ਪੰਜਾਬ ਸਿਰ ਮੰਡਰਾਉਣ ਲੱਗਾ ਇਕ ਹੋਰ ਖ਼ਤਰਾ, ਪਿਛਲੇ 20 ਸਾਲਾਂ ਦੇ ਪ੍ਰਚਲਨ ਨੇ ਵਧਾਈ ਸੂਬੇ ਦੀ ਚਿੰਤਾ

Thursday, May 25, 2023 - 09:05 PM (IST)

ਪੰਜਾਬ ਸਿਰ ਮੰਡਰਾਉਣ ਲੱਗਾ ਇਕ ਹੋਰ ਖ਼ਤਰਾ, ਪਿਛਲੇ 20 ਸਾਲਾਂ ਦੇ ਪ੍ਰਚਲਨ ਨੇ ਵਧਾਈ ਸੂਬੇ ਦੀ ਚਿੰਤਾ

ਪਟਿਆਲਾ (ਰਾਜੇਸ਼ ਪੰਜੌਲਾ) : ਦੇਸ਼ ਨੂੰ ਉੱਚ ਅਧਿਕਾਰੀ ਸਿਲੈਕਟ ਕਰ ਕੇ ਦੇਣ ਵਾਲੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਦੀਆਂ ਪ੍ਰੀਖਿਆਵਾਂ ’ਚ ਪੰਜਾਬੀ ਨੌਜਵਾਨਾਂ ਦਾ ਦਬ-ਦਬਾਅ ਲਗਾਤਾਰ ਘਟਦਾ ਜਾ ਰਿਹਾ ਹੈ। ਲੰਘੀ 23 ਮਈ ਨੂੰ ਯੂ. ਪੀ. ਐੱਸ. ਸੀ. ਵੱਲੋਂ ਐਲਾਨ ਕੀਤੇ ਗਏ ਸਿਵਲ ਸਰਵਸਿਜ਼ ਦੇ ਨਤੀਜਿਆਂ ’ਚ ਪੰਜਾਬ ਦੇ ਨੌਜਵਾਨਾਂ ਦੀ ਗਿਣਤੀ ਬਹੁਤ ਘੱਟ ਹੈ। ਜੋ ਇਕ ਦੋ ਨੌਜਵਾਨ ਆਏ ਵੀ ਹਨ, ਉਹ ਚੰਡੀਗਡ਼੍ਹ ਇਲਾਕੇ ਦੇ ਹਨ ਅਤੇ ਇਕ-ਦੋ ਨੌਜਵਾਨ ਜਲੰਧਰ ਜਾਂ ਸੰਗਰੂਰ ਤੋਂ ਆਏ ਹਨ।

ਇਹ ਵੀ ਪੜ੍ਹੋ : ਬੱਸ ਅੱਡੇ ਨੇੜੇ ਕਈ ਹੋਟਲਾਂ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਜਾਰੀ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ

ਦੋ ਦਹਾਕੇ ਪਹਿਲਾਂ ਜਦੋਂ ਵੀ ਯੂ. ਪੀ. ਐੱਸ. ਸੀ. ਦਾ ਰਿਜ਼ਲਟ ਆਉਂਦਾ ਸੀ ਤਾਂ ਉਸ ਲਿਸਟ ’ਚ ਪੰਜਾਬ ਦੇ ਨੌਜਵਾਨਾਂ ਦੀ ਬਹੁਤਾਤ ਹੁੰਦੀ ਸੀ। ਕਈ ਸਾਲ ਪੰਜਾਬ ਦੇ ਨੌਜਵਾਨ ਯੂ. ਪੀ. ਐੱਸ. ਸੀ. ’ਚ ਟਾਪਰ ਵੀ ਰਹੇ ਹਨ। ਪਹਿਲੇ 20 ਜਾਂ 25 ਰੈਂਕ ਤੱਕ ਵੀ ਕਈ ਨੌਜਵਾਨ ਪੰਜਾਬੀ ਹੁੰਦੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਯੂ. ਪੀ. ਐੱਸ. ਸੀ. ਦੀਆਂ ਪ੍ਰੀਖਿਆਵਾਂ ’ਚ ਪੰਜਾਬੀ ਨੌਜਵਾਨਾਂ ਦੇ ਨਾਂ ਬਹੁਤ ਘੱਟ ਆ ਰਹੇ ਹਨ। ਗੁਆਂਢੀ ਸੂਬਾ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਵਰਗੇ ਰਾਜਾਂ ਤੋਂ ਹੁਣ ਆਈ. ਏ. ਐੱਸ., ਆਈ. ਪੀ. ਐੱਸ., ਆਈ. ਆਰ. ਐੱਸ., ਆਈ. ਐੱਫ. ਐੱਸ. ਅਧਿਕਾਰੀ ਜ਼ਿਆਦਾ ਆ ਰਹੇ ਹਨ।

ਇਹ ਵੀ ਪੜ੍ਹੋ : ਲੰਡਨ ਜਾ ਰਹੀ ਜਨਾਨੀ ਨਾਲ ਅੰਮ੍ਰਿਤਸਰ ਏਅਰਪੋਰਟ 'ਤੇ ਵਾਪਰੀ ਅਜੀਬ ਘਟਨਾ, ਜਾਣ ਰਹਿ ਜਾਓਗੇ ਹੱਕੇ-ਬੱਕੇ

ਜੇਕਰ ਪੰਜਾਬ ’ਚ ਤਾਇਨਾਤ ਮੌਜੂਦਾ ਆਈ. ਏ. ਐੱਸ. ਅਫ਼ਸਰਾਂ ’ਤੇ ਨਜ਼ਰ ਮਾਰੀ ਜਾਵੇ ਤਾਂ 80 ਫ਼ੀਸਦੀ ਸਕੱਤਰ ਰੈਂਕ ਦੇ ਆਈ. ਏ. ਐੱਸ. ਅਫ਼ਸਰ ਪੰਜਾਬ ਤੋਂ ਬਾਹਰ ਦੇ ਹਨ। ਪਿਛਲੇ 40-45 ਸਾਲ ਤੋਂ ਯੂ. ਪੀ. ਐੱਸ. ਸੀ. ਦੀ ਤਿਆਰੀ ਕਰਵਾਉਣ ਵਾਲੇ ਪੰਜਾਬ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਦਾ ਰੂਝਾਨ ਯੂ. ਪੀ. ਐਸ. ਸੀ. ਦੀ ਬਜਾਏ ਵਿਦੇਸ਼ਾਂ ਵੱਲ ਨੂੰ ਹੋ ਗਿਆ ਹੈ। ਜ਼ਿਆਦਾਤਰ ਨੌਜਵਾਨ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਿਚ ਸੈਟਲ ਹੋਣ ਨੂੰ ਤਵੱਜੋਂ ਦਿੰਦੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਲਈ ਆਈ ਚੰਗੀ ਖ਼ਬਰ, ਮੋਦੀ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਇਥੋਂ ਤੱਕ ਜਿਹੜੇ ਪੰਜਾਬੀ ਆਈ. ਏ. ਐੱਸ. ਅਫ਼ਸਰ ਹਨ, ਉਹ ਵੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਸੈਟਲ ਕਰ ਰਹੇ ਹਨ। ਪੰਜਾਬ ਵਿਚ ਹਰ ਤੀਜੀ ਜਾਂ ਚੌਥੀ ਦੁਕਾਨ ਇਮੀਗ੍ਰੇਸ਼ਨ ਜਾਂ ਆਈਲੈਟਸ ਦੀ ਖੁੱਲ੍ਹ ਗਈ ਹੈ। ਹਰ ਸ਼ਹਿਰ ’ਚ ਇਹ ਕਾਰੋਬਾਰ ਪ੍ਰਫੁੱਲਿਤ ਹੋ ਰਿਹਾ ਹੈ। ਦੇਸ਼ ਦੀ ਬਿਊਰੋਕ੍ਰੇਸੀ ’ਚ ਪੰਜਾਬੀ ਨੌਜਵਾਨਾਂ ਦਾ ਘਟਣਾ ਇਕ ਬੇਹੱਦ ਚਿੰਤਾਜਨਕ ਹੈ। ਦੋ ਦਹਾਕਿਆਂ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਪੰਜਾਬ ਤੋਂ ਆਈ. ਏ. ਐੱਸ. ਅਫ਼ਸਰ ਬਣੇ ਅੱਜ ਵੀ ਦੇਸ਼ ਦੇ ਕਈ ਸੂਬਿਆਂ ਦੇ ਚੀਫ ਸੈਕਟਰੀ, ਡੀ. ਜੀ. ਪੀ. ਸਮੇਤ ਹੋਰ ਉੱਚ ਅਧਿਕਾਰੀ ਪੰਜਾਬੀ ਹਨ ਪਰ ਜਿਸ ਤਰ੍ਹਾਂ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ’ਚੋਂ ਆਈ. ਏ. ਐੱਸ. ਅਫ਼ਸਰ ਘੱਟ ਬਣ ਰਹੇ ਹਨ, ਉਸ ਨਾਲ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਹੈ ਕਿਉਂਕਿ ਕੇਂਦਰ ਸਰਕਾਰ ਵਿਚ ਜਿਨ੍ਹਾਂ ਰਾਜਾਂ ਨਾਲ ਸਬੰਧਤ ਅਧਿਕਾਰੀ ਹੁੰਦੇ ਹਨ, ਉਨ੍ਹਾਂ ਰਾਜਾਂ ਨੂੰ ਕੇਂਦਰ ਦੀਆਂ ਸਕੀਮਾਂ ਦਾ ਵੱਧ ਲਾਭ ਮਿਲਦਾ ਹੈ ਕਿਉਂਕਿ ਇਹ ਮਨੁੱਖੀ ਸੁਭਾਅ ਹੈ ਕਿ ਜੇਕਰ ਕੋਈ ਉੱਚ ਅਧਿਕਾਰੀ ਕੇਂਦਰ ਦੇ ਕਿਸੇ ਵੱਡੇ ਮੰਤਰਾਲੇ ’ਚ ਸੈਕਟਰੀ ਰੈਂਕ ਵਿਚ ਹੋਵੇਗਾ ਤਾਂ ਉਸ ਦੀ ਆਪਣੇ ਜੱਦੀ ਰਾਜ ਨੂੰ ਵੱਧ ਤੋਂ ਵੱਧ ਸਕੀਮਾਂ ਦਾ ਲਾਭ ਦੇਣ ਦੀ ਇੱਛਾ ਹੁੰਦੀ ਹੈ। ਮੌਜੂਦਾ ਸਮੇਂ ਕੇਂਦਰ ਦੇ ਮੰਤਰਾਲਿਆਂ ’ਚ ਪੰਜਾਬੀ ਅਫ਼ਸਰਾਂ ਦੀ ਬਹੁਤ ਘਾਟ ਹੈ, ਜਿਸ ਦਾ ਨੁਕਸਾਨ ਵੀ ਪੰਜਾਬ ਨੂੰ ਉਠਾਉਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਸੜਕਾਂ ਤੋਂ ਹਟਾਈਆਂ ਜਾਣਗੀਆਂ ਪੁਰਾਣੀਆਂ ਡੀਜ਼ਲ ਬੱਸਾਂ, ਜਾਣੋ ਪ੍ਰਸ਼ਾਸਨ ਦੀ ਨਵੀਂ ਯੋਜਨਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News