ਚੱਲਦੀ ਸਕੂਟੀ 'ਤੇ ਨੌਜਵਾਨ ਲੜਕਾ-ਲੜਕੀ ਨੇ ਕੀਤੀ ਅਸ਼ਲੀਲ ਹਰਕਤ, ਪੁਲਸ ਨੇ ਕੀਤਾ ਕਾਬੂ
Friday, Apr 05, 2024 - 12:46 AM (IST)
 
            
            ਅਹਿਮਦਾਬਾਦ - ਅਹਿਮਦਾਬਾਦ ਦੇ ਹਾਟਕੇਸ਼ਵਰ ਤੋਂ ਆਵਕਾਰ ਹੋਲ ਚੌਰਾਹੇ ਵੱਲ ਜਾਣ ਵਾਲੀ ਸੜਕ 'ਤੇ ਸਕੂਟਰ ਸਵਾਰ ਇਕ ਨੌਜਵਾਨ ਔਰਤ ਦਾ ਅਸ਼ਲੀਲ ਹਰਕਤਾਂ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਘਟਨਾ ਤੋਂ ਬਾਅਦ ਅਹਿਮਦਾਬਾਦ ਟ੍ਰੈਫਿਕ ਪੁਲਸ ਨੇ ਦੋ ਪਹੀਆ ਵਾਹਨ ਸਵਾਰ ਤਿੰਨ ਨੌਜਵਾਨਾਂ ਅਤੇ ਔਰਤ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ।
ਵਾਇਰਲ ਹੋਈ ਵੀਡੀਓ ਵਿੱਚ ਸਕੂਟਰ ਚਲਾ ਰਹੇ ਇੱਕ ਨੌਜਵਾਨ ਦੇ ਪਿੱਛੇ ਬੈਠੇ ਇੱਕ ਨੌਜਵਾਨ ਅਤੇ ਇੱਕ ਲੜਕੀ ਇੱਕ ਦੂਜੇ ਦੇ ਸਾਹਮਣੇ ਬੈਠੇ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਟ੍ਰੈਫਿਕ ਥਾਣਾ ਪੁਲਸ ਨੇ ਅਸ਼ਲੀਲ ਹਰਕਤਾਂ ਕਰਨ ਵਾਲੇ ਨੌਜਵਾਨ ਅਤੇ ਲੜਕੀ ਅਤੇ ਦੋ ਪਹੀਆ ਵਾਹਨ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ- CBSE ਨੇ 11ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਬਦਲਿਆ ਪੈਟਰਨ, ਨੋਟਿਸ ਜਾਰੀ ਕਰ ਦਿੱਤੀ ਜਾਣਕਾਰੀ
ਸਕੂਟਰ ਚਲਾ ਰਹੇ ਵਟਵਾ, ਅਹਿਮਦਾਬਾਦ ਦੇ ਵਸਨੀਕ ਵਿਸ਼ਾਲ ਦੰਤਾਨੀ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ। ਫਿਰ ਉਸ ਨੇ ਪਿੱਛੇ ਬੈਠ ਕੇ ਅਸ਼ਲੀਲ ਹਰਕਤਾਂ ਕਰਨ ਵਾਲੇ ਨੌਜਵਾਨ ਅਤੇ ਔਰਤ ਬਾਰੇ ਜਾਣਕਾਰੀ ਦਿੱਤੀ। ਫਿਰ ਚੱਲਦੇ ਸਕੂਟਰ 'ਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਨੌਜਵਾਨ ਅਤੇ ਔਰਤ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            