ਨੌਜਵਾਨ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 3.70 ਲੱਖ ਦੀ ਠੱਗੀ, ਪ੍ਰੇਸ਼ਾਨ ਦਾਦੇ ਨੇ ਕਰ ਲਈ ਖ਼ੁਦਕੁਸ਼ੀ

04/09/2024 6:05:54 AM

ਗੋਨਿਆਣਾ (ਗੋਰਾ ਲਾਲ)– ਪੁਲਸ ਥਾਣਾ ਨੇਹੀਆਂ ਵਾਲਾ ਦੇ ਤਹਿਤ ਪੈਂਦੇ ਪਿੰਡ ਦਾਨ ਸਿੰਘ ਵਾਲਾ ਦੇ ਇਕ ਨੌਜਵਾਨ ਨੂੰ ਫਾਇਰ ਬ੍ਰਿਗੇਡ ਵਿਭਾਗ ’ਚ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨੇ ਉਸ ਦੇ ਦਾਦੇ ਨਾਲ 3.70 ਲੱਖ ਰੁਪਏ ਦੀ ਠੱਗੀ ਮਾਰ ਲਈ ਸੀ। ਠੱਗੀ ਮਾਰਨ ਵਾਲੇ ਵਿਆਕਤੀ ਵਲੋਂ ਨਾ ਤਾਂ ਨੌਕਰੀ ਦਿਵਾਈ ਗਈ ਤੇ ਨਾ ਹੀ ਪੈਸੇ ਵਾਪਸ ਕੀਤੇ ਗਈ। ਇਸ ਪ੍ਰੇਸ਼ਾਨੀ ਨੂੰ ਲੈ ਕੇ ਨੌਜਵਾਨ ਦੇ ਦਾਦੇ ਨੇ ਆਪਣੇ ਘਰ ’ਚ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ।

ਮਨਪ੍ਰੀਤ ਸਿੰਘ ਪੁੱਤਰ ਵਕੀਲ ਸਿੰਘ ਵਾਸੀ ਦਾਨ ਸਿੰਘ ਵਾਲਾ ਨੇ ਪੁਲਸ ਕੋਲ ਲਿਖਵਾਈ ਸ਼ਿਕਾਇਤ ’ਚ ਕਿਹਾ ਕਿ ਉਸ ਦਾ ਦਾਦਾ ਜੋਗਿੰਦਰ ਸਿੰਘ ਉਸ ਨੂੰ ਸਰਕਾਰੀ ਨੌਕਰੀ ਦਿਵਾਉਣਾ ਚਾਹੁੰਦਾ ਸੀ, ਜਿਸ ਤਹਿਤ ਉਸ ਦਾਦੇ ਦੀ ਮੁਲਾਕਾਤ ਪਿੰਡ ਕੋਟਭਾਈ ਦੇ ਇਕ ਵਸਨੀਕ ਹਰਜਿੰਦਰ ਸਿੰਘ ਨਾਲ ਹੋਈ। ਹਰਜਿੰਦਰ ਸਿੰਘ ਨੇ ਉਸ ਦੇ ਦਾਦੇ ਜੋਗਿੰਦਰ ਸਿੰਘ ਨੂੰ ਝਾਂਸਾ ਦੇ ਕੇ ਤੇ ਰਾਜਨੀਤਕ ਲੋਕਾਂ ਨਾਲ ਜਾਣ-ਪਛਾਣ ਹੋਣ ਦਾ ਵਿਸ਼ਵਾਸ ਦਿਵਾਇਆ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦਾ ਸਿਟੀਜ਼ਨ ਦੱਸ ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸਬੰਧ, ਠੱਗੇ 32 ਲੱਖ, ਸੱਚ ਸੁਣ ਖੁੱਲ੍ਹ ਜਾਣਗੀਆਂ ਅੱਖਾਂ

ਇਸ ਜ਼ਰੀਏ ਉਸ ਨੇ ਉਸ ਦੇ ਪੋਤੇ ਮਨਪ੍ਰੀਤ ਸਿੰਘ ਪੁੱਤਰ ਵਕੀਲ ਸਿੰਘ ਨੂੰ ਪੰਜਾਬ ਸਰਕਾਰ ’ਚ ਫਾਇਰ ਬ੍ਰਿਗੇਡ ਵਿਭਾਗ ’ਚ ਸਰਕਾਰੀ ਨੌਕਰੀ ਲਵਾਉਣ ਲਈ ਕਹਿ ਦਿੱਤਾ। ਇਸ ਨੌਕਰੀ ਲਈ ਉਸ ਤੋਂ ਕੁਝ ਰਕਮ ਖ਼ਰਚ ਕਰਨ ਲਈ ਵੀ ਕਿਹਾ। ਪੋਤੇ ਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਦੀ ਲਾਲਸਾ ’ਚ ਜੋਗਿੰਦਰ ਸਿੰਘ ਨੇ ਹਰਜਿੰਦਰ ਸਿੰਘ ਵਾਸੀ ਕੋਟਭਾਈ ਕੁਝ ਰਕਮ 3.70 ਲੱਖ ਰੁਪਏ ਦੇ ਦਿੱਤੇ। ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਹਰਜਿੰਦਰ ਸਿੰਘ ਨੇ ਮਨਪ੍ਰੀਤ ਨੂੰ ਨਾ ਤਾਂ ਕੋਈ ਸਰਕਾਰੀ ਨੌਕਰੀ ਦਿਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ।

ਇਸ ਪ੍ਰੇਸ਼ਾਨੀ ਨੂੰ ਲੈ ਕੇ ਜਗਿੰਦਰ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਪਿਆ। ਜਦੋਂ ਜੋਗਿੰਦਰ ਸਿੰਘ ਨੇ ਹਰਜਿੰਦਰ ਸਿੰਘ ਕੋਟਭਾਈ ਤੋਂ ਰਕਮ ਵਾਪਸ ਮੰਗੀ ਤਾਂ ਉਸ ਵੇਲੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਜੋਗਿੰਦਰ ਸਿੰਘ ਨੇ ਬੀਤੇ ਦਿਨੀਂ ਆਪਣੇ ਘਰ ’ਚ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਨੇਹੀਆਂ ਵਾਲਾ ਦੀ ਪੁਲਸ ਨੇ ਮ੍ਰਿਤਕ ਜੋਗਿੰਦਰ ਸਿੰਘ ਦੇ ਪੋਤਰੇ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਅਾਧਾਰ ’ਤੇ ਹਰਜਿੰਦਰ ਸਿੰਘ ਵਾਸੀ ਕੋਟ ਭਾਈ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News