ਮੈਨੂੰ ਮੇਰੀ ਚੁੱਪ ''ਤੇ ਭੁੱਖ ਨੇ ਰੁਲਾ ਦਿੱਤਾ

03/23/2018 3:53:14 PM

ਬਾਪੂ 'ਤੇ ਬੇਬੇ ਅੱਗੇ
ਬੜੇ ਹਾੜੇ ਤਰਲੇ ਕੀਤੇ
ਬਸ ਅੱਜ ਨੀ ਕੱਲ
ਬੜੇ ਦਿਨ ਬੀਤ ਦੇ ਗਏ
ਬੀਤ ਗਿਆਰਾਂ ਸਾਰਾ ਸਾਲ
ਮੇਰਿਆਂ ਅਰਮਾਨਾਂ ਨੂੰ ਕਿਵੇਂ ਪੂਰਾ ਕਰੇ
ਬੇਬੇ ਗਲ ਨਾਲ ਲਾ ਰੋਂ ਪੈਂਦੀ
ਮੇਰੀ ਭੁੱਖ ਵੀ ਅਜੀਬ
ਬੇਬੇ ਨੂੰ ਭੁੱਖੀ ਪਾ ਦਿੰਦੀ
ਅੱਜ ਫਿਰ ਕਲਾਸਾਂ ਵਾਲੇ
ਮੇਰੇ ਵੱਲ ਵੇਖ-ਵੇਖ ਤੁਰ ਗਏ
ਮੈਂ ਪੁਰਾਣੇ ਝੱਗੇ ਨਾਲ
ਬਾਰੋ ਬਾਰ ਗਿੱਲਾ ਕਰ ਹੰਝੂਆਂ ਨੂੰ ਸਾਫ ਕਰਦਾ ਰਿਹਾ
ਮੈਨੂੰ ਲੱਗੀ ਦੁਪਹਿਰ ਦੀ ਭੁੱਖ ਨੇ
ਅੰਦਰੋ ਅੰਦਰੀ ਡਰਾ ਦਿੱਤਾ
ਮੈਨੂੰ ਮੇਰੀ ਚੁੱਪ 'ਤੇ ਭੁੱਖ ਨੇ
ਅੱਜ ਫਿਰ ਰੁਲਾ ਦਿੱਤਾ
ਮੈਂ ਮੁੜ ਫਿਰ ਪਰਛਾਵਿਆਂ ਵੱਲ ਤੱਕਾ
ਬਸ ਤੱਕਦਾ ਤੱਕਦਾ ਰੋਂਦਾ ਰਿਹਾ
ਬੂਟਿਆਂ ਦੇ ਵੱਲ ਵੇਖ
ਤੋੜ ਫੁੱਲਾਂ ਨੂੰ
ਰੱਬਾ ਤੈਨੂੰ ਸਿਜਦਾ ਕਰਦਾ ਰਿਹਾ
ਕਦੇ ਮੰਜ਼ਿਲ 'ਤੇ ਪਹੁੰਚ ਜਾਵਾਂਗਾ
ਗਰੀਬੜਾ ਜਿਹਾ ਮੈਂ
ਰੱਬਾ ਤੈਨੂੰ ਤੱਕਦਾ ਰਹਿ ਜਾਵਾਂਗਾ
ਤੂੰ ਹੈ, ਤੇਰੇ ਰੰਗਾਂ ਤੋਂ ਪਤਾ ਲੱਗਿਆ
ਮੇਰੇ ਪਸੀਨੇ ਨੇ
ਅੰਦਰ ਮੀਂਹ ਜੋਰਾ ਦਾ ਪਾ ਦਿੱਤਾ
ਮੈਨੂੰ ਮੇਰੀ ਚੁੱਪ 'ਤੇ ਭੁੱਖ ਨੇ
ਅੱਜ ਫਿਰ ਰੁਲਾ ਦਿੱਤਾ
ਕਿਵੇਂ ਹੋਣਗੇ ਅਰਮਾਨ ਪੂਰੇ
ਬੇਬੇ ਮੇਰੀ ਨੇ ਰੋਂ, ਮੈਨੂੰ ਸੋਚਾ 'ਚ
ਪਾ ਦਿੱਤਾ
ਮੈਨੂੰ ਮੇਰੀ ਚੁੱਪ 'ਤੇ ਭੁੱਖ ਨੇ
ਅੱਜ ਫਿਰ ਰੁਲਾ ਦਿੱਤਾ
- ਜਮਨਾ ਸਿੰਘ ਗੋਬਿੰਦਗੜ੍ਹੀਆਂ
- ਸੰਪਰਕ :82830-73122


Related News