ਸੰਦੇਸ਼ਖਾਲੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਮੇਰੀ ਗਾਰੰਟੀ : PM ਮੋਦੀ

Friday, Apr 05, 2024 - 03:29 PM (IST)

ਸੰਦੇਸ਼ਖਾਲੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਮੇਰੀ ਗਾਰੰਟੀ : PM ਮੋਦੀ

ਕੂਚ ਬਿਹਾਰ/ਪੱਛਮੀ ਬੰਗਾਲ (ਭਾਸ਼ਾ)- ਬੰਗਾਲ ਦੇ ਸੰਦੇਸ਼ਖਾਲੀ ’ਚ ਔਰਤਾਂ ’ਤੇ ਹੋਏ ਅੱਤਿਆਚਾਰ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੀ.ਐੱਮ. ਮੋਦੀ ਨੇ ਮਮਤਾ ਸਰਕਾਰ ’ਤੇ ਹਮਲਾ ਬੋਲਿਆ ਹੈ। ਬੰਗਾਲ ਦੇ ਕੂਚ ਬਿਹਾਰ ’ਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਨੇ ਕਿਹਾ ਕਿ ਬੰਗਾਲ ’ਚ ਮਾਵਾਂ-ਭੈਣਾਂ ’ਤੇ ਹੁੰਦੇ ਅੱਤਿਆਚਾਰਾਂ ਨੂੰ ਭਾਜਪਾ ਹੀ ਰੋਕ ਸਕਦੀ ਹੈ। ਪੀ.ਐੱਮ. ਨੇ ਅੱਗੇ ਕਿਹਾ ਕਿ ਬੰਗਾਲ ਸਮੇਤ ਪੂਰੇ ਦੇਸ਼ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਟੀ.ਐੱਮ.ਸੀ. ਸਰਕਾਰ ਨੇ ਸੰਦੇਸ਼ਖਾਲੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ: ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਭਾਰਤੀ ਨਾਗਰਿਕ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਸੰਦੇਸ਼ਖਾਲੀ ਦੀਆਂ ਔਰਤਾਂ ਨਾਲ ਜੋ ਵੀ ਹੋਇਆ, ਉਸ ਦੀ ਜ਼ਿੰਮੇਵਾਰ ਟੀ.ਐੱਮ.ਸੀ. ਹੈ। ਦੁਨੀਆ ਕਹਿ ਰਹੀ ਹੈ-ਮੋਦੀ ਸਖ਼ਤ ਅਤੇ ਵੱਡੇ ਫੈਸਲੇ ਲੈਣ ਵਾਲੇ ਆਗੂ ਹਨ। ਰੈਲੀ ’ਚ ਪੀ.ਐੱਮ. ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ’ਚ 7 ਦਹਾਕਿਆਂ ਤੱਕ ਲੋਕਾਂ ਨੇ ਕੇਂਦਰ ਸਰਕਾਰ ’ਚ ਕਾਂਗਰਸ ਦਾ ਮਾਡਲ ਹੀ ਦੇਖਿਆ। ਹੁਣ ਪਹਿਲੀ ਵਾਰ ਦੇਸ਼ ਨੇ 10 ਸਾਲ ’ਚ ਪੂਰੇ ਬਹੁਮਤ ਵਾਲੀ ਭਾਜਪਾ ਸਰਕਾਰ ਦਾ ਵਿਕਾਸ ਮਾਡਲ ਦੇਖਿਆ ਹੈ। ਉੱਤਰੀ ਬੰਗਾਲ ਦੇ ਕੂਚ ਬਿਹਾਰ ’ਚ ਰਾਸਮੇਲਾਰ ਮੈਦਾਨ ਵਿਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਬੰਗਾਲੀ ’ਚ ਕਿਹਾ, ‘‘ਆਮੀ ਬੋਲੀ ਭ੍ਰਿਸ਼ਟਾਚਾਰ ਹਟਾਓ, ਓਰਾ ਬੋਲੇ ​​ਭ੍ਰਿਸ਼ਟਾਚਾਰ ਬਚਾਓ’ (ਮੈਂ ਕਹਿੰਦਾ ਹਾਂ ਭ੍ਰਿਸ਼ਟਾਚਾਰ ਹਟਾਓ, ਉਹ ਕਹਿੰਦੇ ਹਨ ਭ੍ਰਿਸ਼ਟਾਚਾਰ ਬਚਾਓ)।’’

ਇਹ ਵੀ ਪੜ੍ਹੋ: ਟੈਕਸਾਸ 'ਚ ਬੱਚੇ ਨੂੰ ਦਾਗਣ ਦਾ ਮਾਮਲਾ; ਹਿੰਦੂ ਮੰਦਰ ਖਿਲਾਫ ਮਾਮਲਾ ਦਰਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News