ਫੀਡ ਫੈਕਟਰੀ 'ਚੋਂ 50 ਬੋਰੀਆਂ ਤਾਰਾਮੀਰਾ ਚੋਰੀ

Friday, Feb 16, 2018 - 04:25 AM (IST)

ਤਪਾ ਮੰਡੀ/ਪੱਖੋਂ ਕੈਂਚੀਆਂ, (ਸ਼ਾਮ, ਨਿਸ਼ਾ)— ਬੀਤੀ ਰਾਤ ਪਿੰਡ ਢਿੱਲਵਾਂ ਵਿਖੇ ਇਕ ਫੀਡ ਫੈਕਟਰੀ 'ਚੋਂ ਚੋਰ 50 ਬੋਰੀਆਂ ਤਾਰਾਮੀਰਾ ਚੋਰੀ ਕਰ ਕੇ ਲੈ ਗਏ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 2 ਲੱਖ ਰੁਪਏ ਬਣਦੀ ਹੈ।  ਇਸ ਸਬੰਧੀ ਅੰਜਨਾ ਫੀਡ ਫੈਕਟਰੀ ਦੇ ਮਾਲਕ ਪ੍ਰਮੋਦ ਕੁਮਾਰ ਪੁੱਤਰ ਭਗਵਾਨ ਦਾਸ ਨੇ ਪੁਲਸ ਦੀ ਹਾਜ਼ਰੀ 'ਚ ਦੱਸਿਆ ਕਿ ਚੋਰ ਰਾਤ ਸਮੇਂ ਕੰਡਿਆਲੀ ਤਾਰਾਂ ਵਾਲੀ ਕੰਧ ਟੱਪ ਕੇ ਫੈਕਟਰੀ 'ਚ ਦਾਖਲ ਹੋਏ ਅਤੇ ਫੈਕਟਰੀ 'ਚ ਲੱਗੇ ਡੀ. ਵੀ. ਆਰ. ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਭੰਨ-ਤੋੜ ਕੀਤੀ। ਗੋਦਾਮ ਦਾ ਜਿੰਦਾ ਤੋੜ ਕੇ ਅੰਦਰ ਪਈਆਂ ਤਾਰਾਮੀਰਾ ਦੀਆਂ 300 ਬੋਰੀਆਂ 'ਚੋਂ 50 ਪਿਕਅਪ ਗੱਡੀ ਰਾਹੀਂ ਚੋਰੀ ਕਰ ਕੇ ਲੈ ਗਏ। ਚੋਰ ਡੀ. ਵੀ. ਆਰ. ਵੀ ਨਾਲ ਲੈ ਗਏ ਤਾਂ ਜੋ ਪੁਲਸ ਉਨ੍ਹਾਂ ਦੀ ਪਛਾਣ ਨਾ ਕਰ ਸਕੇ। ਦੂਜੇ ਪਾਸੇ ਥਾਣਾ ਮੁਖੀ ਸੁਰਿੰਦਰ ਸਿੰਘ, ਸਿਟੀ ਇੰਚਾਰਜ ਰਾਮ ਲੁਭਾਇਆ, ਸਹਾਇਕ ਥਾਣੇਦਾਰ ਗੁਰਸੇਵਕ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਮੌਕੇ ਦਾ ਜਾਇਜ਼ਾ ਲੈ ਕੇ ਦੱਸਿਆ ਕਿ ਪੁਲਸ ਸੜਕ 'ਤੇ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਚੋਰ ਗਿਰੋਹ ਨੂੰ ਕਾਬੂ ਕਰ ਲਿਆ ਜਾਵੇਗਾ। 


Related News