ਰੁਬੀਨਾ ਦਿਲੈਕ ਦੀ ਜੁੜਵਾ ਧੀ ਨਾਲ ਵਾਪਰਿਆ ਵੱਡਾ ਹਾਦਸਾ, ਕਿਹਾ- ਮੇਰੀ ਤਾਂ ਜਾਨ ਹੀ ਨਿਕਲ ਗਈ...

Wednesday, Apr 17, 2024 - 04:59 PM (IST)

ਰੁਬੀਨਾ ਦਿਲੈਕ ਦੀ ਜੁੜਵਾ ਧੀ ਨਾਲ ਵਾਪਰਿਆ ਵੱਡਾ ਹਾਦਸਾ, ਕਿਹਾ- ਮੇਰੀ ਤਾਂ ਜਾਨ ਹੀ ਨਿਕਲ ਗਈ...

ਐਂਟਰਟੇਨਮੈਂਟ ਡੈਸਕ : ਮਸ਼ਹੂਰ ਅਦਾਕਾਰਾ ਰੁਬੀਨਾ ਦਿਲੈਕ ਆਪਣੀ ਮਾਂ ਬਣਨ ਦੇ ਸਫ਼ਰ 'ਤੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੇ ਸ਼ੋਅ 'ਕਿਸੀ ਨੇ ਬਤਾਇਆ ਨਹੀਂ' ਦੇ ਹਰ ਐਪੀਸੋਡ 'ਚ ਇਕ ਮਹਿਲਾ ਮਹਿਮਾਨ ਆਉਂਦੀ ਹੈ ਅਤੇ ਮਾਂ ਬਣਨ ਤੋਂ ਬਾਅਦ ਉਸ ਦੀ ਜ਼ਿੰਦਗੀ 'ਚ ਆਏ ਬਦਲਾਅ ਬਾਰੇ ਦੱਸਦੀ ਹੈ।

ਮਾਂ ਬਣਨ ਦਾ ਅਨੁਭਵ ਕੀਤਾ ਸਾਂਝਾ
ਰੁਬੀਨਾ ਵਿਆਹ ਦੇ ਪੰਜ ਸਾਲ ਬਾਅਦ ਮਾਂ ਬਣੀ ਹੈ। ਜੁੜਵਾਂ ਧੀਆਂ ਨੂੰ ਜਨਮ ਦੇਣ ਤੋਂ ਬਾਅਦ ਵੀ ਅਦਾਕਾਰਾ ਦੀ ਸੁੰਦਰਤਾ ਘੱਟ ਨਹੀਂ ਹੋਈ। ਸ਼ੋਅ 'ਕਿਸੀ ਨੇ ਬਤਾਇਆ ਨਹੀਂ' ਕਰਨ ਦੇ ਨਾਲ-ਨਾਲ ਰੁਬੀਨਾ ਆਪਣੀਆਂ ਧੀਆਂ ਦਾ ਵੀ ਧਿਆਨ ਰੱਖਦੀ ਹੈ। ਹਾਲ ਹੀ 'ਚ ਉਸ ਨੇ ਪ੍ਰੋਡਕਾਸਟ ਦੇ ਦੂਜੇ ਸੀਜ਼ਨ 'ਚ ਮਾਂ ਬਣਨ ਤੋਂ ਬਾਅਦ ਆਪਣਾ ਅਨੁਭਵ ਸਾਂਝਾ ਕੀਤਾ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ ਦੀ ਇੱਕ ਧੀ ਨਾਲ ਕੀ ਹਾਦਸਾ ਵਾਪਰਿਆ ਸੀ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਨਾਂ 'ਤੇ ਵੱਡਾ ਧੋਖਾ, ਬਾਪੂ ਬਲਕੌਰ ਸਿੰਘ ਨੇ ਕਰਵਾ 'ਤਾ ਪਰਚਾ ਦਰਜ

ਧੀ ਨਾਲ ਵਾਪਰਿਆ ਇਹ ਹਾਦਸਾ
ਰੁਬੀਨਾ ਨੇ ਦੱਸਿਆ ਕਿ ਉਸ ਦੀ ਇਕ ਧੀ ਈਧਾ ਕੁਝ ਦਿਨ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਉਹ ਬੈੱਡ ਦੇ ਪਾਸੇ ਬਦਲ ਰਹੀ ਸੀ ਅਤੇ ਇਸੇ ਦੌਰਾਨ ਉਹ ਡਿੱਗ ਗਈ। ਰੁਬੀਨਾ ਆਪਣੇ ਛੋਟੇ ਬੱਚੇ ਦੇ ਮੰਜੇ ਤੋਂ ਹੇਠਾਂ ਡਿੱਗਣ ਬਾਰੇ ਸੁਣ ਕੇ ਹੈਰਾਨ ਰਹਿ ਗਈ। ਉਸ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਸ਼ੂਟ 'ਤੇ ਸੀ। ਅਦਾਕਾਰਾ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਹਾਦਸੇ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਆਪਣੀ ਧੀ ਦਾ ਹਾਲ-ਚਾਲ ਪੁੱਛਿਆ। ਰੱਬ ਦਾ ਸ਼ੁਕਰ ਹੈ ਕਿ ਉਸ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਬਿਲਕੁਲ ਠੀਕ ਸੀ। ਅਜਿਹਾ ਕੁਝ ਦਿਨ ਪਹਿਲਾਂ ਹੀ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ -  ਗੋਲੀਬਾਰੀ ਤੋਂ ਪਹਿਲਾਂ ਸਲਮਾਨ ਦੇ ਘਰ ਬਾਹਰ 3 ਵਾਰ ਹੋਈ ਸੀ ‘ਰੇਕੀ’, ਦੋਸ਼ੀ ਜਲੰਧਰ ਤੋਂ ਕਿਵੇਂ ਪਹੁੰਚਿਆ ਮੁੰਬਈ?

ਯਾਦਦਾਸ਼ਤ ਹੋ ਗਈ ਹੈ ਕਮਜ਼ੋਰ 
ਕੁਝ ਦਿਨ ਪਹਿਲਾਂ ਰੁਬੀਨਾ ਨੇ ਖੁਲਾਸਾ ਕੀਤਾ ਸੀ ਕਿ ਮਾਂ ਬਣਨ ਤੋਂ ਬਾਅਦ ਉਹ ਚੀਜ਼ਾਂ ਭੁੱਲ ਰਹੀ ਹੈ। ਉਸ ਦੀ ਯਾਦਦਾਸ਼ਤ ਪਹਿਲਾਂ ਨਾਲੋਂ ਕਮਜ਼ੋਰ ਹੋ ਗਈ ਹੈ। ਬ੍ਰੈਸਟਫੀਡ ਤੋਂ ਬਾਅਦ, ਉਹ ਆਪਣੀ ਡਾਇਰੀ 'ਚ ਲਿਖਦੀ ਹੈ ਕਿ ਉਸ ਨੇ ਕਿਸ ਨੂੰ ਦੁੱਧ ਪਿਲਾਇਆ ਹੈ ਤਾਂ ਜੋ ਉਹ ਦੁਬਾਰਾ ਉਸੇ ਨੂੰ ਹੀ ਨਾ ਦੁੱਧ ਪਿਲਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News