ਪਟਾਕਿਆਂ ਦੀ ਪਟਾਸ ਨੂੰ ਅੱਗ ਲੱਗਣ ਨਾਲ 2 ਬੱਚੇ ਝੁਲਸੇ

Sunday, Aug 27, 2017 - 02:04 PM (IST)


ਖੰਨਾ(ਸੁਨੀਲ)— ਬਿੱਲਾਂ ਵਾਲੀ ਛੱਪੜੀ 'ਚ ਪਟਾਕੇ ਚਲਾ ਰਹੇ 2 ਬੱਚੇ ਪਟਾਸ 'ਚ ਅੱਗ ਨਾਲ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਬੱਚਿਆਂ ਦੀ ਪਛਾਣ ਮੋਹਿਤ (6) ਅਤੇ ਸ਼ੋਬੀ (3) ਪੁੱਤਰ ਹੈਪੀ ਵਾਸੀ ਬਿੱਲਾਂ ਵਾਲੀ ਛੱਪੜੀ ਖੰਨਾ ਦੇ ਰੂਪ ਤੋਂ ਹੋਈ ਹੈ।
ਜਾਣਕਾਰੀ ਮਿਲੀ ਹੈ ਕਿ ਬੱਚਿਆਂ ਨੇ ਘਰ 'ਚ ਪਏ ਪਟਾਕੇ ਉਠਾ ਲਏ ਅਤੇ ਘਰ ਦੀ ਛੱਤ 'ਤੇ ਜਾ ਕੇ ਚਲਾਉਣ ਲੱਗ ਪਏ। ਇਨ੍ਹੇ 'ਚ ਪਟਾਕਿਆਂ 'ਚੋਂ ਨਿਕਲੀ ਪਟਾਸ ਨੂੰ ਅੱਗ ਲੱਗ ਗਈ ਅਤੇ ਉਕਤ ਦੋਵੇਂ ਬੱਚੇ ਅੱਜ ਦੀ ਲਪੇਟ 'ਚ ਆ ਕੇ ਝੁਲਸ ਗਏ। ਬੱਚਿਆਂ ਦੀਆਂ ਚੀਕਾਂ ਨੂੰ ਸੁਣ ਪਰਿਵਾਰਕ ਮੈਂਬਰ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ। ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਦਾ ਮੂੰਹ ਅਤੇ ਬਾਹਾਂ ਜ਼ਿਆਦਾ ਝੁਲਸ ਗਈਆਂ ਹਨ।


Related News