Headphone ਲਾ ਕੇ ਗੱਲਾਂ ਕਰਨ ਤੇ ਗਾਣੇ ਸੁਣਨ ਵਾਲੇ ਹੋ ਜਾਣ Alert, ਫ਼ਿਕਰਾਂ 'ਚ ਪਾ ਦੇਵੇਗੀ ਇਹ ਖ਼ਬਰ

04/10/2024 1:05:54 PM

ਚੰਡੀਗੜ੍ਹ (ਪਾਲ) : ਟੈਕਨਾਲੋਜੀ ਸਾਨੂੰ ਸਹੂਲਤ ਤਾਂ ਦਿੰਦੀ ਹੈ ਪਰ ਇਸ ਦੀ ਲੋੜ ਤੋਂ ਵੱਧ ਵਰਤੋਂ ਕਈ ਬੀਮਾਰੀਆਂ ਦਾ ਕਾਰਨ ਵੀ ਬਣ ਰਹੀ ਹੈ। ਇਨ੍ਹੀਂ ਦਿਨੀਂ ਪੀ. ਜੀ. ਆਈ. ਦੇ ਈ. ਐੱਨ. ਟੀ. ਵਿਭਾਗ 'ਚ ਅਜਿਹੇ ਮਰੀਜ਼ਾਂ ਦੀ ਗਿਣਤੀ ਕਾਫੀ ਵੱਧ ਰਹੀ ਹੈ, ਜਿਨ੍ਹਾਂ ਨੂੰ ਸੁਣਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਮੁੱਖ ਕਾਰਨ ਮੋਬਾਇਲ ’ਤੇ ਲੀਡ ਲਗਾ ਕੇ ਵਰਤੋਂ ਕਰਨੀ ਹੈ। ਈ. ਐੱਨ. ਟੀ. ਵਿਭਾਗ ਦੇ ਡਾ. ਸੰਜੇ ਮੁੰਜਾਲ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਵਧੀ ਹੈ। ਕੁੱਝ ਸਾਲ ਪਹਿਲਾਂ ਤੱਕ ਮਹੀਨੇ 'ਚ ਦੋ ਜਾਂ ਤਿੰਨ ਅਜਿਹੇ ਕੇਸ ਸਾਹਮਣੇ ਆਉਂਦੇ ਸਨ, ਪਰ ਮੌਜੂਦਾ ਸਮੇਂ ਵਿਚ ਹਰ ਰੋਜ਼ ਦੋ-ਤਿੰਨ ਕੇਸ ਸੁਣਨ ਵਿਚ ਤਕਲੀਫ਼ ਦੇ ਆ ਰਹੇ ਹਨ। ਹੁਣ ਤੱਕ ਸੁਣਨ ਸ਼ਕਤੀ ਘੱਟਣ ਦੀ ਸਮੱਸਿਆ ਨੂੰ ਉਮਰ ਨਾਲ ਜੋੜ ਕੇ ਦੇਖਿਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਰਿਹਾ। ਹੁਣ 15 ਤੋਂ 30 ਸਾਲ ਦੀ ਉਮਰ ਦੇ ਮਰੀਜ਼ ਵੀ ਆ ਰਹੇ ਹਨ। ਮੋਬਾਇਲ ਇਸ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਖ਼ਾਸ ਕਰਕੇ ਲੀਡ ਲਗਾ ਕੇ ਘੰਟਿਆਂ ਬੱਧੀ ਗੱਲਾਂ ਕਰਨਾ ਅਤੇ ਗੀਤ ਸੁਣਨਾ ਇਸ ਦਾ ਵੱਡਾ ਕਾਰਨ ਹੈ। ਡਾ. ਮੁੰਜਾਲ ਅਨੁਸਾਰ ਜੇਕਰ ਮਰੀਜ਼ ਸ਼ੁਰੂਆਤੀ ਦੌਰ ’ਚ ਉਨ੍ਹਾਂ ਕੋਲ ਆ ਜਾਵੇ ਤਾਂ ਜੀਵਨਸ਼ੈਲੀ ’ਚ ਬਦਲਾਅ ਕਰਕੇ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਪਰ ਜੇਕਰ ਮਰੀਜ਼ ਥੋੜ੍ਹੀ ਦੇਰ ਨਾਲ ਵੀ ਆਉਂਦਾ ਹੈ ਤਾਂ ਵੀ ਉਸ ਦੀ ਸੁਣਨ ਸ਼ਕਤੀ ਖ਼ਤਮ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿਚ ਉਨ੍ਹਾਂ ਨੂੰ ਹਿਅਰਿੰਗ ਐਡ (ਕੰਨ ’ਚ ਲੱਗਣ ਵਾਲੀ ਮਸ਼ੀਨ) ਦੀ ਮਦਦ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੜੀ ਨੇ ਹੋਟਲ 'ਚ ਬਲੇਡ ਨਾਲ ਵੱਢ 'ਤਾ ਮੁੰਡਾ (ਵੀਡੀਓ)
ਰੋਜ਼ ਅਤੇ ਲੰਬੇ ਸਮੇਂ ਤੱਕ ਲੀਡ ਦੀ ਜ਼ਿਆਦਾ ਵਰਤੋਂ ਖ਼ਤਰਨਾਕ
ਇੱਕ ਉਮਰ ਦੇ ਨਾਲ ਸੁਣਨ ਦੀ ਸਮੱਸਿਆ ਹੋਣਾ ਆਮ ਗੱਲ ਹੈ, ਪਰ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਦੀ ਉਮਰ 15 ਤੋਂ 30 ਸਾਲ ਦੇ ਵਿਚਾਲੇ ਹੈ। ਹੁਣ ਤੱਕ ਜੋ ਦੇਖਿਆ ਜਾ ਰਿਹਾ ਹੈ, ਉਹ ਇਹ ਹੈ ਕਿ ਇਸ ਉਮਰ ਦੇ ਲੋਕ ਲੀਡ ਦੀ ਵਰਤੋਂ ਜ਼ਿਆਦਾ ਕਰਦੇ ਹਨ। ਡਾ. ਮੁੰਜਾਲ ਅਨੁਸਾਰ ਕਈ ਘੰਟਿਆਂ ਤੱਕ ਫ਼ੋਨ ਕੰਨ ’ਤੇ ਲਗਾ ਕੇ ਗੱਲ ਕਰਨੀ ਥੋੜ੍ਹੀ ਔਖੀ ਹੋ ਜਾਂਦੀ ਹੈ। ਲੋਕਾਂ ਨੂੰ ਲੱਗਦਾ ਹੈ ਕਿ ਲੀਡ ਨਾਲ ਰਾਹਤ ਮਿਲਦੀ ਹੈ, ਅਸਲ ਵਿਚ ਲੀਡ ਦੀ ਜ਼ਿਆਦਾ ਵਰਤੋਂ ਕਾਰਨ ਤੁਹਾਨੂੰ ਹੀ ਨੁਕਸਾਨ ਹੋ ਰਿਹਾ ਹੈ। ਸਾਡੇ ਕੰਨ ਇਸ ਤਰ੍ਹਾਂ ਨਾਲ ਬਣੇ ਹਨ ਕਿ ਉਹ ਇੱਕ ਸੀਮਤ ਉੱਚੀ ਅਤੇ ਤੇਜ਼ ਆਵਾਜ਼ ਨੂੰ ਹੀ ਸੁਣ ਸਕਦੇ ਹਨ, ਕਦੇ-ਕਦੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਕਿਉਂਕਿ ਜਿਵੇਂ ਹੀ ਤੁਸੀਂ ਕੰਨਾਂ ਤੋਂ ਫੋਨ ਦੀ ਲੀਡ ਨੂੰ ਹਟਾਉਂਦੇ ਹੋ, ਕੰਨਾਂ ਵਿਚ ਮੌਜੂਦ ਟਿਸ਼ੂ ਇਸ ਨੂੰ ਠੀਕ ਕਰਨ ’ਚ ਲੱਗ ਜਾਂਦੇ ਹਨ, ਉਨ੍ਹਾਂ ਦਾ ਇਹੋ ਕੰਮ ਹੈ। ਪਰ ਰੋਜ਼ ਅਤੇ ਲੰਬੇ ਸਮੇਂ ਤੱਕ ਅਜਿਹਾ ਕਰਨਾ ਖ਼ਤਰਨਾਕ ਹੈ।

ਇਹ ਵੀ ਪੜ੍ਹੋ : ਪਿਆਰ ਸਿਰੇ ਚੜ੍ਹਦਾ ਨਾ ਦੇਖ ਹੋਸ਼ ਗੁਆ ਬੈਠੀ ਕੁੜੀ, ਪ੍ਰੇਮੀ ਸਾਹਮਣੇ ਖ਼ੁਦ ਨੂੰ ਲਾ ਲਈ ਅੱਗ
85 ਡੈਸੀਬਲ ਤੱਕ ਦੀ ਸਮਰਥਾ ਵਾਲੀ ਆਵਾਜ਼ ਸੁਣ ਸਕਦੇ ਹਨ ਕੰਨ
ਸਾਡੇ ਕੰਨ ਸਿਰਫ 85 ਡੈਸੀਬਲ (ਡੀ.ਬੀ.) ਤੱਕ ਦੀ ਸਮਰਥਾ ਵਾਲੀ ਆਵਾਜ਼ਾਂ ਨੂੰ ਸੁਣ ਸਕਦੇ ਹਨ, ਜਦੋਂ ਕਿ ਈਅਰਫੋਨ ਜਾਂ ਹੈੱਡਫੋਨ ’ਤੇ ਆਵਾਜ਼ ਇਸ ਤੋਂ ਜ਼ਿਆਦਾ ਹੁੰਦੀ ਹੈ। 85 ਡੀ. ਬੀ. ਜੇਕਰ ਤੁਸੀਂ 8 ਘੰਟੇ ਤੱਕ ਸੁਣਦੇ ਹੋ ਤਾਂ ਉਹ ਠੀਕ ਹੈ। ਜੇਕਰ ਡੈਸੀਬਲ ਵਧਦਾ ਹੈ ਤਾਂ ਉਸਦੇ ਨਾਲ ਹੀ ਵਰਤੋਂ ਵੀ ਘੱਟ ਹੋਣੀ ਚਾਹੀਦੀ ਹੈ, ਜਿਵੇਂ ਕਿ 90 ਡੀ.ਬੀ. ਚਾਰ ਘੰਟੇ, 95 ਡੀ.ਬੀ. 2 ਘੰਟੇ, ਅਤੇ 100 ਡੀ.ਬੀ. ਇੱਕ ਘੰਟੇ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਲੱਛਣ ਕੰਨਾਂ ’ਚ ਘੰਟੀ ਵਰਗੀ ਆਵਾਜ਼ ਆਉਣਾ
ਡਾ. ਮੁੰਜਾਲ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿਚ ਅਸੀਂ ਤਕਨਾਲੋਜੀ ਤੋਂ ਦੂਰ ਨਹੀਂ ਰਿਹਾ ਜਾ ਸਕਦਾ। ਇਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਲੋੜ ਤੋਂ ਵੱਧ ਵਰਤੋਂ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਹੈ। ਪਹਿਲਾਂ ਫੋਨ ਜਾਂ ਲੀਡ, ਹੈੱਡਫੋਨ ਨਹੀਂ ਸਨ ਅਤੇ ਇਸ ਲਈ ਅਜਿਹੇ ਮਰੀਜ਼ ਵੀ ਨਹੀਂ ਸਨ। ਅਜੋਕੀ ਪੀੜ੍ਹੀ ਕੋਲ ਛੋਟੀ ਉਮਰ ਤੋਂ ਹੀ ਇਹ ਚੀਜ਼ਾਂ ਹਨ, ਇਸ ਲਈ ਨੁਕਸਾਨ ਜਲਦੀ ਹੋਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਮਰੀਜ਼ਾਂ ਦੀ ਖ਼ਾਸ ਗੱਲ ਇਹ ਹੈ ਕਿ ਉਹ ਸ਼ੁਰੂਆਤੀ ਲੱਛਣਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ। ਸਭ ਤੋਂ ਪਹਿਲਾਂ ਮਰੀਜ਼ ਦੇ ਕੰਨਾਂ ਵਿਚ ਘੰਟੀ ਵਰਗੀ ਆਵਾਜ਼ ਆਉਣ ਲੱਗਦੀ ਹੈ, ਜੋ ਕਿ ਸਭ ਤੋਂ ਪਹਿਲਾਂ ਅਤੇ ਅਹਿਮ ਲੱਛਣ ਹੈ। ਦੋ ਵਿਅਕਤੀਆਂ ਨਾਲ ਗੱਲ ਕਰਦੇ ਸਮੇਂ ਤੁਹਾਨੂੰ ਬਹੁਤਾ ਫ਼ਰਕ ਮਹਿਸੂਸ ਨਹੀਂ ਹੁੰਦਾ, ਪਰ ਸਮੂਹ ਵਿਚ ਗੱਲ ਕਰਦੇ ਸਮੇਂ ਤੁਹਾਨੂੰ ਕੁੱਝ ਗੱਲਾਂ ਸੁਣਾਈ ਨਹੀਂ ਦਿੰਦੀਆਂ। ਬਹੁਤ ਸਾਰੇ ਲੋਕ ਇਹ ਕਰਦੇ ਹਨ ਕਿ ਜੇਕਰ ਆਵਾਜ਼ ਸਹੀ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਕਿਸੇ ਵੀ ਚੀਜ਼ ਦੀ ਆਵਾਜ਼ ਵਧਾ ਦਿਓਗੇ। ਇਹ ਸਾਰੇ ਕੰਨਾਂ ਦੀਆਂ ਸਮੱਸਿਆਵਾਂ ਦੇ ਲੱਛਣ ਹਨ, ਜਿਨ੍ਹਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News