ਜਲੰਧਰ ਕੇਂਦਰੀ ਖੇਤਰ ਦੇ ਵਿਧਾਇਕ ਮਨੋਰੰਜਨ ਕਾਲੀਆ ਦਾ ਰਿਪੋਰਟ ਕਾਰਡ

01/12/2017 4:21:09 PM

ਜਲੰਧਰ— ਮਨੋਰੰਜਨ ਕਾਲੀਆ ਪੰਜਾਬ ਦੇ ਜਲੰਧਰ ਕੇਂਦਰੀ ਸੀਟ ਤੋਂ ਭਾਜਪਾ ਦੇ ਵਿਧਾਇਕ ਹਨ। ਸਾਲ 2007 ''ਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਜੋ ਸਾਲ 2012 ਨੂੰ ਵੀ ਕਾਇਮ ਰੱਖੀ। ਸਾਲ 2012 ਦੀਆਂ ਚੋਣਾਂ ''ਚ ਉਨ੍ਹਾਂ ਨੇ ਆਪਣੇ ਨੇੜੇ ਦੇ ਵਿਰੋਧੀ ਨੂੰ 1065 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। 
ਵਿਧਾਇਕ ਦਾ ਦਾਅਵਾ 
ਮੌਜੂਦਾ ਭਾਜਪਾ ਵਿਧਾਇਕ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਸਾਲ 2002 ਅਤੇ ਸਾਲ 2012 ''ਚ ਲਗਾਤਾਰ ਦੋ ਵਾਰ ਇਸ ਸੀਟ ''ਤੇ ਜਿੱਤ ਕੇ ਉਨ੍ਹਾਂ ਨੇ ਕਰੋੜਾਂ ਰੁਪਏ ਦੇ ਵਿਕਾਸ ਕਰਵਾਏ। ਸ਼ਹਿਰੀ ਅਤੇ ਪੇਂਡੂ ਖੇਤਰਾਂ ''ਚ 700 ਕਰੋੜ ਰੁਪਏ ਤੋਂ ਵਧ ਵਿਕਾਸ ਦੇ ਕੰਮ ਹੋਏ ਹਨ। ਪਹਿਲਾਂ ਸਥਾਨਕ ਬਾਡੀ ਮੰਤਰੀ ਅਤੇ ਬਾਅਦ ''ਚ ਵਿਧਾਇਕ ਰਹਿੰਦੇ ਹੋਏ ਬੀ. ਐੱਸ. ਸੀ. ਚੌਕ ਓਵਰ ਬਰਿੱਜ, ਖਾਲਸਾ ਕਾਲਜ ਬਰਿੱਜ, ਖੇਤਰ ''ਚ 97 ਨਵੇਂ ਬਿਜਲੀ ਟਰਾਂਸਫਰ, ਖੇਤਰ ''ਚ ਆਉਂਦੇ ਪੇਂਡੂ ਖੇਤਰਾਂ ਦੇ ਸਕੂਲਾਂ ਨੂੰ ਅਪਗ੍ਰੇਡ ਕਰਵਾਉਣ ਵਰਗੇ ਪ੍ਰਮੁੱਖ ਕੰਮ ਕਰਵਾਏ ਹਨ। ਲੋਕਾਂ ਨੂੰ ਰਾਸ਼ਨ ਡਿਪੂ ਦੀਆਂ ਕਤਾਰਾਂ ''ਚੋਂ ਹਟਾ ਕੇ ਸਿੱਧੇ ਉਨ੍ਹਾਂ ਦੇ ਘਰ ਤੱਕ ਕਣਕ ਛੱਡਣ ਦਾ ਪ੍ਰਬੰਧ ਕੀਤਾ। ਖੇਤਰ ''ਚ ਪੈਂਦੇ ਫਾਟਕਾਂ ''ਤੇ ਕਈ ਘੰਟਿਆਂ ਤੱਕ ਲੱਗੇ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਗੁਰੂ ਨਾਨਕ ਪੁਰਾ ਕਰਾਸਿੰਗ, ਦਕੋਹਾ ਅਤੇ ਧੰਨੋਵਾਲੀ ਕਰਾਸਿੰਗ ''ਤੇ ਆਰ. ਓ. ਬੀ. ਜਾਂ ਫਲਾਈ ਓਵਰ ਕੇਂਦਰ ਸਰਕਾਰ ਤੋਂ ਪਾਸ ਕਰਵਾਇਆ।

Related News