ED ਨੇ ਹਰਿਆਣਾ ਦੇ ਕਾਂਗਰਸ ਵਿਧਾਇਕ ਦੇ ਬੇਟੇ ਨੂੰ ਮਨੀ ਲਾਂਡਰਿੰਗ ਮਾਮਲੇ ''ਚ ਕੀਤਾ ਗ੍ਰਿਫ਼ਤਾਰ

Tuesday, Apr 30, 2024 - 11:42 PM (IST)

ED ਨੇ ਹਰਿਆਣਾ ਦੇ ਕਾਂਗਰਸ ਵਿਧਾਇਕ ਦੇ ਬੇਟੇ ਨੂੰ ਮਨੀ ਲਾਂਡਰਿੰਗ ਮਾਮਲੇ ''ਚ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੰਗਲਵਾਰ ਨੂੰ ਹਰਿਆਣਾ ਦੇ ਕਾਂਗਰਸ ਵਿਧਾਇਕ ਧਰਮ ਸਿੰਘ ਛੌਕਰ ਦੇ ਬੇਟੇ ਸਿਕੰਦਰ ਸਿੰਘ ਨੂੰ ਘਰ ਖਰੀਦਦਾਰਾਂ ਦੇ ਪੈਸਿਆਂ ਨਾਲ ਕਥਿਤ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿਕੰਦਰ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। ਸੂਬੇ ਦੇ ਪਾਣੀਪਤ ਜ਼ਿਲ੍ਹੇ ਦੀ ਸਮਾਲਖਾ ਵਿਧਾਨ ਸਭਾ ਸੀਟ ਤੋਂ ਵਿਧਾਇਕ 60 ਸਾਲਾ ਛੌਕਰ ਆਪਣੇ ਪੁੱਤਰਾਂ ਸਿਕੰਦਰ ਸਿੰਘ ਅਤੇ ਵਿਕਾਸ ਛੌਕਰ ਦੇ ਨਾਲ ਮਾਹਿਰਾ ਰੀਅਲ ਅਸਟੇਟ ਗਰੁੱਪ ਦਾ 'ਮਾਲਕ ਅਤੇ ਪ੍ਰਮੋਟਰ' ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ- ਭਾਰਤ-ਮਿਆਂਮਾਰ ਸਰਹੱਦ ਨੇੜੇ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ

ਈਡੀ ਨੇ ਪਿਛਲੇ ਸਾਲ ਜੁਲਾਈ ਵਿੱਚ ਵਿਧਾਇਕ, ਸਾਈ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ (ਹੁਣ ਮਾਹਿਰਾ ਇੰਫਰਾਟੇਕ ਪ੍ਰਾਈਵੇਟ ਲਿਮਟਿਡ), ਮਾਹਿਰਾ ਗਰੁੱਪ ਦੀਆਂ ਹੋਰ ਕੰਪਨੀਆਂ ਅਤੇ ਕੁਝ ਹੋਰਾਂ ਵਿਰੁੱਧ ਛਾਪੇਮਾਰੀ ਕੀਤੀ ਸੀ। ਈਡੀ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਮਨੀ ਲਾਂਡਰਿੰਗ ਦਾ ਮਾਮਲਾ ਗੁਰੂਗ੍ਰਾਮ ਪੁਲਸ ਦੁਆਰਾ 'ਧੋਖਾਧੜੀ ਅਤੇ ਜਾਅਲਸਾਜ਼ੀ' ਲਈ ਸਾਈ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ ਦੇ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ 'ਤੇ ਅਧਾਰਿਤ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ 'ਸਾਈ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ' ਨੇ ਦਿੱਲੀ ਨੇੜੇ ਗੁਰੂਗ੍ਰਾਮ ਦੇ ਸੈਕਟਰ 68 ਵਿੱਚ ਮਕਾਨਾਂ ਦਾ ਵਾਅਦਾ ਕਰਕੇ ਕਿਫਾਇਤੀ ਰਿਹਾਇਸ਼ ਯੋਜਨਾ ਦੇ ਤਹਿਤ 1,497 ਘਰ ਖਰੀਦਦਾਰਾਂ ਤੋਂ ਲਗਭਗ 360 ਕਰੋੜ ਰੁਪਏ ਇਕੱਠੇ ਕੀਤੇ। ਇਸ ਵਿਚ ਕਿਹਾ ਗਿਆ ਹੈ ਕਿ ਸਾਈ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ ਘਰਾਂ ਨੂੰ ਡਿਲੀਵਰ ਕਰਨ ਵਿਚ 'ਅਸਫ਼ਲ' ਰਹੀ ਅਤੇ ਕਈ ਵਾਰ ਸਮਾਂ ਸੀਮਾ 'ਖੁੰਝ ਗਈ'।

ਇਹ ਵੀ ਪੜ੍ਹੋ- ਵੱਡਾ ਹਾਦਸਾ: ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 25 ਲੋਕਾਂ ਦੀ ਹੋਈ ਦਰਦਨਾਕ ਮੌਤ

ਏਜੰਸੀ ਨੇ ਕਿਹਾ ਕਿ ਘਰ ਖਰੀਦਦਾਰ ਪਿਛਲੇ ਇਕ ਸਾਲ ਤੋਂ ਮਾਹਿਰਾ ਗਰੁੱਪ ਦੇ ਖ਼ਿਲਾਫ਼ ਵਾਅਦਾ ਕੀਤੇ ਗਏ ਮਕਾਨਾਂ ਨੂੰ ਜਲਦੀ ਤੋਂ ਜਲਦੀ ਡਿਲੀਵਰੀ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਜਾਂਚ ਵਿੱਚ ਪਾਇਆ ਗਿਆ ਕਿ ਸਾਈ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ ਨੇ ਗਰੁੱਪ ਯੂਨਿਟਾਂ ਵਿੱਚ ਜਾਅਲੀ ਉਸਾਰੀ ਖਰਚੇ ਦਿਖਾ ਕੇ ਘਰ ਖਰੀਦਦਾਰਾਂ ਦੇ ਪੈਸੇ ਦੀ ਠੱਗੀ ਮਾਰੀ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਮਾਹਿਰਾ ਗਰੁੱਪ ਦੇ ਡਾਇਰੈਕਟਰਾਂ ਅਤੇ ਪ੍ਰਮੋਟਰਾਂ ਦੁਆਰਾ ਫਰਜ਼ੀ ਬਿੱਲ ਅਤੇ ਚਲਾਨ ਪ੍ਰਦਾਨ ਕਰਕੇ ਇਕਾਈਆਂ ਤੋਂ ਫਰਜ਼ੀ ਖਰੀਦਦਾਰੀ ਦੇ ਬਰਾਬਰ ਨਕਦ ਰਕਮ ਵਸੂਲ ਕੀਤੀ ਗਈ ਸੀ, ਜਿਸ ਦੀ ਵਰਤੋਂ ਨਿੱਜੀ ਲਾਭ ਲਈ ਕੀਤੀ ਗਈ ਸੀ। ਡਾਇਰੈਕਟਰਾਂ ਅਤੇ ਪ੍ਰਮੋਟਰਾਂ ਨੇ ਨਿੱਜੀ ਲਾਭ ਲਈ ਘਰ ਖਰੀਦਦਾਰਾਂ ਦਾ ਪੈਸਾ ਕਰਜ਼ੇ ਦੇ ਰੂਪ ਵਿੱਚ (ਜੋ ਸਾਲਾਂ ਤੋਂ ਬਕਾਇਆ ਹੈ) ਗਰੁੱਪ ਦੀਆਂ ਹੋਰ ਸੰਸਥਾਵਾਂ ਨੂੰ 'ਡਾਇਵਰਟ' ਕਰ ਦਿੱਤਾ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਸਾਈ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ ਤੋਂ ਲਗਭਗ 107.5 ਕਰੋੜ ਰੁਪਏ ਦੀ ਗਬਨ ਕੀਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News