2 ਔਰਤਾਂ ਨਾਲ ਛੇੜਛਾੜ ਤੇ ਅਸ਼ਲੀਲ ਟਿੱਪਣੀਆਂ ਕਰ ਰਿਹਾ ਸੀ ਸ਼ਖ਼ਸ, ਵਿਅਕਤੀ ਨੇ ਚਾਕੂ ਮਾਰ ਕਰ ’ਤਾ ਕਤਲ

Monday, Apr 08, 2024 - 05:50 AM (IST)

2 ਔਰਤਾਂ ਨਾਲ ਛੇੜਛਾੜ ਤੇ ਅਸ਼ਲੀਲ ਟਿੱਪਣੀਆਂ ਕਰ ਰਿਹਾ ਸੀ ਸ਼ਖ਼ਸ, ਵਿਅਕਤੀ ਨੇ ਚਾਕੂ ਮਾਰ ਕਰ ’ਤਾ ਕਤਲ

ਨਾਗਪੁਰ (ਭਾਸ਼ਾ)– ਨਾਗਪੁਰ ਸ਼ਹਿਰ ਦੇ ਇਕ ਬਾਜ਼ਾਰ ’ਚ 2 ਔਰਤਾਂ ਨਾਲ ਛੇੜਛਾੜ ਕਰਨ ਤੇ ਉਨ੍ਹਾਂ ’ਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਦੋਸ਼ ’ਚ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਹੁਡਕੇਸ਼ਵਰ ਥਾਣਾ ਖ਼ੇਤਰ ਦੇ ਅਧੀਨ ਮਹਾਲਕਸ਼ਮੀ ਨਗਰ ’ਚ ਸ਼ਨੀਵਾਰ ਰਾਤ ਨੂੰ ਹੋਏ ਹਮਲੇ ’ਚ ਸ਼ਾਮਲ 2 ਔਰਤਾਂ ਤੇ 1 ਆਦਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਹਮਾਸ-ਇਜ਼ਰਾਈਲ ਜੰਗ ਨੂੰ ਪੂਰੇ ਹੋਏ 6 ਮਹੀਨੇ, ਗਾਜ਼ਾ ’ਚ 33 ਹਜ਼ਾਰ ਲੋਕ ਤੇ ਹਮਾਸ ਦੇ 13 ਹਜ਼ਾਰ ਅੱਤਵਾਦੀ ਮਾਰੇ ਗਏ

ਉਸ ਨੇ ਦੱਸਿਆ ਕਿ ਰਣਜੀਤ ਰਾਠੌੜ ਨਾਂ ਦੇ ਵਿਅਕਤੀ ਨੇ ਕੱਪੜੇ ਖ਼ਰੀਦਣ ਆਈਆਂ ਮੁਲਜ਼ਮ ਜੈਸ਼੍ਰੀ ਪਾਨਝਾਡੇ ਤੇ ਸਵਿਤਾ ਸਾਇਰੇ ’ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਤੇ ਇਸ ਤੋਂ ਬਾਅਦ ਇਨ੍ਹਾਂ ਵਿਚਾਲੇ ਤਿੱਖੀ ਤਕਰਾਰ ਹੋ ਗਈ।

ਅਧਿਕਾਰੀ ਨੇ ਦੱਸਿਆ ਕਿ ਪਾਨਝਾਡੇ ਨੇ ਆਪਣੇ ਦੋਸਤ ਆਕਾਸ਼ ਦਿਨੇਸ਼ ਰਾਉਤ ਨੂੰ ਬੁਲਾਇਆ, ਜੋ ਮੌਕੇ ’ਤੇ ਪਹੁੰਚਿਆ ਤੇ ਰਾਠੌਰ ਨਾਲ ਲੜਾਈ ਹੋ ਗਈ। ਉਸ ਨੇ ਰਾਠੌੜ ’ਤੇ ਚਾਕੂ ਨਾਲ ਕਈ ਵਾਰ ਕੀਤੇ ਤੇ ਫਿਰ ਭੱਜ ਗਿਆ।

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਰਾਠੌੜ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਪੁਲਸ ਨੇ 3 ਨੂੰ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News