ਭਾਰਤੀ ਮੂਲ ਦੇ ਵਿਆਹੁਤਾ ਸ਼ਖ਼ਸ ਨੇ ਕੁੱਟ-ਕੁੱਟ ਕੇ ਮਾਰੀ ਪ੍ਰੇਮਿਕਾ, ਹੁਣ ਅਦਾਲਤ ਨੇ ਸੁਣਾਈ ਇਹ ਸਜ਼ਾ

Tuesday, Apr 23, 2024 - 01:06 PM (IST)

ਭਾਰਤੀ ਮੂਲ ਦੇ ਵਿਆਹੁਤਾ ਸ਼ਖ਼ਸ ਨੇ ਕੁੱਟ-ਕੁੱਟ ਕੇ ਮਾਰੀ ਪ੍ਰੇਮਿਕਾ, ਹੁਣ ਅਦਾਲਤ ਨੇ ਸੁਣਾਈ ਇਹ ਸਜ਼ਾ

ਸਿੰਗਾਪੁਰ (ਏਜੰਸੀ)- ਭਾਰਤੀ ਮੂਲ ਦੇ ਇੱਕ ਵਿਆਹੁਤਾ ਵਿਅਕਤੀ ਨੂੰ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਦੇ ਦੋਸ਼ ਵਿਚ ਸੋਮਵਾਰ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਪ੍ਰੇਮਿਕਾ ਦੇ ਹੋਰ ਪੁਰਸ਼ਾਂ ਨਾਲ ਸਬੰਧ ਹੋਣ ਕਾਰਨ ਪਰੇਸ਼ਾਨ, ਐਮ ਕ੍ਰਿਸ਼ਨਨ ਨੇ ਮੱਲਿਕਾ ਬੇਗਮ ਰਹਿਮਾਨਸਾ ਅਬਦੁਲ ਰਹਿਮਾਨ (40) ਨੂੰ ਮੁੱਕਾ ਅਤੇ ਲੱਤ ਮਾਰੀ, ਜਿਸ ਨਾਲ ਉਸ ਦੀ 17 ਜਨਵਰੀ 2019 ਨੂੰ ਮੌਤ ਹੋ ਗਈ। "ਟੂਡੇ" ਅਖ਼ਬਾਰ ਨੇ ਸੋਮਵਾਰ ਨੂੰ ਖ਼ਬਰ ਦਿੱਤੀ ਕਿ 40 ਸਾਲ ਕ੍ਰਿਸ਼ਨਨ ਨੇ ਪਿਛਲੇ ਹਫ਼ਤੇ ਹਾਈ ਕੋਰਟ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ। 

ਇਹ ਵੀ ਪੜ੍ਹੋ: ਪਾਕਿਸਤਾਨ : ਸੰਸਦ ਕੰਪਲੈਕਸ ਦੀ ਮਸਜਿਦ ਦੇ ਬਾਹਰੋਂ 20 ਜੋੜੀ ਤੋਂ ਵੱਧ ਜੁੱਤੀਆਂ ਲੈ ਕੇ ਫ਼ਰਾਰ ਹੋਏ ਚੋਰ

ਜਸਟਿਸ ਵੈਲੇਰੀ ਥੀਅਨ ਨੇ ਕਿਹਾ ਕਿ ਕ੍ਰਿਸ਼ਨਨ ਨੇ 2018 ਵਿੱਚ (ਪੁਲਸ ਅਫਸਰਾਂ ਨਾਲ ਦੁਰਵਿਵਹਾਰ ਕਰਨ ਦੇ ਇੱਕ ਹੋਰ ਮਾਮਲੇ ਬਾਅਦ) ਵਾਅਦਾ ਕੀਤਾ ਸੀ ਕਿ ਉਹ ਸੁਧਾਰ ਜਾਵੇਗਾ, ਪਰ ਉਸ ਨੇ ਆਪਣੀ ਪਤਨੀ ਅਤੇ ਪ੍ਰੇਮਿਕਾ ਨਾਲ ਦੁਰਵਿਵਹਾਰ ਕਰਨਾ ਜਾਰੀ ਰੱਖਿਆ। ਸਜ਼ਾ ਸੁਣਾਏ ਜਾਣ ਦੌਰਾਨ ਜਸਟਿਸ ਨੇ ਇਹ ਵੀ ਕਿਹਾ ਕਿ ਸ਼ਖ਼ਸ ਨੂੰ intermittent explosive disorder (ਗੱਲ-ਗੱਲ 'ਤੇ ਗੁੱਸਾ ਆਉਣਾ) ਸੀ, ਜਿਸ ਨੂੰ ਸ਼ਰਾਬ ਨੇ ਹੋਰ ਉਤਸ਼ਾਹਿਤ ਕੀਤਾ। ਜਸਟਿਸ ਥੀਅਨ ਨੇ ਅੱਗੇ ਕਿਹਾ ਕਿ ਭਾਵੇਂ ਉਸਨੂੰ ਅਪਰਾਧ ਤੋਂ ਬਾਅਦ Disorder ਦਾ ਪਤਾ ਲੱਗਾ ਪਰ ਉਹ ਔਰਤਾਂ ਖ਼ਿਲਾਫ਼ ਉਸ ਦੇ ਵਾਰ-ਵਾਰ ਘਰੇਲੂ ਦੁਰਵਿਵਹਾਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ, ਜਿਸ ਨੂੰ ਵੇਖਦਿਆਂ ਅਦਾਲਤ ਨੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ; ਹੁਣ ਭਾਰਤੀਆਂ ਨੂੰ ਮਿਲੇਗਾ ਲੰਬੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ, 29 ਦੇਸ਼ਾਂ 'ਚ ਜਾਣਾ ਹੋਵੇਗਾ ਆਸਾਨ

ਇਹ ਮਾਮਲਾ ਹੈ

ਨਵੰਬਰ 2015 ਵਿਚ ਕ੍ਰਿਸ਼ਨਨ ਦੀ ਪਤਨੀ ਨੇ ਉਸ ਨੂੰ ਅਤੇ ਉਸ ਦੀ ਪ੍ਰੇਮਿਕਾ ਨੂੰ ਬੈੱਡਰੂਮ ਵਿਚ ਸ਼ਰਾਬ ਪੀਂਦੇ ਫੜਿਆ ਸੀ। ਪਰੇਸ਼ਾਨ ਹੋ ਕੇ, ਉਸਨੇ ਕ੍ਰਿਸ਼ਨਨ ਨੂੰ ਬਹੁਤ ਝਿੜਕਿਆ। ਇਸ 'ਤੇ ਕ੍ਰਿਸ਼ਨਨ ਗੁੱਸੇ 'ਚ ਆ ਗਿਆ ਅਤੇ ਉਸ ਨੇ ਆਪਣੀ ਪਤਨੀ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਇੰਨਾ ਹੀ ਨਹੀਂ ਬਾਅਦ 'ਚ ਉਸ ਨੇ ਵਿਸਕੀ ਦੀ ਬੋਤਲ ਵੀ ਚੁੱਕ ਲਈ। ਇਸ 'ਤੇ ਪਤਨੀ ਘਬਰਾ ਗਈ ਅਤੇ ਮੁਆਫੀ ਮੰਗੀ। ਬਾਅਦ ਵਿੱਚ ਇਹ ਮਾਮਲਾ ਪੁਲਸ ਕੋਲ ਗਿਆ। ਹਾਲਾਂਕਿ ਮਾਮਲਾ ਇੱਥੇ ਹੀ ਨਹੀਂ ਰੁਕਿਆ। ਇਸ ਤੋਂ ਬਾਅਦ ਕ੍ਰਿਸ਼ਨਨ ਦਾ ਗੁੱਸਾ ਹੋਰ ਵਧ ਗਿਆ। ਇੱਕ ਰਿਪੋਰਟ ਦੇ ਅਨੁਸਾਰ 15 ਜਨਵਰੀ 2019 ਨੂੰ ਜਦੋਂ ਕ੍ਰਿਸ਼ਨਨ ਅਤੇ ਮਲਿੱਕਾ ਇਕੱਠੇ ਅਪਾਰਟਮੈਂਟ ਵਿੱਚ ਸ਼ਰਾਬ ਪੀ ਰਹੇ ਸਨ ਤਾਂ ਮੱਲਿਕਾ ਨੇ ਹੋਰ ਪੁਰਸ਼ਾਂ ਨਾਲ ਜਿਨਸੀ ਸਬੰਧ ਹੋਣ ਅਤੇ ਉਸ ਨੂੰ ਧੋਖਾ ਦੇਣ ਦੀ ਗੱਲ ਕਬੂਲ ਕੀਤੀ, ਜਿਸ ਤੋਂ ਨਾਰਾਜ਼ ਹੋ ਕੇ ਕ੍ਰਿਸ਼ਨਨ ਆਪਣੀ ਪ੍ਰੇਮਿਕਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਅਗਲੇ ਦਿਨ ਮਲਿੱਕਾ ਦਾ ਹਸਪਤਾਲ ਵਿੱਚ ਇਲਾਜ ਚੱਲਿਆ। ਇਸ ਦੌਰਾਨ ਕ੍ਰਿਸ਼ਨਨ ਨੇ ਸਾਰਾ ਦਿਨ ਸ਼ਰਾਬ ਪੀਤੀ। ਰਾਤ ਨੂੰ ਉਸ ਨੇ ਮੱਲਿਕਾ ਦੀ ਭੈਣ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਸ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧਾਂ ਬਾਰੇ ਦੱਸਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਰਿਹਰਸਲ ਦੌਰਾਨ ਆਸਮਾਨ 'ਚ ਆਪਸ 'ਚ ਟਕਰਾਏ ਹੈਲੀਕਾਪਟਰ, 10 ਲੋਕਾਂ ਦੀ ਮੌਤ (ਵੀਡੀਓ)

ਕ੍ਰਿਸ਼ਨਨ ਦਾ ਗੁੱਸਾ ਇੱਥੇ ਹੀ ਸ਼ਾਂਤ ਨਹੀਂ ਹੋਇਆ ਅਤੇ ਉਸਨੇ ਮੱਲਿਕਾ ਨੂੰ ਫਿਰ ਮਾਰਿਆ। ਉਸ ਦੇ ਮੂੰਹ 'ਤੇ ਥੱਪੜ ਮਾਰਿਆ, ਉਸ ਦੇ ਵਾਲ ਫੜ ਲਏ ਅਤੇ ਲੱਤ ਮਾਰ ਦਿੱਤੀ। ਉਸ ਨੂੰ ਉਦੋਂ ਤੱਕ ਕੁੱਟਿਆ ਜਦੋਂ ਤੱਕ ਉਹ ਮਰ ਨਹੀਂ ਗਈ। ਜਦੋਂ ਮੱਲਿਕਾ ਜ਼ਮੀਨ 'ਤੇ ਡਿੱਗੀ ਤਾਂ ਕ੍ਰਿਸ਼ਨਨ ਨੇ ਉਸ ਨੂੰ ਬੈੱਡ 'ਤੇ ਲੇਟਾ ਦਿੱਤਾ। ਉਸ ਨੇ ਤੜਕੇ 1:35 ਵਜੇ ਸਿੰਗਾਪੁਰ ਸਿਵਲ ਡਿਫੈਂਸ ਫੋਰਸ ਨੂੰ ਫੋਨ ਕੀਤਾ ਅਤੇ ਬਾਅਦ ਵਿੱਚ ਪੁਲਸ ਨੇ ਮੱਲਿਕਾ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਸਾਹਮਣੇ ਆਇਆ ਕਿ ਮੌਤ ਸਿਰ 'ਤੇ ਸੱਟ ਲੱਗਣ ਕਾਰਨ ਹੋਈ ਸੀ। ਉਸ ਦੀ ਖੋਪੜੀ, ਗਰਦਨ ਦੇ ਪਿਛਲੇ ਹਿੱਸੇ, ਚਿਹਰੇ ਅਤੇ ਸਰੀਰ ਦੇ ਆਲੇ-ਦੁਆਲੇ ਕਈ ਸੱਟਾਂ ਦੇ ਨਿਸ਼ਾਨ ਸਨ। ਉਸ ਦੀਆਂ ਕਈ ਪਸਲੀਆਂ ਵੀ ਟੁੱਟ ਗਈਆਂ ਹਨ। 17 ਜਨਵਰੀ, 2019 ਦੀ ਦੁਪਹਿਰ ਨੂੰ ਕ੍ਰਿਸ਼ਨਨ ਨੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 19 ਸਾਲ ਦੇ 2 ਭਾਰਤੀ ਵਿਦਿਆਰਥੀਆਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News