ਲੁਧਿਆਣਾ ''ਚ ਸ਼ੱਕੀ ਹਾਲਾਤ ''ਚ ਵਿਆਹੁਤਾ ਦੀ ਮੌਤ, ਮੌਕੇ ''ਤੇ ਪੁੱਜੀ ਪੁਲਸ
Monday, Apr 08, 2024 - 11:49 AM (IST)
ਲੁਧਿਆਣਾ (ਅਨਿਲ) : ਸਥਾਨਕ ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਪੰਜਾਬੀ ਬਾਗ ਕਾਲੋਨੀ 'ਚ ਅੱਜ 25 ਸਾਲਾ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਪਛਾਣ ਪੂਜਾ ਦੇਵੀ ਪਤਨੀ ਸੰਨੀ ਕੁਮਾਰ ਵਜੋਂ ਹੋਈ ਹੈ। ਥਾਣਾ ਸਲੇਮ ਟਾਬਰੀ ਦੇ ਪ੍ਰਭਾਰੀ ਜੈਦੀਪ ਜਾਖੜ ਨੇ ਦੱਸਿਆ ਕਿ ਮੁਹੱਲੇ 'ਚ ਕਿਸੇ ਸ਼ਰਾਰਤੀ ਅਨਸਰ ਨੇ ਪੁਲਸ ਨੂੰ ਗਲਤ ਸੂਚਨਾ ਦਿੱਤੀ ਕਿ ਔਰਤ ਦੀ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਮ੍ਰਿਤਕ ਪੂਜਾ ਟੀ. ਬੀ. ਦੀ ਬੀਮਾਰੀ ਨਾਲ ਪੀੜਤ ਸੀ।
ਮ੍ਰਿਤਕਾ ਦੇ ਪਿਤਾ ਨਰੇਸ਼ ਅਤੇ ਮਾਤਾ ਮਮਤਾ ਨੂੰ ਫੋਨ 'ਤੇ ਧੀ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪੂਜਾ ਵਿਆਹ ਤੋਂ ਪਹਿਲਾਂ ਹੀ ਬੀਮਾਰ ਸੀ ਅਤੇ ਦਵਾਈ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਅੱਜ ਤੱਕ ਕਦੇ ਪੂਜਾ ਨੇ ਸਹੁਰਿਆਂ ਵਲੋਂ ਕੁੱਟਮਾਰ ਦੀ ਸ਼ਿਕਾਇਤ ਨਹੀਂ ਕੀਤੀ। ਫਿਲਹਾਲ ਪੁਲਸਲ ਨੇ ਮ੍ਰਿਤਕ ਪੂਜਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।