ਲਾਵਾਰਿਸ ਹਾਲਤ ’ਚ ਮਿਲੀ ਔਰਤ, ਪੁਲਸ ਨੂੰ ਦਿੱਤੀ ਗਈ ਸੂਚਨਾ
Monday, Apr 13, 2026 - 03:15 PM (IST)
ਅਬੋਹਰ (ਸੁਨੀਲ) : ਅਬੋਹਰ ਦੇ ਫਾਜ਼ਿਲਕਾ ਚੁੰਗੀ ਨੇੜੇ ਇਕ ਔਰਤ ਲਾਵਾਰਿਸ ਹਾਲਤ ’ਚ ਬੈਠੀ ਮਿਲੀ। ਸੂਚਨਾ ਮਿਲਣ ’ਤੇ 112 ਹੈਲਪਲਾਈਨ ਅਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਔਰਤ ਨੂੰ ਸੁਰੱਖਿਅਤ ਢੰਗ ਨਾਲ ਲਿਜਾਣ ਲਈ ਕਾਰਵਾਈ ਕੀਤੀ। ਪੁਲਸ ਉਸ ਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਨੇੜਲੇ ਸਾਰੇ ਪੁਲਸ ਸਟੇਸ਼ਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ 112 ਹੈਲਪਲਾਈਨ ਦੀ ਹੈੱਡ ਕਾਂਸਟੇਬਲ ਗੁਰਵਿੰਦਰ ਕੌਰ ਨੂੰ ਬੀਤੀ ਦੇਰ ਰਾਤ ਸੂਚਨਾ ਮਿਲੀ ਕਿ ਇਕ ਔਰਤ ਫਾਜ਼ਿਲਕਾ ਚੁੰਗੀ ’ਤੇ ਸ਼ੱਕੀ ਹਾਲਾਤ ’ਚ ਬੈਠੀ ਹੈ। ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਇਸ ਤੋਂ ਬਾਅਦ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਪ੍ਰੈੱਸ ਸਕੱਤਰ ਬਿੱਟੂ ਨਰੂਲਾ ਆਪਣੀ ਟੀਮ ਨਾਲ ਪਹੁੰਚੇ ਅਤੇ ਔਰਤ ਨਾਲ ਗੱਲ ਕੀਤੀ। ਪੁੱਛ-ਗਿੱਛ ਕਰਨ ’ਤੇ ਔਰਤ ਨੇ ਆਪਣੀ ਪਛਾਣ ਸਾਧੇਵਾਲਾ ਪਿੰਡ (ਡੱਬਵਾਲੀ) ਦੀ ਨਿਵਾਸੀ ਵਜੋਂ ਦੱਸੀ ਅਤੇ ਉਸ ਦਾ ਵਿਆਹ ਕਟੈਹੜਾ ਪਿੰਡ ’ਚ ਹੋਣ ਦੀ ਗੱਲ ਸਾਹਮਣੇ ਆਈ। ਔਰਤ ਮਾਨਸਿਕ ਤੌਰ ’ਤੇ ਅਸਥਿਰ ਜਾਪਦੀ ਸੀ ਅਤੇ ਸਹੀ ਢੰਗ ਨਾਲ ਗੱਲਬਾਤ ਕਰਨ ’ਚ ਅਸਮਰੱਥ ਸੀ। ਉਹ ਵਾਰ-ਵਾਰ ਸਾਧੇਵਾਲਾ ਛੱਡਣ ਲਈ ਕਹਿੰਦੀ ਰਹੀ। ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਚਾਈਲਡ ਵੈੱਲਫੇਅਰ ਕਮੇਟੀ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਮੈਂਬਰ ਡਾ. ਸਾਹਿਲ ਮਿੱਤਲ ਦੇ ਨਿਰਦੇਸ਼ਾਂ ’ਤੇ ਔਰਤ ਨੂੰ ਸ਼੍ਰੀ ਬਾਲਾਜੀ ਮਾਨਵ ਸੇਵਾ ਸਮਿਤੀ ਦੁਆਰਾ ਚਲਾਏ ਜਾ ਰਹੇ ਉਦਭਵ ਆਵਾਸ ਭੇਜ ਦਿੱਤਾ ਗਿਆ।
