ਵਿਆਹੁਤਾ ਨੇ 19 ਸਾਲ ਬਾਅਦ ਸਹੁਰਿਆਂ ਖ਼ਿਲਾਫ਼ ਕਰਵਾਇਆ ਦਾਜ ਖ਼ਾਤਰ ਪਰੇਸ਼ਾਨ ਕਰਨ ਦਾ ਕੇਸ

Monday, Apr 15, 2024 - 05:18 PM (IST)

ਵਿਆਹੁਤਾ ਨੇ 19 ਸਾਲ ਬਾਅਦ ਸਹੁਰਿਆਂ ਖ਼ਿਲਾਫ਼ ਕਰਵਾਇਆ ਦਾਜ ਖ਼ਾਤਰ ਪਰੇਸ਼ਾਨ ਕਰਨ ਦਾ ਕੇਸ

ਲੁਧਿਆਣਾ (ਵਰਮਾ) : ਥਾਣਾ ਵੂਮੈੱਨ ਸੈੱਲ ਦੀ ਪੁਲਸ ਦੇ ਕੋਲ ਘਰੇਲੂ ਹਿੰਸਾ ਦੀ ਸ਼ਿਕਾਰ ਵਿਆਹੁਤਾ ਨੇ ਵਿਆਹ ਤੋਂ 19 ਸਾਲ ਬਾਅਦ ਆਪਣੇ ਸਹੁਰੇ ਵਾਲਿਆਂ ਖ਼ਿਲਾਫ਼ ਉਸ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ, ਇਸਤਰੀ ਧਨ ਖੁਰਦ-ਬੁਰਦ ਕਰਨ ਅਤੇ ਜਾਨ ਤੋਂ ਮਾਰਨ ਅਤੇ ਪੇਕਿਓਂ ਲੱਖਾਂ ਰੁਪਏ ਦੀ ਮੰਗ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਇਸ ਦੀ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਪੀੜਤਾ ਦੇ ਪਤੀ ਦਵਿੰਦਰ ਸਿੰਘ, ਸੱਸ ਜਗਵਮਤ ਕੌਰ, ਰੌਬਿਨ ਪ੍ਰੀਤੀ ਸਿੰਘ ਨਿਵਾਸੀ ਖੇਮਕਰਨ ਰੋਡ, ਅੰਮ੍ਰਿਤਸਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਲੱਕੜ ਬਾਜ਼ਾਰ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨੇ ਪੁਲਸ ਦੇ ਕੋਲ ਆਪਣੇ ਸਹੁਰੇ ਵਾਲਿਆਂ ’ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ 2004 ਵਿਚ ਅੰਮ੍ਰਿਤਸਰ ਦੇ ਰਹਿਣ ਵਾਲੇ ਦਵਿੰਦਰ ਸਿੰਘ ਦੇ ਨਾਲ ਹੋਇਆ ਸੀ। ਮੇਰੇ ਸਹੁਰੇ ਵਾਲੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਸਨ ਅਤੇ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਉਨ੍ਹਾਂ ਨੇ ਮੇਰਾ ਇਸਤਰੀ ਧਨ ਖੁਰਦ-ਬੁਰਦ ਕਰਕੇ ਮੈਨੂੰ ਘਰੋਂ ਕੱਢ ਦਿੱਤਾ।


author

Babita

Content Editor

Related News