20 ਰੁਪਏ ਦੀ ਟਿਕਟ ਨੂੰ ਲੈ ਕੇ ਨੌਜਵਾਨ ਤੇ ਬੱਸ ਕੰਡਕਟਰ ਵਿਚਾਲੇ ਹੋਈ ਬਹਿਸ, ਫਿਰ ਸਾਥੀ ਬੁਲਾ ਕੇ ਕੀਤੀ ਮਾਰ-ਕੁੱਟ

04/04/2024 9:18:58 PM

ਤਰਨਤਾਰਨ (ਰਮਨ)- ਪੱਟੀ ਤੋਂ ਹੁਸ਼ਿਆਰਪੁਰ ਜਾ ਰਹੀ ਰੋਡਵੇਜ਼ ਦੀ ਪਨਬੱਸ ਵਿਚ ਸਵਾਰ ਦੋ ਵਿਅਕਤੀਆਂ ਵੱਲੋਂ ਟਿਕਟ ਦੇ 20 ਰੁਪਏ ਨੂੰ ਲੈ ਰਸੂਲਪੁਰ ਨਹਿਰਾਂ ਵਿਖੇ ਬੱਸ ਦੇ ਰੁਕਣ ਦੌਰਾਨ ਕੰਡਕਟਰ ਅਤੇ ਡਰਾਈਵਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਰਸੂਲਪੁਰ ਨਹਿਰਾਂ ਵਿਖੇ ਰੋਡਵੇਜ਼ ਕਰਮਚਾਰੀਆਂ ਵੱਲੋਂ ਬੱਸਾਂ ਦਾ ਚੱਕਾ ਜਾਮ ਕਰਦੇ ਹੋਏ ਥਾਣਾ ਸਦਰ ਤਰਨਤਾਰਨ ਦੀ ਪੁਲਸ ਪਾਸੋਂ ਫਰਾਰ ਮੁਲਜ਼ਮਾਂ ਦੀ ਤੁਰੰਤ ਗ੍ਰਿਫਤਾਰੀ ਕਰਨ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਰਸੂਲਪੁਰ ਨਹਿਰਾਂ ਵਿਖੇ ਜਾਣਕਾਰੀ ਦਿੰਦੇ ਹੋਏ ਪਨਬੱਸ ਦੇ ਕੰਡਕਟਰ ਪਰਮਜੀਤ ਸਿੰਘ ਅਤੇ ਡਰਾਈਵਰ ਸੁਖਜੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਉਹ ਪੱਟੀ ਤੋਂ ਹੁਸ਼ਿਆਰਪੁਰ ਲਈ ਸਵਾਰੀਆਂ ਸਮੇਤ ਬੱਸ ਨੰਬਰ ਪੀ.ਬੀ 46 ਐੱਮ 8995 ਰਾਹੀਂ ਰਵਾਨਾ ਹੋਏ ਸਨ। ਇਸ ਦੌਰਾਨ ਕਸਬਾ ਪਿੰਡ ਲੌਹਕਾ ਤੋਂ ਇਕ ਨੌਜਵਾਨ ਬੱਸ ਵਿਚ ਸਵਾਰ ਹੋ ਗਿਆ, ਜਿਸ ਨੇ 20 ਰੁਪਏ ਦੀ ਟਿਕਟ ਲੈਣ ਲਈ 500 ਰੁਪਏ ਦਾ ਨੋਟ ਦੇ ਦਿੱਤਾ। ਖੁੱਲ੍ਹੇ ਪੈਸੇ ਨਾ ਹੋਣ ਦੇ ਚੱਲਦਿਆਂ ਕੰਡਕਟਰ ਤੇ ਸਵਾਰੀ ਦਾ ਆਪਸ ਵਿਚ ਮਾਮੂਲੀ ਤਕਰਾਰ ਹੋ ਗਿਆ। 

ਇਹ ਵੀ ਪੜ੍ਹੋ- ਚਾਹ-ਸਮੋਸੇ ਤੋਂ ਲੈ ਕੇ ਹੈਲੀਕਾਪਟਰ ਦੇ ਕਿਰਾਏ ਤੱਕ ਦੀ ਚੋਣ ਵਿਭਾਗ ਨੇ ਤੈਅ ਕੀਤੀ ਹੱਦ, ਜਾਣੋ ਕੀ ਹੈ ਪੂਰਾ ਰੇਟ ਚਾਰਟ

ਜਦੋਂ ਬੱਸ ਰਸੂਲਪੁਰ ਨਹਿਰਾਂ ਵਿਖੇ ਰੁਕੀ ਤਾਂ ਸਬੰਧਤ ਵਿਅਕਤੀ ਵੱਲੋਂ ਆਪਣੇ ਇਕ ਸਾਥੀ ਨੂੰ ਬੁਲਾ ਕੇ ਉਨ੍ਹਾਂ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨਾਲ ਕੰਡਕਟਰ ਪਰਮਜੀਤ ਸਿੰਘ ਅਤੇ ਡਰਾਈਵਰ ਜ਼ਖਮੀ ਹੋ ਗਏ। ਸਬੰਧਤ ਹਮਲਾਵਰਾਂ ਵੱਲੋਂ ਕੰਡਕਟਰ ਦੇ ਬੈਗ ਵਿਚ ਮੌਜੂਦ ਨਕਦੀ ਵੀ ਖੋਹ ਲਈ ਗਈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰਾ ਮਾਮਲਾ ਜਦੋਂ ਪਨਬੱਸ ਯੂਨੀਅਨ ਦੇ ਧਿਆਨ ਵਿਚ ਆਇਆ ਤਾਂ ਯੂਨੀਅਨ ਦੇ ਸੈਕਟਰੀ ਸਤਨਾਮ ਸਿੰਘ ਸਮੇਤ ਹੋਰ ਬੱਸਾਂ ਦੇ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਰਸੂਲਪੁਰ ਨਹਿਰਾਂ ਵਿਖੇ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਗਿਆ।

PunjabKesari

ਇਸ ਹਮਲੇ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੇ ਏ.ਐੱਸ.ਆਈ. ਅਸ਼ਵਨੀ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਡਰਾਈਵਰ ਅਤੇ ਕੰਡਕਟਰ ਪਰਮਜੀਤ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਿੱਤੇ ਗਏ ਵਿਸ਼ਵਾਸ ਤੋਂ ਬਾਅਦ ਯੂਨੀਅਨ ਵੱਲੋਂ ਬੱਸਾਂ ਦੇ ਲਗਾਏ ਗਏ ਜਾਮ ਨੂੰ ਖੋਲ੍ਹ ਦਿੱਤਾ ਗਿਆ।

ਇਹ ਵੀ ਪੜ੍ਹੋ- ਦਿੱਗਜ ਵਾਹਨ ਨਿਰਮਾਤਾ ਕੰਪਨੀ Hero Motocorp ਨੂੰ ਆਮਦਨ ਕਰ ਵਿਭਾਗ ਨੇ ਭੇਜਿਆ 605 ਕਰੋੜ ਦਾ ਨੋਟਿਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News