ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਖੜਗੇ ਤੇ ਰਾਹੁਲ ਨੂੰ ਚੁਣੌਤੀ

05/06/2024 6:39:31 PM

ਇਸ ਵਾਰ ਲੋਕ ਸਭਾ ਦੇ ਨਾਲ-ਨਾਲ 6 ਵਿਧਾਨ ਸਭਾ ਦੀਆਂ ਸੀਟਾਂ ਲਈ ਹੋ ਰਹੀਆਂ ਜ਼ਿਮਨੀ ਚੋਣਾਂ ਨੇ ਪੂਰੀ ਸਿਆਸੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਲੋਕ ਸਭਾ ਨਾਲੋਂ ਵਿਧਾਨ ਸਭਾ ਦੀਆਂ ਸੀਟਾਂ ਦੇ ਨਤੀਜਿਆਂ ਨੂੰ ਲੈ ਕੇ ਲੋਕ ਜ਼ਿਆਦਾ ਉਤਸੁਕ ਹਨ। ਸੱਤਾਧਾਰੀ ਪਾਰਟੀ ਕਾਂਗਰਸ ਲੋਕ ਸਭਾ ਚੋਣਾਂ ਦੇ ਨਾਲ-ਨਾਲ ਸੂਬੇ ਦੀ ਸੱਤਾ ਬਚਾਉਣ ਲਈ ਵੀ ਲੜ ਰਹੀ ਹੈ। ਅਜਿਹੀ ਹਾਲਤ ’ਚ ਭਾਜਪਾ ਦੇ ਵੱਡੇ ਚਿਹਰਿਆਂ ਨੂੰ ਲੋਕ ਸਭਾ ਦੀਆਂ ਚੋਣਾਂ ’ਚ ਭਾਵੇਂ ਕੋਈ ਦਿੱਕਤ ਨਾ ਆਏ ਪਰ ਉਨ੍ਹਾਂ ਦੀਆਂ ਆਪਣੀਆਂ ਸੀਟਾਂ ਤੋਂ ਇਲਾਵਾ ਹੋਰ ਥਾਵਾਂ ’ਤੇ ਉਨ੍ਹਾਂ ਦੀ ਭੂਮਿਕਾ ਅਹਿਮ ਹੋ ਗਈ ਹੈ। ਇਸ ਨੂੰ ਧਿਆਨ ’ਚ ਰਖਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਦੇਸ਼ ਦੇ ਨਾਲ-ਨਾਲ ਹਿਮਾਚਲ ’ਚ ਵੀ ਲਗਾਤਾਰ ਵਿਆਪਕ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਆਪਣੀ ਰੁਝੇਵਿਆਂ ਭਰੀ ਮੁਹਿੰਮ ਦੌਰਾਨ ‘ਜਗ ਬਾਣੀ’ ਦੇ ਪੱਤਰਕਾਰ ਸੰਜੀਵ ਸ਼ਰਮਾ ਨੇ ਉਨ੍ਹਾਂ ਨਾਲ ਦੇਸ਼ ਤੇ ਸੂਬੇ ਦੇ ਸਿਆਸੀ ਸਮੀਕਰਨਾਂ ’ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਇਸ ਦੇ ਸੰਪਾਦਿਤ ਅੰਸ਼ ਪੇਸ਼ ਹਨ:-

ਸਵਾਲ : ਖੜਗੇ ਤੇ ਰਾਹੁਲ ਨੂੰ ਦਿੱਤੀ ਇਹ ਚੁਣੌਤੀ
ਜਵਾਬ : ਅਨੁਰਾਗ ਨੇ ਚੁਣੌਤੀ ਦਿੰਦੇ ਹੋਏ ਮੰਗ ਕੀਤੀ ਕਿ ਰਾਹੁਲ ਗਾਂਧੀ ਤੇ ਖੜਗੇ ਦੇਸ਼ ਨੂੰ ਐਫੀਡੇਵਿਟ ਦੇਣ ਕਿ ਕਾਂਗਰਸ ਦੇ ਸੱਤਾ ’ਚ ਆਉਣ ’ਤੇ ਕੀ ਸੱਤਾਧਿਰ ਸੁਰੱਖਿਅਤ ਰਹੇਗੀ। ਲੋਕਾਂ ਦੀ ਪਿਤਾ-ਪੁਰਖੀ ਜਾਇਦਾਦ ਉਨ੍ਹਾਂ ਦੀ ਰਹੇਗੀ ਜਾਂ ਇਨ੍ਹਾਂ ਦੀ ਹੋ ਜਾਵੇਗੀ। ਦੇਸ਼ ਨੂੰ ਭਰੋਸਾ ਦਿਵਾਓ ਕਿ ਤੁਹਾਡੀ ਜਾਇਦਾਦ ਖੋਹ ਕੇ ਕਿਸੇ ਹੋਰ ਨੂੰ ਨਹੀਂ ਦਿੱਤੀ ਜਾਵੇਗੀ। ਅਨੁਰਾਗ ਠਾਕੁਰ ਨੇ ਕਾਂਗਰਸ ’ਤੇ ਚਿੱਕੜ ਉਛਾਲਣ ਵਾਲੀ ਸਿਆਸਤ ਕਰਨ ਦਾ ਦੋਸ਼ ਲਾਉਂਦੇ ਹੋਏ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵੇਂ ਆਗੂ ਦੇਸ਼ ਨੂੰ ਐਫੀਡੇਵਿਟ ਦੇਣ ਕੇ ਕਾਂਗਰਸ ਦੇ ਸੱਤਾ ’ਚ ਆਉਣ ’ਤੇ ਇਸਤਰੀ ਧਨ ਸੁਰੱਖਿਅਤ ਰਹੇਗਾ। ਲੋਕਾਂ ਦੀ ਪਿਤਾ-ਪੁਰਖੀ ਜਾਇਦਾਦ ਉਨ੍ਹਾਂ ਦੀ ਰਹੇਗੀ। ਦੇਸ਼ ਨੂੰ ਭਰੋਸਾ ਦਿਵਾਓ ਕਿ ਤੁਹਾਡੀ ਜਾਇਦਾਦ ਖੋਹ ਕੇ ਕਿਸੇ ਹੋਰ ਨੂੰ ਨਹੀਂ ਦਿੱਤੀ ਜਾਵੇਗੀ। ਕਾਂਗਰਸ ਨੂੰ ਇਸ ਮਸਲੇ ’ਤੇ ਦੇਸ਼ ਦੇ ਸਾਹਮਣੇ ਆਪਣੀ ਸੋਚ ਸਪੱਸ਼ਟ ਕਰਨ ਦੀ ਲੋੜ ਹੈ ਕਿਉਂਕਿ ਉਸ ਦੇ ਵੱਖ-ਵੱਖ ਬਿਆਨਾਂ ਨਾਲ ਭਰਮ ਵਾਲੀ ਸਥਿਤੀ ਬਣ ਗਈ ਹੈ।

ਸਵਾਲ : ਮੈਂ ਆਪਣੇ ਆਪ ਨਾਲ ਮੁਕਾਬਲਾ ਕਰਦਾ ਹਾਂ
ਜਵਾਬ : ਜਦੋਂ ਅਨੁਰਾਗ ਠਾਕੁਰ ਨੂੰ ਜੇ. ਪੀ. ਨੱਡਾ ਤੇ ਜੈਰਾਮ ਠਾਕੁਰ ਨਾਲ ਉਨ੍ਹਾਂ ਦੇ ਮੁਕਾਬਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰਾ ਮੁਕਾਬਲਾ ਸਿਰਫ਼ ਆਪਣੇ ਨਾਲ ਹੈ। ਜੇ. ਪੀ. ਨੱਡਾ ਜਿਸ ਅਹੁਦੇ ’ਤੇ ਹਨ, ਉਹ ਬਹੁਤ ਵੱਡਾ ਹੈ। ਕੋਈ ਵਿਰਲਾ ਹੀ ਉੱਥੇ ਪਹੁੰਚ ਸਕਦਾ ਹੈ। ਉਹ ਹਿਮਾਚਲ ਦਾ ਮਾਣ ਹਨ। ਜਿੱਥੋਂ ਤੱਕ ਜੈਰਾਮ ਠਾਕੁਰ ਦਾ ਸਬੰਧ ਹੈ, ਉਹ ਸੂਬੇ ਦੇ ਮੁੱਖ ਮੰਤਰੀ ਸਨ । ਉਨ੍ਹਾਂ ਸ਼ਾਨਦਾਰ ਕੰਮ ਕੀਤਾ। ਇਹ ਵੱਖਰੀ ਗੱਲ ਹੈ ਕਿ ਲੋਕਾਂ ਨੇ ਕਿਸੇ ਕਾਰਨ ਫਤਵਾ ਨਹੀਂ ਦਿੱਤਾ। ਮੋਦੀ ਜੀ ਨੇ ਮੈਨੂੰ ਇਕ ਵੱਖਰਾ ਕੰਮ ਸੌਂਪਿਆ ਹੈ, ਜਿਸ ਨੂੰ ਮੈਂ ਪੂਰੀ ਊਰਜਾ ਨਾਲ ਪੂਰਾ ਕਰਨ ਵਿਚ ਲੱਗਾ ਹੋਇਆ ਹਾਂ। ਮੇਰੇ ਲਈ ਇਹ ਘੱਟ ਨਹੀਂ ਹੈ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਜਿਸ ਨੂੰ ਕਦੇ ਸਰਦਾਰ ਪਟੇਲ, ਇੰਦਰਾ ਗਾਂਧੀ, ਲਾਲ ਕ੍ਰਿਸ਼ਨ ਡਵਾਨੀ ਅਤੇ ਸੁਸ਼ਮਾ ਸਵਰਾਜ ਵਰਗੇ ਨੇਤਾਵਾਂ ਨੇ ਸੰਭਾਲਿਆ ਸੀ, ਮੇਰੇ ਕੋਲ ਹੈ। ਮੈਂ ਆਪਣੀ ਲਕੀਰ ਵੱਡੀ ਕਰਨ ’ਚ ਵਿਸ਼ਵਾਸ ਕਰਦਾ ਹਾਂ । ਕਦੇ ਵੀ ਦੂਜਿਆਂ ਨਾਲ ਈਰਖਾ ਨਹੀਂ ਕਰਦਾ।

ਸਵਾਲ : ਰਾਹੁਲ ਗਾਂਧੀ ਤੇ ਪ੍ਰਿਯੰਕਾ ’ਤੇ ਵੀ ਨਿਸ਼ਾਨਾ ਵਿੰਨ੍ਹਿਆ
ਜਵਾਬ : ਅਨੁਰਾਗ ਠਾਕੁਰ ਨੇ ਕਿਹਾ ਕਿ 2019 ’ਚ ਅਮੇਠੀ ’ਚ ਮਿਲੀ ਹਾਰ ਤੋਂ ਬਾਅਦ ਰਾਹੁਲ ਸਦਮੇ ’ਚ ਹਨ। ਇੱਥੋਂ ਉਹ ਵਾਇਨਾਡ ਚਲੇ ਗਏ। ਇਸ ਵਾਰ ਉਨ੍ਹਾਂ ਨੂੰ ਅਜਿਹੀਆਂ ਜਥੇਬੰਦੀਆਂ ਦਾ ਸਮਰਥਨ ਵੀ ਮਿਲਿਆ ਜੋ ਭਾਰਤ ਵਿਰੋਧੀ ਹਨ ਪਰ ਇਸ ਦੇ ਬਾਵਜੂਦ ਉਹ ਵਾਇਨਾਡ ’ਚ ਹਾਰ ਰਹੇ ਹਨ। ਇਸੇ ਲਈ ਉਹ ਕਿਸੇ ਹੋਰ ਥਾਂ ਦੀ ਭਾਲ ਕਰ ਰਹੇ ਹਨ ਪਰ ਉੱਥੇ ਵੀ ਉਹ ਡਰੇ ਹੋਏ ਹਨ। ਇੰਨਾ ਹੀ ਨਹੀਂ ਪ੍ਰਿਯੰਕਾ ਗਾਂਧੀ ਨੂੰ ਵੀ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ। ਪਰਿਵਾਰ ਵਿੱਚ ਕੁਝ ਤਾਂ ਗੜਬੜ ਹੈ। ਪ੍ਰਿਯੰਕਾ ਗਾਂਧੀ ਨੇ ਥਾਂ-ਥਾਂ ਜਾ ਕੇ ਉਹ ਵਾਅਦੇ ਕੀਤੇ ਜੋ ਪੂਰੇ ਨਹੀਂ ਹੋ ਸਕੇ। ਹੁਣ ਉਹ ਵੀ ਚੋਣ ਸਿਆਸਤ ’ਚ ਆਉਣ ਤੋਂ ਘਬਰਾਈ ਹੋਈ ਹੈ।

ਸਵਾਲ : ਭਾਜਪਾ ਦੇ ਸਟਾਰ ਪ੍ਰਚਾਰਕ ਵਜੋਂ ਉਭਰੇ
ਜਵਾਬ : ਨੌਜਵਾਨਾਂ ’ਚ ਆਪਣੇ ਪ੍ਰਭਾਵ ਕਾਰਨ ਅਨੁਰਾਗ ਠਾਕੁਰ ਇਨ੍ਹਾਂ ਚੋਣ ’ਚ ਪੀ. ਐੱਮ. ਮੋਦੀ, ਅਮਿਤ ਸ਼ਾਹ, ਸੀ. ਐੱਮ. ਯੋਗੀ ਅਤੇ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਤੋਂ ਬਾਅਦ ਸਭ ਤੋਂ ਵੱਧ ਮੰਗ ਵਾਲੇ ਸਟਾਰ ਪ੍ਰਚਾਰਕ ਵਜੋਂ ਉੱਭਰੇ ਹਨ। ਉਨ੍ਹਾਂ ਦਾ ਸਮਾਂ ਏਨਾ ਰੁਝੇਵਿਆਂ ਭਰਪੂਰ ਹੈ ਕਿ ਤਕਨੀਕੀ ਤੌਰ ’ਤੇ ਉਨ੍ਹਾਂ ਦੀ ਆਪਣੀ ਚੋਣ ਵੀ ਸੈਕੰਡਰੀ ਬਣ ਗਈ ਹੈ। ਉਹ ਦੇਸ਼ ਦੇ ਕਿਸੇ ਕੋਨੇ ’ਚ ਸਵੇਰੇ, ਦੁਪਹਿਰ ਨੂੰ ਕਿਸੇ ਹੋਰ ਥਾਂ ਅਤੇ ਰਾਤ ਨੂੰ ਕਿਸੇ ਤੀਜੇ ਸੂਬੇ ’ਚ ਚੋਣ ਪ੍ਰਚਾਰ ਕਰ ਰਹੇ ਹਨ। ਸਵੇਰੇ 6 ਵਜੇ ਤੋਂ ਪਹਿਲਾਂ ਹੀ ਉਹ ਆਪਣੇ ਪਹਿਲੇ ਜਲਸੇ ਲਈ ਰਵਾਨਾ ਹੋ ਜਾਂਦੇ ਹਨ। 9 ਵਜੇ ਪਹਿਲੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਉਹ ਰਾਤ ਨੂੰ 1.30 ਵਜੇ ਕੁਝ ਘੰਟਿਆਂ ਲਈ ਸੌਂ ਜਾਂਦੇ ਹਨ । ਫਿਰ ਅਗਲੀ ਸਵੇਰ ਉਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।

ਸਵਾਲ : ਹਮੀਰਪੁਰ ’ਚ ਕਰਵਾਇਆ ਚੌਤਰਫਾ ਵਿਕਾਸ
ਜਵਾਬ : ਅਨੁਰਾਗ ਠਾਕੁਰ ਨੇ ਇਸ ਮੌਕੇ ਹਮੀਰਪੁਰ ਸੰਸਦੀ ਖੇਤਰ ’ਚ ਕਰਵਾਏ ਵਿਕਾਸ ਦਾ ਹਿਸਾਬ ਵੀ ਦਿੱਤਾ। ਅਨੁਰਾਗ ਠਾਕੁਰ ਮੁਤਾਬਕ ਹਮੀਰਪੁਰ ’ਚ ਸੜਕ, ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਮੋਦੀ ਰਾਜ ਦੇ 10 ਸਾਲ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਦੇ 16 ਸਾਲ ਦੇ ਕਾਰਜਕਾਲ ’ਚ ਸ਼ਾਨਦਾਰ ਵਿਕਾਸ ਹੋਇਆ ਹੈ। ਹਮੀਰਪੁਰ ’ਚ ਮੈਡੀਕਲ ਕਾਲਜ, ਬਿਲਾਸਪੁਰ ’ਚ 1700 ਕਰੋੜ ਨਾਲ ਏਮਸ, ਊਨਾ ’ਚ 500 ਕਰੋੜ ਨਾਲ ਮਿੰਨੀ ਪੀ. ਜੀ. ਆਈ. ਬਣ ਰਿਹਾ ਹੈ, ਕੀਰਤਪੁਰ-ਮਨਾਲੀ ਫੋਰ ਲੇਨ, ਪਠਾਨਕੋਟ-ਸ਼ਿਮਲਾ-ਮੰਡੀ ਫੋਨ ਲੇਨ- 900 ਕਰੋੜ ਦਾ ਲਠਿਆਣੀ-ਮੰਦਲੀ ਪੁਲ ਬਣੇਗਾ। ਉਨ੍ਹਾਂ ਕਿਹਾ ਕਿ ਕਦੇ ਸੂਬੇ ’ਚ ਰੇਲ ਟਰੈਕ ਨਹੀਂ ਸੀ। ਜਦੋਂ ਆਇਆ ਤਾਂ ਇਕ-ਅੱਧ ਰੇਲ ਚੱਲਦੀ ਸੀ, ਅੱਜ ‘ਵੰਦੇ ਭਾਰਤ’ ਸਮੇਤ ਇੰਦੌਰ, ਖਾਟੂ ਸ਼ਿਆਮ, ਅਯੁੱਧਿਆ, ਹਰਿਦੁਆਰ, ਦਿੱਲੀ, ਨਾਂਦੇੜ, ਕੋਲਕਾਤਾ, ਵਰਿੰਦਾਵਨ ਸਭ ਥਾਵਾਂ ਲਈ ਇੱਥੋਂ ਰੇਲ ਚੱਲਦੀ ਹੈ। ਉਧਰ ਕੀਰਤਪੁਰ-ਬਿਲਾਸਪੁਰ ਟਰੈਕ 2025 ’ਚ ਤਿਆਰ ਹੋ ਜਾਵੇਗਾ ਅਤੇ ਬਿਲਾਸਪੁਰ ’ਚ ਰੇਲ ਪਹੁੰਚ ਜਾਵੇਗੀ। 6 ਕੇਂਦਰੀ ਸਕੂਲ, ਟ੍ਰਿਪਲ ਆਈ. ਟੀ., ਹਾਈਡ੍ਰੋ ਇੰਜੀਨੀਅਰਿੰਗ ਕਾਲਜ ਬਿਲਾਸਪੁਰ, ਸੈਂਟਰਲ ਯੂਨੀਵਰਸਿਟੀ, ਟੈਕਨੀਕਲ ਯੂਨੀਵਰਸਿਟੀ, ਇਹ ਸਭ ਉਨ੍ਹਾਂ ਦੇ ਕਾਰਜਕਾਲ ’ਚ ਆਏ। ਇਸੇ ਤਰ੍ਹਾਂ ਖੇਡਾਂ ਨੂੰ ਹੁਲਾਰਾ ਦੇਣ ਲਈ ਅਸੀਂ ਹਮੀਰਪੁਰ, ਹਰਲੀ ’ਚ ਬਹੁ-ਪੱਧਰੀ ਸਟੇਡੀਅਮ ਬਣਾ ਰਹੇ ਹਾਂ।

ਸਵਾਲ : ਸੁੱਖੂ ਸਰਕਾਰ ਕੋਲੋਂ ਵੀ ਪੁੱਛੇ ਸਵਾਲ
ਜਵਾਬ :
ਅਨੁਰਾਗ ਠਾਕੁਰ ਨੇ ਸੁੱਖੂ ਸਰਕਾਰ ਕੋਲੋਂ ਵੀ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਔਰਤਾਂ ਨੂੰ 1500 ਰੁਪਏ ਦੇਣਾ ਚੋਣ ਵਾਅਦਾ ਹੀ ਰਹਿ ਗਿਆ, ਮਿਲੇ ਕਿਸੇ ਨੂੰ। ਦੁੱਧ 100 ਰੁਪਏ ਕਿਲੋ ਖਰੀਦਣਾ ਸੀ, ਉਸ ਦਾ ਕੀ ਹੋਇਆ। ਦੋ ਰੁਪਏ ਕਿਲੋ ਗੋਹਾ ਖਰੀਦਣਾ ਸੀ, ਉਸ ਦਾ ਕੀ ਹੋਇਆ। ਸਾਲ ’ਚ ਇਕ ਲੱਖ ਨੌਕਰੀਆਂ ਦੇਣੀਆਂ ਸੀ, ਉਹ ਕਿਸ ਨੂੰ ਦਿੱਤੀਆਂ। ਉਲਟਾ ਜਿਨ੍ਹਾਂ ਨੇ ਪ੍ਰੀਖਿਆਵਾਂ ਪਾਸ ਵੀ ਕੀਤੀਆਂ ਸਨ, ਭਾਜਪਾ ਦੇ ਸਮੇਂ ਉਨ੍ਹਾਂ ਨੂੰ ਪੋਸਟਿੰਗ ਨਹੀਂ ਦਿੱਤੀ ਜਾ ਰਹੀ। ਦੋ ਸਾਲਾਂ ’ਚ ਕਰਜ਼ਾ ਲੈਣ ਦੀਆਂ ਸਾਰੀਅਾਂ ਹੱਦਾਂ ਲੰਘ ਦਿੱਤੀਆਂ। ਸੁੱਖੂ ਦੱਸਣ ਕਿ ਉਨ੍ਹਾਂ ਦੀ ਕੈਬਨਿਟ ’ਚ ਮੰਤਰੀ ਘੱਟ ਿਕਉਂ ਅਤੇ ਬਾਹਰੀ ਮਿੱਤਰਾਂ ਨੂੰ ਕੈਬਨਿਟ ਰੈਂਕ ਵੱਧ ਕਿਉਂ ਹੈ। ਕੀ ਇਹ ਸਿਰਫ ਮਿੱਤਰਾਂ ਦੀ ਸਰਕਾਰ ਹੈ।

ਸਵਾਲ : ਕਰਾਰੀ ਹਾਰ ਦੇਖ ਕੇ ਬੌਖਲਾਈ ਕਾਂਗਰਸ
ਜਵਾਬ :
ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਬੌਖਲਾ ਚੁੱਕੀ ਹੈ ਅਤੇ ਭਰਮ ਫੈਲਾਉਣ ’ਤੇ ਆ ਗਈ ਹੈ। ਅਮਿਤ ਸ਼ਾਹ ਨੇ ਸਪੱਸ਼ਟ ਕਿਹਾ ਸੀ ਕਿ ਭਾਜਪਾ ਕੋਲੋਂ ਕਾਂਗਰਸ ਨੇ ਐੱਸ. ਸੀ., ਐੱਸ. ਟੀ., ਓ. ਬੀ. ਸੀ. ਦਾ ਜੋ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦਿੱਤਾ ਹੈ, ਉਸ ਨੂੰ ਅਸੀਂ ਵਾਪਸ ਇਨ੍ਹਾਂ ਵਰਗਾਂ ਨੂੰ ਦਿਵਾਵਾਂਗੇ ਅਤੇ ਇਨ੍ਹਾਂ ਨੇ ਇਹ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਰਾਖਵਾਂਕਰਨ ਹਟਾ ਰਹੇ ਹਨ। ਮੋਦੀ ਸਰਕਾਰ ’ਚ ਨਾ ਤਾਂ 10 ਸਾਲ ’ਚ ਐੱਸ. ਸੀ., ਐੱਸ. ਟੀ., ਓ. ਬੀ. ਸੀ. ਰਾਖਵੇਂਕਰਨ ਦੇ ਨਾਲ ਕੋਈ ਛੇੜਛਾੜ ਕੀਤੀ ਗਈ ਹੈ, ਨਾ ਹੀ ਕੀਤੀ ਜਾਵੇਗੀ।
 


Anuradha

Content Editor

Related News