2.34 ਲੱਖ ਰੁਪਏ ਚੋਰੀ, ਅਣਪਛਾਤਾ ਚੋਰ ਨਾਮਜ਼ਦ

Friday, Jun 08, 2018 - 04:19 AM (IST)

ਤਰਨਤਾਰਨ, (ਬਲਵਿੰਦਰ ਕੌਰ)- ਗੋਇੰਦਵਾਲ ਪੁਲਸ ਨੇ ਦੁਕਾਨ ਦੇ ਗੱਲੇ 'ਚੋਂ 2 ਲੱਖ 34 ਹਜ਼ਾਰ ਰੁਪਏ ਚੋਰੀ ਕਰਨ ਦੇ ਮਾਮਲੇ 'ਚ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕੀਤਾ ਹੈ। 
ਸੁਖਪਾਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਫਤਿਆਬਾਦ ਨੇ ਦੱਸਿਆ ਕਿ ਉਸ ਦੀ ਖੇਤੀਬਾੜੀ ਨਾਲ ਸਬੰਧਤ ਦਵਾਈਆਂ ਦੀ ਦੁਕਾਨ ਬੱਸ ਅੱਡਾ ਫਤਿਆਬਾਦ ਵਿਖੇ ਹੈ। ਬੀਤੇ ਦਿਨ ਉਸ ਨੇ ਸਵੇਰੇ 7 ਵਜੇ ਆਪਣੀ ਦੁਕਾਨ ਦੇ ਗੱਲੇ 'ਚ 2 ਲੱਖ 34 ਹਜ਼ਾਰ ਰੁਪਏ ਦੀ ਨਕਦੀ ਰੱਖੀ ਹੋਈ ਸੀ। ਉਹ 11 ਵਜੇ ਸਵੇਰੇ ਦੁਕਾਨ ਤੋਂ ਆਰਾਮ ਕਰਨ ਲਈ ਘਰ ਗਿਆ ਹੋਇਆ ਸੀ। ਜਦ 20-25 ਮਿੰਟ ਬਾਅਦ ਵਾਪਸ ਆਇਆ ਤਾਂ ਦੇਖਿਆ ਕਿ ਦੁਕਾਨ ਦੇ ਗੱਲੇ 'ਚ ਰੱਖੇ 2 ਲੱਖ 34 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ, ਜਿਸ ਨੂੰ ਕੋਈ ਅਣਪਛਾਤਾ ਚੋਰ ਚੋਰੀ ਕਰ ਕੇ ਲੈ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਮੇਜ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News