ਲੁਧਿਆਣਾ ''ਚ ''ਆਪ'' ਲੀਡਰਸ਼ਿਪ ਦੀ ਭੁੱਖ-ਹੜਤਾਲ, ਭਾਜਪਾ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Sunday, Apr 07, 2024 - 03:07 PM (IST)

ਲੁਧਿਆਣਾ ''ਚ ''ਆਪ'' ਲੀਡਰਸ਼ਿਪ ਦੀ ਭੁੱਖ-ਹੜਤਾਲ, ਭਾਜਪਾ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਲੁਧਿਆਣਾ (ਵੈੱਬ ਡੈਸਕ, ਵਿੱਕੀ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਖ਼ਿਲਾਫ਼ 'ਆਪ' ਵਲੋਂ ਅੱਜ ਪੂਰੇ ਦੇਸ਼ 'ਚ ਭੁੱਖ-ਹੜਤਾਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਮੰਤਰੀਆਂ ਅਤੇ ਵਿਧਾਇਕਾਂ ਸਣੇ ਖਟਕੜ ਕਲਾਂ ਵਿਖੇ ਭੁੱਖ-ਹੜਤਾਲ 'ਤੇ ਬੈਠੇ ਹੋਏ ਹਨ। ਇਸ ਦੌਰਾਨ ਲੁਧਿਆਣਾ ਜ਼ਿਲ੍ਹੇ 'ਚ ਵੀ ਪਾਰਟੀ ਦੇ ਆਗੂਆਂ ਵਲੋਂ ਭੁੱਖ-ਹੜਤਾਲ ਸ਼ੁਰੂ ਕੀਤੀ ਗਈ।

ਇਸ 'ਚ ਵਿਧਾਇਕ ਕੁਲਵੰਤ ਸਿੰਘ ਸਿੱਧੂ, ਅਮਨ ਬੱਗਾ, ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ, ਵਿਕਾਸ ਪਰਾਸ਼ਰ, ਤਰਸੇਮ ਸਿੰਘ ਭਿੰਡਰ, ਸ਼ਰਨਪਾਲ ਸਿੰਘ ਮੱਕੜ, ਹਰਭੁਪਿੰਦਰ ਸਿੰਘ, ਗੁਰਦਰਸ਼ਨ ਸਿੰਘ ਅਤੇ ਬਾਕੀ ਆਗੂ ਸ਼ਾਮਲ ਹੋਏ। ਇਸ ਭੁੱਖ-ਹੜਤਾਲ ਦੌਰਾਨ ਸੈਂਕੜਿਆਂ ਦੀ ਗਿਣਤੀ 'ਚ ਵਾਲੰਟੀਅਰ ਵੀ ਪੁੱਜੇ। ਪਾਰਟੀ ਵਰਕਰਾਂ ਵਲੋਂ ਇਸ ਮੌਕੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਗਿਆ ਅਤੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।


author

Babita

Content Editor

Related News