ਗੁਰਦਾਸਪੁਰ ਪੁਲਸ ਨੇ 6 ਘੰਟਿਆਂ ’ਚ ਮੋਬਾਇਲ ਦੀ ਦੁਕਾਨ ਤੋਂ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ
Monday, Apr 15, 2024 - 12:02 PM (IST)
ਗੁਰਦਾਸਪੁਰ (ਵਿਨੋਦ)-ਸਿਟੀ ਪੁਲਸ ਗੁਰਦਾਸਪੁਰ ਨੇ ਸਥਾਨਕ ਜੀ.ਟੀ. ਰੋਡ ਪੁਰਾਣੀ ਕਣਕ ਮੰਡੀ ਗੁਰਦਾਸਪੁਰ ਵਿਖੇ ਸਥਿਤ ਮਹਾਜਨ ਇਲੈਕਟ੍ਰੋਨਿਕ ਦੇ ਨਾਮ ਤੇ ਸਥਿਤ ਮੋਬਾਇਲ ਰਿਪੇਅਰ ਅਤੇ ਨਵੇਂ ਮੋਬਾਇਲ ਸ਼ਾਪ ਦੀ ਦੁਕਾਨ ਤੋਂ ਤੜਕਸਾਰ ਅਣਪਛਾਤੇ ਚੋਰਾਂ ਵੱਲੋਂ ਦੁਕਾਨ ਦੀ ਕੰਧ ਪਾੜ ਕੇ ਮੋਬਾਇਲ ਫੋਨ ਅਤੇ ਨਕਦੀ ਚੋਰੀ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਸ ਨੇ ਚੋਰੀ ਦੀ ਘਟਨਾ ਨੂੰ ਮਾਤਰ 6 ਘੰਟਿਆਂ ’ਚ ਹੱਲ ਕਰਕੇ ਤਿੰਨ ਨੌਜਵਾਨਾਂ ਨੂੰ 14 ਮੋਬਾਇਲ ਟੱਚ ਸਕਰੀਨ ਅਤੇ ਕੀ. ਪੈਡ. ਸਮੇਤ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਜਦਕਿ ਇਕ ਦੋਸ਼ੀ ਨੂੰ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ.ਐੱਸ.ਪੀ ਦਾਯਮਾ ਹਰੀਸ ਕੁਮਾਰ ਨੇ ਦੱਸਿਆ ਕਿ ਸੰਦੀਪ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਜੀ. ਟੀ. ਰੋਡ ਪੁਰਾਣੀ ਕਣਕ ਮੰਡੀ ਗੁਰਦਾਸਪੁਰ ਨੇ ਬਿਆਨ ਦਿੱਤਾ ਸੀ ਕਿ ਉਸ ਨੇ ਆਪਣੇ ਘਰ ਦੇ ਥੱਲੇ ਹੀ ਮਹਾਜਨ ਇਲੈਕਟ੍ਰੋਨਿਕ ਦੇ ਨਾਮ 'ਤੇ ਮੋਬਾਇਲ ਰਿਪੇਅਰ ਅਤੇ ਨਵੇਂ ਮੋਬਾਇਲ ਵੇਚਣ ਦਾ ਕੰਮ ਕਰਦਾ ਹੈ। 13-4-24 ਨੂੰ ਉਹ ਰਾਤ 9 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਚਲਾ ਗਿਆ, ਪਰ 14-4-24 ਨੂੰ 10.30 ਵਜੇ ਜਦ ਉਹ ਆਪਣੀ ਦੁਕਾਨ 'ਤੇ ਆਇਆ ਅਤੇ ਸ਼ਟਰ ਖੋਲਿਆ ਤਾਂ ਦੁਕਾਨ ਅੰਦਰੋਂ ਖਾਲੀ ਪਲਾਟ ਵਾਲੇ ਪਾਸਿਓ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੰਨ ਲਾ ਕੇ ਕੰਧ ਪਾੜ ਕੇ ਦੁਕਾਨ ਦੇ ਅੰਦਰੋਂ ਨਵੇਂ ਟੱਚ ਅਤੇ ਕੀ-ਪੈਡ ਵਾਲੇ ਮੋਬਾਇਲ ਫੋਨ ਅਤੇ ਗੱਲੇ ਵਿਚੋਂ ਨਕਦੀ ਚੋਰੀ ਕਰਕੇ ਲੈ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)
ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ’ਤੇ ਜਦ ਜਾਂਚ ਕੀਤੀ ਗਈ ਤਾਂ ਸੀਸੀਟੀਵੀ ਕੈਮਰੇ ਚੈੱਕ ਕਰਨ 'ਤੇ ਪਾਇਆ ਕਿ ਇਕ ਨੌਜਵਾਨ ਦੁਕਾਨ ਦੇ ਅੰਦਰੋਂ ਮੋਬਾਇਲ ਅਤੇ ਨਕਦੀ ਚੋਰੀ ਕਰ ਰਿਹਾ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਪੜਤਾਲ ਕਰਨ ਤੋਂ ਬਾਅਦ ਦੋ ਮੁਲਜ਼ਮਾਂ ਅਮਨਦੀਪ ਉਰਫ ਅਮਨ ਪੁੱਤਰ ਪ੍ਰਕਾਸ਼ ਚੰਦ ਵਾਸੀ ਮੁਹੱਲਾ ਬੇਰੀਆ ਦੀਨਾਨਗਰ ਹਾਲ ਐੱਨ.ਜੀ.ਓ ਗਲੀ ਬੈਕ ਸਾਈਡ ਪੁਰਾਣਾ ਬੱਸ ਸਟੈਂਡ ਗੁਰਦਾਸਪੁਰ ਅਤੇ ਕਮਲ ਕੁਮਾਰ ਉਰਫ ਸੋਨੂੰ ਪੁੱਤਰ ਰਮੇਸ਼ ਕੁਮਾਰ ਵਾਸੀ ਕਾਨਵਾ ਥਾਣਾ ਸਦਰ ਪਠਾਨਕੋਟ ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਕੋਲੋਂ 14 ਮੋਬਾਇਲ ਟੱਚ ਸਕਰੀਨ ਅਤੇ ਕੀ-ਪੈਡ ਵਾਲੇ ਫੋਨ ਬਰਾਮਦ ਕੀਤੇ ਗਏ। ਐੱਸ.ਐੱਸ.ਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿਛ ਜਾਰੀ ਹੈ ਅਤੇ ਹੋਰ ਵੀ ਕਈ ਚੋਰੀਆਂ ਦੇ ਹੱਲ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਨੂੰ ਬੱਸ 'ਤੇ ਨਹੀਂ ਸਗੋਂ ਰੇਲ ਰਾਹੀਂ ਪਾਕਿ ਦੇ ਧਾਰਮਿਕ ਸਥਾਨਾਂ ਦੇ ਕਰਵਾਏ ਜਾਣਗੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8