ਹਲਕਾ ਸੈਂਟਰਲ ਲੁਧਿਆਣਾ ਦੇ ਵਿਧਾਇਕ ਸੁਰੇਂਦਰ ਡਾਬਰ ਦਾ ਰਿਪੋਰਟ ਕਾਰਡ

01/08/2017 4:42:54 PM

ਲੁਧਿਆਣਾ— ਹਲਕਾ ਸੈਂਟਰਲ ਲੁਧਿਆਣਾ ਦੇ ਵਿਧਾਇਕ ਸੁਰੇਂਦਰ ਡਾਬਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨਾ ਹੋਣ ਕਾਰਨ ਇਥੇ ਕੋਈ ਕੰਮ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਉਨ੍ਹਾਂ ਦੇ ਹੱਥ ਬੱਝੇ ਰਹੇ। ਇਸ ਬਾਰੇ ''ਚ ਡਿਪਟੀ ਸੀ. ਐੱਮ. ਨੂੰ ਲਿਖ ਕੇ ਦਿੱਤਾ ਗਿਆ ਪੱਖਪਾਤ ਹੋ ਰਿਹਾ ਹੈ, ਜਿਸ ਦੇ ਬਾਵਜੂਦ ਉਨ੍ਹਾਂ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਕੋਟੇ ਨਾਲ ਡੇਢ ਕਰੋੜ ਲਿਆ ਕੇ 14 ਟਿਊਬਵੈੱਲ ਲਗਵਾਏ ਅਤੇ ਸੀਵਰੇਜ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਨੇ ਕਿਲਾ ਮੁੱਹਲਾ ''ਚ 50 ਸਾਲ ਪੁਰਾਣੀ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਦੇ ਹੱਲ ਲਈ ਕੰਮ ਕਰਵਾਉਣ ਦਾ ਦਾਅਵਾ ਕੀਤਾ। ਡਾਬਰ ਮੁਤਾਬਕ ਵਿਧਾਇਕ ਦੇ ਤੌਰ ''ਤੇ ਉਨ੍ਹਾਂ ਦੀ ਕੋਸ਼ਿਸ਼ ਜਨਤਾ ''ਚ ਜਾ ਕੇ ਆਪਣੇਪਣ ਦਾ ਅਹਿਸਾਸ ਕਰਵਾਉਣ ਦੀ ਕੀਤੀ ਜਾ ਰਹੀ ਹੈ। ਜੋ ਵਿਕਾਸ ਉਨ੍ਹਾਂ ਨੇ ਪਹਿਲੀ ਵਾਰ ਵਿਧਾਇਕ ਰਹਿੰਦੇ ਹੋਏ ਕਰਵਾਇਆ, ਉਸੇ ਨੂੰ ਅੱਗੇ ਵਧਾਉਣ ਦਾ ਮੁੱਦਾ ਬਣਾ ਕੇ ਜਨਤਾ ''ਚ ਫਿਰ ਤੋਂ ਜਾਣ ਦੀ ਤਿਆਰੀ ਕੀਤੀ ਹੈ। 
ਦਾਅਵਿਆਂ ਦੀ ਹਕੀਕਤ
ਸਾਬਕਾ ਮੰਤਰੀ ਸਤਪਾਲ ਗੋਸਾਈਂ ਨੇ ਡਾਬਰ ਵਲੋਂ ਸਰਕਾਰ ਨਾ ਹੋਣ ਬਾਰੇ ਕਹੀ ਗੱਲ ਨੂੰ ਖਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰ ''ਚ ਜਨਤਾ ਦੇ ਹਿੱਤਾਂ ਲਈ ਜ਼ਿਆਦਾ ਕੰਮ ਕਰਨਾ ਚਾਹੀਦਾ ਹੈ ਪਰ ਡਾਬਰ ਨੇ ਬਹਾਨੇਬਾਜ਼ੀ ਦਾ ਸਹਾਰਾ ਲੈ ਕੇ ਵਿਧਾਇਕ ਦੇ ਤੌਰ ''ਤੇ ਜਨਤਾ ਦੇ ਪ੍ਰਤੀ ਜ਼ਿੰਮੇਵਾਰੀ ਨਹੀਂ ਨਿਭਾਈ। ਗੋਸਾਈਂ ਮੁਤਾਬਕ ਉਹ ਸਰਕਾਰ ''ਚ ਰਹਿੰਦੇ ਹੋਏ ਲੜਾਈ ਲੜਦੇ ਹਨ ਅਤੇ ਹਲਕੇ ਦੇ ਵਿਕਾਸ ਲਈ 51 ਕਰੋੜ ਮਨਜ਼ੂਰ ਕਰਵਾਏ ਹਨ। ਸੰਗਤ ਦਰਸ਼ਨ ਜ਼ਰੀਏ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਅਤੇ ਉਨ੍ਹਾਂ ਦੇ ਨੀਲੇ ਕਾਰਡ ਬਣਵਾਏ ਗਏ ਹਨ। 
ਵਾਅਦੇ ਕਿੰਨੇ ਵਫਾ ਹੋਏ
ਸੈਂਟਰਲ ਹਲਕਾ ਦਾ ਇਕ ਮਾਮਲਾ ਸ਼ਮਸ਼ਾਨਘਾਟ ਤੋਂ ਸ਼ੁਰੂ ਹੋ ਕੇ ਟਰਾਂਸਪੋਰਟ ਨਗਰ ਨੂੰ ਪਾਰ ਕਰਨ ਵਾਲੇ ਨਾਲੇ ਨੂੰ ਪੱਕਾ ਕਰਨ ਦਾ ਵੀ ਹੈ, ਜਿਸ ਨੂੰ ਲੈ ਕੇ ਸਾਬਕਾ ਵਿਧਾਇਕ ਵਲੋਂ ਦਾਅਵੇ ਕੀਤੇ ਗਏ ਪਰ ਕੰਮ ਪ੍ਰਾਜੈਕਟ ਨੂੰ ਸਿਧਾਂਤਕ ਮਨਜ਼ੂਰੀ ਮਿਲਣ ਤੋਂ ਬਾਅਦ ਡਿਜ਼ਾਈਨ ਬਣਾਉਣ ਨਾਲ ਅੱਗੇ ਨਹੀਂ ਵੱਧ ਸਕਿਆ। ਇਹ ਪ੍ਰਕੀਰਿਆਿ ਪੂਰੀ ਹੋਈ ਤਾਂ ਤਿੰਨ ਵਾਰ ਟੈਂਡਰ ਲਗਵਾਉਣ ਦੇ ਬਾਵਜੂਦ ਇਕ ਵੀ ਪੇਸ਼ਕਸ਼ ਨਹੀਂ ਆਈ। ਜਦੋਂ ਟੈਂਡਰ ਆਏ ਤਾਂ ਕੰਪਨੀਆਂ ਵਲੋਂ ਓਵਰ ਰੇਟ ਆਉਣ ਕਾਰਨ ਵਰਕ ਆਰਡਰ ਜਾਰੀ ਨਹੀਂ ਹੋ ਪਾ ਰਿਹਾ, ਜਿਸ ਨੂੰ ਜਲਦੀ ਹੀ ਫਾਈਨਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ। 
ਲੋਕਾਂ ਨੇ ਇੰਝ ਪ੍ਰਗਟਾਈ ਪ੍ਰਤੀਕਿਰਿਆ 
ਹਲਕਾ ਸੈਂਟਰਲ ''ਚ ਸੜਕਾਂ ਦੀ ਹਾਲਤ ਕਾਫੀ ਖਰਾਬ ਹੈ, ਜਿਸ ਦੇ ਹੱਲ ਵੱਲ ਨਿਗਮ ਦਾ ਧਿਆਨ ਨਹੀਂ ਹੈ। ਵਰਕ ਆਰਡਰ ਜਾਰੀ ਹੋਣ ਦੇ ਬਾਵਜੂਦ ਠੇਕੇਦਾਰਾਂ ਤੋਂ ਕੰਮ ਨਹੀਂ ਕਰਵਾਇਆ ਜਾ ਰਿਹਾ। ਜਿਸ ਦਾ ਸਬੂਤ ਜਗਰਾਓਂ ਪੁੱਲ ਤੋਂ ਸੀ. ਐੱਸ. ਸੀ. ਚੌਂਕ ਤੱਕ ਸੜਕਾਂ ਬਣਾਉਣ ਦਾ ਕੰਮ ਡੇਢ ਸਾਲ ਬਾਅਦ ਵੀ ਅੱਧ ''ਚ ਲਟਕਿਆ ਰਹਿਣਾ ਹੈ।-ਸੰਜੇ ਤਲਵਾਡ, ਕੌਂਸਲਰ 
ਹਲਕਾ ਸੈਂਟਰਲ ਦੇ ਸੁੰਦਰ ਨਗਰ ਸਮੇਤ ਕਈ ਇਲਾਕੇ ਅਜਿਹੇ ਹਨ ਜੋ ਟੀ. ਪੀ. ਸਕੀਮ ਦੇ ਅਧੀਨ ਆਉਂਦੇ ਹਨ। ਜਿੱਥੇ ਕਾਫੀ ਇੰਡਸਟਰੀ ਅਤੇ ਕਮਰਸ਼ੀਅਲ ਯੂਨਿਟ ਲੱਗ ਚੁੱਕੇ ਹਨ। ਜਿਨ੍ਹਾਂ ਨੂੰ ਰਾਹਤ ਦੇਣ ਲਈ ਲਗਾਤਾਰ ਆਵਾਜ਼ ਚੁੱਕੀ ਗਈ ਪਰ ਕੋਈ ਹੱਲ ਨਹੀਂ ਰਿਹਾ, ਜਿਸ ਨਾਲ ਲੋਕਾਂ ''ਤੇ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ।-ਕਾਲਾ ਜੈਨ, ਕੌਂਸਲਰ 
ਹਲਕਾ ਸੈਂਟਰਲ ''ਚ ਟਰੈਫਿਕ ਸਮੱਸਿਆ ਦੇ ਹੱਲ ਲਈ ਠੋਸ ਯੋਜਨਾ ਬਣਾ ਕੇ ਉਸ ਨੂੰ ਲਾਗੂ ਕੀਤਾ ਜਾਵੇ। ਅੰਦਰੂਨੀ ਵਪਾਰਕ ਏਰੀਆ ''ਚ ਫਾਇਰ ਫਾਈਟਿੰਗ ਨੂੰ ਲੈ ਕੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹਨ। ਇਥੇ ਚੰਗੇ ਸਰਕਾਰੀ ਸਕੂਲਾਂ ਦੀ ਕਮੀ ਹੈ।-ਸੁਮਿਤ ਮਲਹੋਤਰਾ, ਕੌਂਸਲਰ

Related News