ਲੋੜਵੰਦਾਂ ਦੀ ਮਦਦ ਕਰਨ ਵਾਲੀ ਔਰਤ ਦੇ ਕਤਲਕਾਂਡ 'ਚ ਵੱਡਾ ਖ਼ੁਲਾਸਾ, ਸੱਚ ਜਾਣ ਉੱਡਣਗੇ ਹੋਸ਼
Wednesday, May 01, 2024 - 02:45 PM (IST)
ਅੰਮ੍ਰਿਤਸਰ (ਜਸ਼ਨ)- ਥਾਣਾ ਬੀ ਡਵੀਜ਼ਨ ਦੀ ਪੁਲਸ ਨੇ ਗੋਬਿੰਦ ਨਗਰ ਡਰਾਮਾ ਵਾਲਾ ਬਾਜ਼ਾਰ ਸੁਲਤਾਨਵਿੰਡ ਰੋਡ ਵਿਚ ਬੀਤੇ ਦਿਨ 42 ਸਾਲਾ ਔਰਤ ਹਰਪ੍ਰੀਤ ਕੌਰ ਉਰਫ਼ ਰੋਜ਼ੀ ਦੇ ਕਤਲ ਦੀ ਗੁੱਥੀ ਨੂੰ ਮਹਿਜ਼ 24 ਘੰਟਿਆਂ ਵਿਚ ਸੁਲਝਾ ਲਿਆ ਹੈ। ਇਸ ਸਬੰਧੀ ਪੁਲਸ ਨੇ ਉਕਤ ਔਰਤ ਦਾ ਕਤਲ ਕਰਨ ਵਾਲੇ ਕਥਿਤ ਨਾਬਾਲਗ ਮੁਲਜ਼ਮ ਵਾਸੀ ਉੱਤਰ ਪ੍ਰਦੇਸ਼, ਜੋ ਕਿ ਮੌਜੂਦਾ ਸਮੇਂ ਵਿਚ ਡਰੰਮਾ ਵਾਲਾ ਬਾਜ਼ਾਰ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਉਮਰ ਮਹਿਜ਼ 17 ਸਾਲ ਦੱਸੀ ਜਾ ਰਹੀ ਹੈ, ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਰੋਜ਼ੀ ਲੋੜਵੰਦ ਲੋਕਾਂ ਨੂੰ ਦਾਨ ਦੇ ਕੇ ਉਨ੍ਹਾਂ ਦੀ ਆਰਥਿਕ ਮਦਦ ਕਰਦੀ ਸੀ, ਇਸੇ ਤਹਿਤ ਮੁਲਜ਼ਮ ਨਾਬਾਲਗ ਲੜਕਾ ਅਕਸਰ ਮ੍ਰਿਤਕ ਰੋਜ਼ੀ ਦੇ ਘਰ ਆਰਥਿਕ ਮਦਦ ਲੈਣ ਲਈ ਆਉਂਦਾ ਰਹਿੰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਚੰਨੀ ਨੂੰ ਲੱਗੇਗਾ ਇਕ ਹੋਰ ਝਟਕਾ! ਇਸ ਕਾਂਗਰਸੀ ਨੂੰ ਪਾਰਟੀ 'ਚ ਸ਼ਾਮਲ ਕਰਨਗੇ ਸੁਖਬੀਰ ਬਾਦਲ
ਉਸ ਨੂੰ ਪਤਾ ਸੀ ਕਿ ਮ੍ਰਿਤਕਾ ਘਰ ਵਿਚ ਇਕੱਲੀ ਰਹਿੰਦੀ ਸੀ ਅਤੇ ਉਸ ਨੇ ਪੈਸੇ ਕਿੱਥੇ ਰੱਖੇ ਸਨ, ਇਸ ਦਾ ਰਾਜ ਕਾਤਲ ਨੂੰ ਪਤਾ ਸੀ। ਵਾਰਦਾਤ ਵਾਲੇ ਦਿਨ ਉਹ ਲਾਲਚ ਕਾਰਨ ਚੋਰੀ ਦੀ ਨੀਅਤ ਨਾਲ ਉਸ ਦੇ ਘਰ ਗਿਆ ਸੀ, ਜਦੋਂ ਰੋਜ਼ੀ ਨੇ ਉਸ ਨੂੰ ਪਛਾਣ ਲਿਆ ਅਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਆਪਣੀ ਪਛਾਣ ਛੁਪਾਉਣ ਲਈ ਘਰ ਵਿਚ ਪਏ ਚਾਕੂ ਨਾਲ ਰੋਜ਼ੀ ਦੀ ਗਰਦਨ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਣ ਦੀ ਤਿਆਰੀ, ਜਾਣੋ ਕੀ ਕਹਿੰਦਾ ਹੈ ਕਾਨੂੰਨ
ਨਾਬਾਲਗ ਲੜਕੇ ਵੱਲੋਂ ਵਾਰਦਾਤ ਦੌਰਾਨ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਫੜੇ ਗਏ ਨਾਬਾਲਗ ਲੜਕੇ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ਦਾ ਪਰਦਾਫਾਸ਼ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਹੈ। ਗ੍ਰਿਫ਼ਤਾਰ ਨਾਬਾਲਗ ਲੜਕੇ ਖ਼ਿਲਾਫ਼ ਪਹਿਲਾਂ 2 ਵੀ ਕੇਸ ਦਰਜ ਹਨ। ਉਸ ਦੇ ਖ਼ਿਲਾਫ਼ ਚੋਰੀ ਅਤੇ ਪੋਕਸੋ ਐਕਟ ਦਾ ਮਾਮਲਾ ਦਰਜ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8