ਦਹਿਸ਼ਤ ''ਚ ਜੀਅ ਰਹੇ ਨੇ ਪਾਕਿ ''ਚ ਅਹਿਮਦੀ ਭਾਈਚਾਰੇ ਦੇ ਲੋਕ, ਧਾਰਮਿਕ ਸਥਾਨਾਂ ''ਤੇ ਹੋ ਰਹੇ ਹਮਲੇ

Friday, Oct 06, 2023 - 03:33 PM (IST)

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਘੱਟ ਗਿਣਤੀ ਅਹਿਮਦੀ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਾਰਮਿਕ ਸਥਾਨਾਂ ਅਤੇ ਕਬਰਿਸਤਾਨਾਂ 'ਤੇ ਇੱਕ ਯੋਜਨਾਬੱਧ ਅਤੇ ਨਫ਼ਰਤੀ ਮੁਹਿੰਮ ਤਹਿਤ ਹਮਲੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਦੁਨੀਆ ਭਰ ਵਿਚ ਜਦੋਂ 29 ਸਤੰਬਰ ਨੂੰ ਈਦ-ਏ-ਮਿਲਾਦ-ਉਨ-ਨਬੀ ਦਾ ਤਿਊਹਾਰ ਮਨਾਇਆ ਗਿਆ, ਉਸੇ ਦਿਨ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐਲ.ਪੀ.) ਦੇ ਸਮੂਹਾਂ ਨੇ ਮਹਿਮੂਦਾਬਾਦ (ਜੇਹਲਮ ਜ਼ਿਲ੍ਹਾ) ਅਤੇ ਓਕਾਰਾ ਸ਼ਹਿਰ (ਓਕਾਰਾ ਜ਼ਿਲ੍ਹਾ) ਵਿਖੇ ਸਥਿਤ ਅਹਿਮਦੀਆ ਧਾਰਮਿਕ ਸਥਾਨਾਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਦੀਆਂ ਮਹਿਰਾਬਾਂ ਨੂੰ ਢਾਹ ਦਿੱਤਾ।

ਕੱਟੜਪੰਥੀ ਸੰਗਠਨ ਨੇ ਪੂਜਾ ਸਥਾਨਾਂ ਦੇ ਕੇਅਰਟੇਕਰਾਂ ਨੂੰ ਦਖ਼ਲ ਨਾ ਦੇਣ ਅਤੇ ਪੁਲਸ ਨੂੰ ਨਾ ਬੁਲਾਉਣ ਦੀ ਧਮਕੀ ਵੀ ਦਿੱਤੀ। ਪੈਗੰਬਰ ਮੁਹੰਮਦ ਦੇ ਜਨਮ ਦਿਨ (29.09.2023) ਨੂੰ ਮਨਾਉਂਦੇ ਹੋਏ ਸਿਆਲਕੋਟ ਜ਼ਿਲ੍ਹੇ ਦੇ ਪੇਰੋਚਕੇਰੀਆ ਵਿੱਚ ਟੀ.ਐੱਲ.ਪੀ. ਵੱਲੋਂ ਇੱਕ ਅਹਿਮਦੀਆ ਵਿਰੋਧੀ ਰੈਲੀ ਵੀ ਕੱਢੀ ਗਈ ਸੀ। ਕਮਿਊਨਿਟੀ ਦੇ ਬੁਲਾਰੇ ਆਮਿਰ ਮਹਿਮੂਦ ਨੇ ਮੁਤਾਬਕ ਸਤੰਬਰ ਮਹੀਨੇ ਪੰਜਾਬ ਦੇ ਡਸਕਾ ਸ਼ਹਿਰ ਵਿੱਚ ਘੱਟੋ-ਘੱਟ 74 ਕਬਰਾਂ ਦੀ ਭੰਨਤੋੜ ਕੀਤੀ ਗਈ ਸੀ, ਜਦੋਂ ਕਿ ਸੂਬਾਈ ਰਾਜਧਾਨੀ ਲਾਹੌਰ ਨੇੜੇ ਦੋ ਅਹਿਮਦੀ ਧਾਰਮਿਕ ਸਥਾਨਾਂ ਦੀਆਂ ਮੀਨਾਰਾਂ ਨੂੰ ਢਾਹ ਦਿੱਤਾ ਗਿਆ ਸੀ।


cherry

Content Editor

Related News