6 ਨੌਜਵਾਨਾਂ ਵਲੋਂ ਵਿਆਹੁਤਾ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼

06/01/2019 7:29:13 PM

ਬਾਬਾ ਬਕਾਲਾ ਸਾਹਿਬ,(ਅਠੌਲ਼ਾ): ਸ਼ਹਿਰ ਇਕ ਵਿਆਹੁਤਾ ਔਰਤ ਨਾਲ 6 ਨੌਜਵਾਨਾਂ ਵਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਹਿਰ ਦੇ ਡੁੱਬਗੜ੍ਹ ਕਾਲੋਨੀ ਰਈਆ ਦੀ ਵਸਨੀਕ ਸਰੋਜ਼ (23) ਪਤਨੀ ਸੁਭਾਸ਼ ਸਿੰਘ ਨੇ ਉੱਪ ਪੁਲਸ ਕਪਤਾਨ ਬਾਬਾ ਬਕਾਲਾ ਸਾਹਿਬ ਨੂੰ ਲਿਖਤੀ ਦਰਖਾਸਤ 'ਚ ਦੋਸ਼ ਲਾਇਆ ਹੈ ਕਿ ਬੀਤੀ ਰਾਤ 8 ਕੁ ਵਜੇ ਉਹ ਬਜ਼ਾਰ 'ਚੋਂ ਸੌਦਾ ਖਰੀਦ ਕੇ ਘਰ ਜਾ ਰਹੀ ਸੀ ਤਾਂ ਰਸਤੇ 'ਚ ਇਕ ਕਾਰ ਖੜੀ ਸੀ। ਜਦ ਉਹ ਕਾਰ ਕੋਲੋਂ ਲੰਘਣ ਲੱਗੀ ਤਾਂ ਉਸ 'ਚੋਂ 5-6 ਲੜਕੇ ਬਾਹਰ ਨਿਕਲੇ ਤੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਕਾਰ 'ਚ ਸੁੱਟ ਲਿਆ ਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਸਰੋਜ਼ ਵਲੋਂ ਵਿਰੋਧ ਕਰਨ 'ਤੇ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਕਪੜੇ ਵੀ ਪਾੜ ਦਿੱਤੇ ਤੇ ਨਾਲ ਹੀ ਗੰਦੀਆਂ ਗਾਲਾਂ ਕੱਢਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨੂੰ ਅਗਵਾ ਕਰਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਉਸ ਵਲੋਂ ਰੌਲਾ ਪਾਉਣ 'ਤੇ ਕੋਲੋਂ ਲੰਘ ਰਹੇ ਗੁਰਪ੍ਰੀਤ ਸਿੰਘ, ਅਜੀਤ ਸਿੰਘ ਡੁੱਬਗੜ੍ਹ ਕਾਲੋਨੀ ਰਈਆ ਨੇ ਉਕਤ ਲੜਕਿਆਂ ਕੋਲੋਂ ਉਸ ਨੂੰ ਛੁਡਾਇਆ। ਇਨ੍ਹਾਂ ਦੋਸ਼ੀਆਂ 'ਚੋਂ ਇਕ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਤਾਉੜੀਆਂ ਨੂੰ ਫੜਕੇ ਪੁਲਸ ਦੇ ਹਵਾਲੇ ਕੀਤਾ ਤੇ ਬਾਕੀ ਪੰਜ ਲੜਕੇ ਕਾਰ 'ਚ ਫਰਾਰ ਹੋ ਗਏ । ਫੜੇ ਦੋਸ਼ੀ ਨੇ ਗੱਡੀ ਨੰਬਰ ਤੇ ਆਪਣੇ ਸਾਥੀਆਂ ਦੇ ਨਾਮ ਪੁਲਸ ਨੂੰ ਦੱਸੇ ਹਨ। ਇਸ ਸਬੰਧੀ ਸ਼ਿਵ ਸੈਨਾ ਪੰਜਾਬ, ਮਾਝਾ ਜੋਨ ਪ੍ਰਧਾਨ ਮਨਜੀਤ ਸਿੰਘ ਗੋਰਾ ਤੇ ਹੋਰਾਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਣਦੀਆਂ ਧਾਰਾਵਾਂ ਲਾਉਣ ਦੀ ਮੰਗ ਕੀਤੀ ਹੈ ।


Related News