ਜਾਪਾਨੀ ਅਧਿਕਾਰੀਆਂ ਦੇ ਯਾਸੁਕੁਨੀ ਫੌਜੀ ਮੰਦਰ ਜਾਣ ’ਤੇ ਭੜਕਿਆ ਦੱਖਣੀ ਕੋਰੀਆ

Monday, Apr 22, 2024 - 11:22 AM (IST)

ਜਾਪਾਨੀ ਅਧਿਕਾਰੀਆਂ ਦੇ ਯਾਸੁਕੁਨੀ ਫੌਜੀ ਮੰਦਰ ਜਾਣ ’ਤੇ ਭੜਕਿਆ ਦੱਖਣੀ ਕੋਰੀਆ

ਸਿਓਲ (ਯੂ. ਐੱਨ. ਆਈ.)- ਦੱਖਣੀ ਕੋਰੀਆ ਨੇ ਜਾਪਾਨੀ ਅਧਿਕਾਰੀਆਂ ਦੇ ਜਾਪਾਨੀ ਮਿਲਟਰੀਵਾਦ ਦੇ ਯੁੱਗ ਨਾਲ ਜੁੜੇ ਯਾਸੁਕੁਨੀ ਮੰਦਰ ’ਤੇ ਜਾਪਾਨ ਦੇ ਸਾਹਮਣੇ ਵਿਰੋਧ ਦਰਜ ਕਰਵਾਇਆ ਹੈ। ਯਾਸੁਕੁਨੀ ਉਹ ਥਾਂ ਹੈ, ਜਿੱਥੇ ਦੂਜੇ ਵਿਸ਼ਵ ਯੁੱਧ ਦੇ ਯੁੱਧ ਅਪਰਾਧੀਆਂ ਸਮੇਤ ਜਾਪਾਨ ਦੀ ਸੁਰੱਖਿਆ ’ਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ। ਦੱਖਣੀ ਕੋਰੀਆਈ ਵਿਦੇਸ਼ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਇਕ ਬਿਆਨ ’ਚ ਕਿਹਾ,‘‘ਦੱਖਣੀ ਕੋਰੀਆਈ ਸਰਕਾਰ ਇਸ ਤੱਥ ’ਤੇ ਡੂੰਘੀ ਨਿਰਾਸ਼ਾ ਤੇ ਦੁੱਖ ਪ੍ਰਗਟ ਕਰਦੀ ਹੈ ਕਿ ਸੀਨੀਅਰ ਜਾਪਾਨੀ ਅਧਿਕਾਰੀ ਫਿਰ ਤੋਂ ਯਾਸੁਕੁਨੀ ਮੰਦਰ ’ਚ ਭੇਟ ਭੇਜ ਰਹੇ ਹਨ ਅਤੇ ਉੱਥੇ ਦਰਸ਼ਨ ਲਈ ਜਾ ਰਹੇ ਹਨ, ਜੋ ਜਾਪਾਨ ਦੇ ਪਿਛਲੇ ਫੌਜੀ ਹਮਲੇ ਦੀ ਮਹਿਮਾ ਕਰਦਾ ਹੈ ਅਤੇ ਯੁੱਧ ਅਪਰਾਧੀਆਂ ਨੂੰ ਇਕਜੁੱਟ ਕਰਦਾ ਹੈ।’’

ਦੱਖਣੀ ਕੋਰੀਆਈ ਸਰਕਾਰ ਨੇ ਜਾਪਾਨੀ ਅਧਿਕਾਰੀਆਂ ਨੂੰ ਸਿਓਲ ਨਾਲ ਦੋਸਤਾਨਾ ਸਬੰਧ ਬਣਾਈ ਰੱਖਣ ਲਈ ‘ਇਤਿਹਾਸ ਦੇ ਮੌਜੂਦਾ ਮਹੱਤਵ ਨੂੰ ਸਮਝਣ’ ਅਤੇ ਆਪਣੇ ਕਾਰਜਾਂ ਨਾਲ ਜਾਪਾਨ ਦੇ ਅਤੀਤ ’ਤੇ ‘ਈਮਾਨਦਾਰ ਤੇ ਨਿਮਰ ਪ੍ਰਤੀਬਿੰਬ’ ਪ੍ਰਦਰਸ਼ਿਤ ਕਰਨ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਦਿਨ ’ਚ ਜਾਪਾਨੀ ਮੀਡੀਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਯਾਸੁਕੁਨੀ ਮੰਦਰ ਲਈ ਇਕ ਭੇਟ ਭੇਜੀ ਸੀ ਅਤੇ ਜਾਪਾਨ ਦੇ ਖੇਤਰੀ ਮੁੜ ਸੁਰਜੀਤੀ ਮੰਤਰੀ ਯੋਸ਼ਿਤਾਕਾ ਸ਼ਿੰਦੋ ਨਿੱਜੀ ਤੌਰ ’ਤੇ ਮੰਦਰ ਗਏ ਸੀ। ਜਾਪਾਨ ਦੇ ਪ੍ਰਧਾਨ ਮੰਤਰੀਆਂ ਨੇ ਸਾਲ 2013 ਤੋਂ ਬਾਅਦ ਤੋਂ ਇਸ ਮੰਦਰ ’ਚ ਜਾਣ ਤੋਂ ਪ੍ਰਹੇਜ਼ ਕੀਤਾ ਹੈ। ਸ਼ਿੰਜੋ ਅਬੇ ਨਿੱਜੀ ਤੌਰ ’ਤੇ ਇਸ ਮੰਦਰ ’ਚ ਜਾਣ ਵਾਲੇ ਜਾਪਾਨ ਦੇ ਆਖਰੀ ਪ੍ਰਧਾਨ ਮੰਤਰੀ ਸਨ ਕਿਉਂਕਿ ਦਸੰਬਰ 2013 ’ਚ ਉਨ੍ਹਾਂ ਦੀ ਯਾਤਰਾ ਕਾਰਨ ਚੀਨ ਅਤੇ ਦੱਖਣੀ ਕੋਰੀਆ ਵੱਲੋਂ ਇਕ ਮਜ਼ਬੂਤ ਨਕਾਰਾਤਮਕ ਪ੍ਰਤੀਕਿਰਿਆ ਹੋਈ ਸੀ। ਨਾਲ ਹੀ ਅਮਰੀਕਾ ਨਾਲ ਸਬੰਧਾਂ ’ਚ ਕੁੜੱਤਨ ਆਈ ਸੀ। ਜਾਪਾਨ ਦੇ ਪ੍ਰਧਾਨ ਮੰਤਰੀਆਂ ਨੇ ਉਦੋਂ ਤੋਂ ਸਿਰਫ ਮੰਦਰ ’ਚ ਭੇਟ ਭੇਜੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੇ ਚੀਨ ਵਿਚਾਲੇ ਸਬੰਧ ਤਣਾਅਪੂਰਨ, ਚੀਨੀ ਰਾਜਦੂਤ ਕੈਨੇਡਾ ਤੋਂ ਰਵਾਨਾ

ਕੀ ਹੈ ਯਾਸੁਕੁਨੀ ਮੰਦਰ

ਯਾਸੁਕੁਨੀ ਮੰਦਰ ਜਾਂ ਯਾਸੁਕੁਨੀ ਸ਼੍ਰਾਈਨ ਟੋਕੀਓ ਦੇ ਚਿਯੋਡਾ ’ਚ ਸਥਿਤ ਇਕ ਸ਼ਿੰਟੋ ਮੰਦਰ ਹੈ। ਇਸ ਦੀ ਸਥਾਪਨਾ ਸਮਰਾਟ ਮੀਜੀ ਨੇ ਜੂਨ 1869 ’ਚ ਕੀਤੀ ਸੀ ਅਤੇ ਇਹ 1868-1869 ਦੇ ਬੋਸ਼ਿਨ ਯੁੱਧ ਤੋਂ ਲੈ ਕੇ ਚੀਨ ਤੇ ਜਾਪਾਨ ਦਰਮਿਆਨ 2 ਜੰਗਾਂ ਲੜੀਵਾਰ 1894-1895 ਤੇ 1937-1945 ਅਤੇ ਪਹਿਲੀ ਇੰਡੋ-ਚੀਨ ਜੰਗ ਤੱਕ ਜਾਪਾਨ ਦੀ ਸੇਵਾ ’ਚ ਮਾਰੇ ਗਏ ਲੋਕਾਂ ਦੀ ਯਾਦ ਦਿਵਾਉਂਦਾ ਹੈ। ਪਿਛਲੇ ਕੁਝ ਸਾਲਾਂ ’ਚ ਤੀਰਥ ਦੇ ਮਕਸਦ ਦਾ ਵਿਸਥਾਰ ਕੀਤਾ ਗਿਆ ਹੈ ਅਤੇ ਇਸ ’ਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਪੂਰੇ ਮੀਜੀ ਅਤੇ ਤਾਇਸ਼ੋ ਕਾਲ ਅਤੇ ਸ਼ੋਵਾ ਕਾਲ ਦੇ ਪਹਿਲੇ ਹਿੱਸੇ ’ਚ ਜਾਪਾਨ ਨਾਲ ਜੁੜੀਆਂ ਜੰਗਾਂ ’ਚ ਮਾਰੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News