ਮੰਦਰ ਦੇ ਕੋਲ ਅਸ਼ਲੀਲ ਗਾਣੇ ਸੁਣਨੋਂ ਰੋਕਣ ’ਤੇ ਮਾਮੇ-ਭਾਣਜੇ ਨੇ ਪਾਡ਼ਿਆ ਸਿਰ ਤੇ ਕੀਤੀ ਕੁੱਟ-ਮਾਰ

06/19/2018 6:38:33 AM

ਚੋਹਲਾ ਸਾਹਿਬ, ਸਰਹਾਲੀ ਕਲਾਂ,   (ਮਨਜੀਤ)-  ਸਥਾਨਕ ਪੁਲਸ ਸਟੇਸ਼ਨ ਅਧੀਨ ਆਉਂਦੇ ਪਿੰਡ ਪੱਖੋਪੁਰ ਵਿਖੇ 17 ਜੂਨ ਨੂੰ ਪਿੰਡ ਦਾ ਵਸਨੀਕ ਅਤੇ ਸਿਹਤ ਵਿਭਾਗ ਵਿਚ ਦਰਜਾ ਚਾਰ ਕਰਮਚਾਰੀ ਜਸਬੀਰ ਸਿੰਘ ਪੁੱਤਰ ਪ੍ਰਗਟ ਸਿੰਘ ਨੂੰ ਆਪਣੇ ਘਰ ਦੇ ਕੋਲ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਚ ਸਾਫ -ਸਫਾਈ ਕਰਨੀ ਉਸ ਵੇਲੇ ਮਹਿੰਗੀ ਪਈ ਜਦੋਂ ਉਹ ਸਫਾਈ ਕਰ ਰਿਹਾ ਸੀ ਤਾਂ ਉਸੇ ਵੇਲੇ ਉਸ ਦੇ ਗੁਆਂਢ ਰਹਿੰਦੇ ਸਕੇ ਮਾਮੇ ਭਾਣਜੇ ਨੇ ਮੰਦਰ ਵਿਚ ਮੋਬਾਇਲ ’ਤੇ ਉੱਚੀ ਅਾਵਾਜ਼ ਕਰਕੇ ਦੋਹਰੇ ਅਰਥਾਂ ਵਾਲੇ ਅਸ਼ਲੀਲ ਗਾਣੇ ਸੁਣਨੇ ਸ਼ੁਰੂ ਕਰ ਦਿੱਤੇ ਤਾਂ ਜਸਬੀਰ ਸਿੰਘ ਵੱਲੋਂ ਮੰਦਰ ਅਤੇ ਸੰਘਣੀ ਅਾਬਾਦੀ ਦਾ ਵਾਸਤਾ ਪਾ ਕੇ ਉੱਚੀ ਅਾਵਾਜ਼ ਵਿਚ ਗਾਣੇ ਨਾ ਸੁਣਨ ਲਈ ਮਾਮੇ ਭਾਣਜੇ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਕੁੱਟਣਾ  ਸ਼ੁਰੂ ਕਰ ਦਿੱਤਾ ਅਤੇ ਸਿਰ ਪਾਡ਼ ਦਿੱਤਾ। ਜਿਸ ਕਰਕੇ ਮੈਂ  ਲਹੂ -ਲੁਹਾਨ ਹੋ ਗਿਆ। ਮੇਰੇ ਵੱਲੋਂ ਬਚਾਉ ਬਚਾਉ ਦਾ ਰੌਲਾ ਪਾਉਣ ’ਤੇ ਮੇਰੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਨੇ ਮੈਨੂੰ ਲਹੂ- ਲੁਹਾਨ ਹੋਏ ਨੂੰ ਪੁਲਸ ਸਟੇਸ਼ਨ ਚੋਹਲਾ ਸਾਹਿਬ ਵਿਖੇ ਲਿਆਂਦਾ ਜਿੱਥੇ ਮੇਰੇ ਸੱਟਾਂ ਜ਼ਿਆਦਾ ਹੋਣ ਕਾਰਨ ਪੁਲਸ ਨੇ ਮੈਨੂੰ ਸਿਵਲ ਹਸਪਤਾਲ ਸਰਹਾਲੀ ਵਿਖੇ ਦਾਖਲ ਕਰਵਾ ਦਿੱਤਾ। ਜਿੱਥੇ ਉਹ ਇਲਾਜ ਅਧੀਨ ਹੈ, ਨੇ ਹਸਪਤਾਲ ਵਿਚ ਪੱਤਰਕਾਰਾਂ ਨੂੰ ਇਲਾਕੇ ਦੇ ਪਤਵੰਤਿਆਂ ਦੇ ਹੁੰਦਿਆਂ ਪ੍ਰੈੱਸ ਰਾਹੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਸ ’ਤੇ ਹਮਲਾ ਕਰਨ ਵਾਲਿਆਂ ਖਿਲਾਫ ਛੇਤੀ ਤੋਂ ਛੇਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਧਾਰਮਕ ਅਸਥਾਨਾਂ ’ਤੇ ਦੋਹਰੇ ਅਰਥਾਂ ਵਾਲੇ ਅਸ਼ਲੀਲ ਗਾਣੇ ਨਾ ਕੋਈ ਸੁਣੇ ਅਤੇ ਨਾ ਹੀ ਕਿਸੇ ਸੇਵਾਦਾਰ ਦੀ ਕੁੱਟਮਾਰ ਹੋਵੇ। ਇਸ ਸਬੰਧੀ ਜਦੋਂ ਸਥਾਨਕ ਪੁਲਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਤਫਤੀਸ਼ ਜਾਰੀ ਹੈ। ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕੀਤਾ ਜਾਵੇਗਾ।


Related News