ਕਾਲਜ ਦੀ ਫੀਸ ਜਮ੍ਹਾ ਕਰਵਾਉਣ ਜਾ ਰਹੇ ਨੌਜਵਾਨ ਨਾਲ ਰਸਤੇ ''ਚ ਹੋ ਗਿਆ ਕਾਂਡ, ਹੋਇਆ ਉਹ ਜੋ ਸੋਚਿਆ ਨਾ ਸੀ

Saturday, Sep 21, 2024 - 05:47 AM (IST)

ਕਾਲਜ ਦੀ ਫੀਸ ਜਮ੍ਹਾ ਕਰਵਾਉਣ ਜਾ ਰਹੇ ਨੌਜਵਾਨ ਨਾਲ ਰਸਤੇ ''ਚ ਹੋ ਗਿਆ ਕਾਂਡ, ਹੋਇਆ ਉਹ ਜੋ ਸੋਚਿਆ ਨਾ ਸੀ

ਜਲੰਧਰ (ਵਰੁਣ)– ਮਕਸੂਦਾਂ ਸਬਜ਼ੀ ਮੰਡੀ ਨੇੜੇ 4 ਲੁਟੇਰਿਆਂ ਨੇ ਕਾਲਜ ਦੀ ਫੀਸ ਜਮ੍ਹਾ ਕਰਵਾਉਣ ਜਾ ਰਹੇ ਇਕ ਨੌਜਵਾਨ ਨਾਲ ਕੁੱਟਮਾਰ ਕਰ ਕੇ ਉਸ ਕੋਲੋਂ ਸਾਰੇ ਪੈਸੇ ਲੁੱਟ ਲਏ। ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਕੁਣਾਲ ਕੁਮਾਰ ਪੁੱਤਰ ਤਰੁਣ ਕੁਮਾਰ ਨਿਵਾਸੀ ਨੰਦਨਪੁਰ ਰੋਡ ਨਿਊ ਜਵਾਲਾ ਨਗਰ ਨੇ ਦੱਸਿਆ ਕਿ ਦੁਪਹਿਰ 2 ਵਜੇ ਉਹ ਫੀਸ ਜਮ੍ਹਾ ਕਰਵਾਉਣ ਲਈ ਕਾਲਜ ਵੱਲ ਜਾ ਰਿਹਾ ਸੀ। ਜਿਉਂ ਹੀ ਉਹ ਮਕਸੂਦਾਂ ਸਬਜ਼ੀ ਮੰਡੀ ਨੇੜੇ ਰਾਧਾ ਸੁਆਮੀ ਡੇਰੇ ਕੋਲ ਕੱਚੀ ਸੜਕ ’ਤੇ ਪੁੱਜਾ ਤਾਂ ਪਿੱਛਿਓਂ ਆਏ ਇਕ ਨੌਜਵਾਨ ਨੇ ਉਸ ਨੂੰ ਰੋਕਿਆ ਅਤੇ ਪੈਸਿਆਂ ਦੀ ਮੰਗ ਕਰਨ ਲੱਗਾ। 

ਇਹ ਵੀ ਪੜ੍ਹੋ- ਕੱਟ'ਤੇ ਵਾਲ, ਵੱਢ'ਤਾ ਨੱਕ, ਪ੍ਰਾਈਵੇਟ ਪਾਰਟ 'ਤੇ ਕੈਂਚੀਆਂ ਨਾਲ ਕੀਤੇ ਵਾਰ, ਦਾਜ ਦੇ ਲਾਲਚ 'ਚ ਇੰਨਾ ਤਸ਼ੱਦਦ, ਤੌਬਾ-ਤੌਬਾ !

ਵਿਰੋਧ ਕਰਨ ’ਤੇ ਉਸ ਦੇ 3 ਹੋਰ ਸਾਥੀ ਵੀ ਉਥੇ ਪਹੁੰਚ ਗਏ, ਜਿਨ੍ਹਾਂ ਨੇ ਕੁਣਾਲ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੀ ਜੇਬ ਵਿਚੋਂ ਫੀਸ ਦੇ 25 ਹਜ਼ਾਰ ਰੁਪਏ ਕੱਢ ਕੇ ਫ਼ਰਾਰ ਹੋ ਗਏ। ਪੁਲਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- 24 ਸਾਲ ਤੋਂ ਲਿਬਨਾਨ 'ਚ ਫਸੇ ਵਿਅਕਤੀ ਦੀ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News