ ਅੱਡਾ ਪੁਲਸ ਚੌਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਮ੍ਰਿਤਕ 55 ਸਾਲ ਦਾ ਵਿਅਕਤੀ ਸੀ ਅਤੇ ਉਹ ਆਪਣੇ ਮੋਟਰਸਾਈਕਲ ਉਪਰ ਜਾ ਰਿਹਾ ਸੀ, ਇਸੇ ਦੌਰਾਨ ਪੰਜਾਬ ਰੋਡਵੇਜ਼ ਦੀ ਬੱਸ ਨਾਲ ਉਸਦੇ ਮੋਟਰਸਾਈਕਲ ਦੀ ਟੱਕਰ ਹੋ ਗਈ ਅਤੇ ਉਹ ਉਸੇ ਬਸ ਹੇਠਾਂ ਆ ਗਿਆ, ਜਿਸ ਕਾਰਨ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।
ਏਐੱਸਆਈ ਪ੍ਰੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਮ੍ਰਿਤਕ ਦਾ ਮੋਟਰਸਾਈਕਲ ਅਤੇ ਮੁਲਜ਼ਮ ਬੱਸ ਚਾਲਕ ਨੂੰ ਸਮੇਤ ਬਸ ਕਾਬੂ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
