ਪੰਜਾਬ ਦੇ ਇਸ ਇਲਾਕੇ ''ਚ ਲੋਕਾਂ ਨੇ ਹੀ ਲਾ ਲਿਆ ''ਨਾਕਾ'', ਹਰ ਗੱਡੀ ਤੋਂ ਵਸੂਲ ਰਹੇ ਪੈਸੇ

Friday, Sep 27, 2024 - 08:56 AM (IST)

ਪੰਜਾਬ ਦੇ ਇਸ ਇਲਾਕੇ ''ਚ ਲੋਕਾਂ ਨੇ ਹੀ ਲਾ ਲਿਆ ''ਨਾਕਾ'', ਹਰ ਗੱਡੀ ਤੋਂ ਵਸੂਲ ਰਹੇ ਪੈਸੇ

ਪਟਿਆਲਾ (ਅਤਰੀ)– ਪੰਜਾਬ ਦੇ ਸ਼ੰਭੂ ਬਾਰਡਰ ਨੇੜੇ ਇਕ ਪਿੰਡ ਵਿਚ ਕੁਝ ਲੋਕ ਸੜਕ ਤੇ ਜ਼ਮੀਨ ’ਤੇ ਮਿੱਟੀ ਪਾਉਣ ਦੇ ਨਾਂ ’ਤੇ ਉੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਤੋਂ 100 ਰੁਪਏ ਪ੍ਰਤੀ ਵਾਹਨ ਵਸੂਲ ਰਹੇ ਹਨ। ਇਸ ਦੌਰਾਨ ਇਕ ਕਾਰ ਚਾਲਕ ਨੇ ਗੈਰ-ਕਾਨੂੰਨੀ ਢੰਗ ਨਾਲ ਵਸੂਲੀ ਕਰ ਰਹੇ ਲੋਕਾਂ ਦੀ ਵੀਡੀਓ ਬਣਾ ਲਈ ਜੋ ਵਾਇਰਲ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼ੰਭੂ ਬਾਰਡਰ ਬੰਦ ਹੋਣ ਕਾਰਨ ਜਦੋਂ ਕਾਰ ਚਾਲਕ ਪੇਂਡੂ ਖੇਤਰ ਵਿਚੋਂ ਲੰਘਿਆ ਤਾਂ ਕੁਝ ਲੋਕਾਂ ਨੇ ਉਸ ਦੀ ਕਾਰ ਨੂੰ ਰੋਕ ਲਿਆ।

ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਇਕ ਗ਼ਲਤੀ 'ਤੇ ਹੋ ਸਕਦੈ 50 ਹਜ਼ਾਰ ਤਕ ਦਾ ਜੁਰਮਾਨਾ, ਪੜ੍ਹੋ ਨਵੀਂ 'ਰੇਟ ਲਿਸਟ'

ਉਨ੍ਹਾਂ ਲੋਕਾਂ ਨੇ ਉਸ ਪਾਸੋਂ ਜ਼ਮੀਨ ਤੇ ਸੜਕ ’ਤੇ ਮਿੱਟੀ ਪਾਉਣ ਲਈ 100 ਰੁਪਏ ਦੀ ਮੰਗ ਕੀਤੀ। ਪੈਸੇ ਮੰਗਣ ਵਾਲੇ ਲੋਕ ਕੌਣ ਹਨ, ਇਸ ਦਾ ਪਤਾ ਨਹੀਂ ਲੱਗ ਸਕਿਆ। ਲੋਕਾਂ ਨੇ ਸ਼ੰਭੂ ਬਾਰਡਰ ਨੇੜੇ ਖੁਦ ਹੀ ਨਾਕਾਬੰਦੀ ਕਰ ਕੇ ਲੋਕਾਂ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਹਨ। ਕਾਰ ਚਾਲਕ ਨੇ ਉਕਤ ਲੋਕਾਂ ਵੱਲੋਂ ਕੀਤੀ ਜਾ ਰਹੀ ਗੈਰ-ਕਾਨੂੰਨੀ ਵਸੂਲੀ ਦਾ ਵਿਰੋਧ ਕੀਤਾ।

ਦੂਜੇ ਪਾਸੇ ਇਹ ਮਾਮਲਾ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਪ੍ਰਸ਼ਾਸਨ ਕੋਲ ਵੀ ਪਹੁੰਚ ਗਿਆ ਹੈ ਪਰ ਫਿਰ ਵੀ ਇਸ ਮਾਮਲੇ ’ਚ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੌਰਾਨ ਕਾਰ ਚਾਲਕ ਅਤੇ ਪੈਸੇ ਮੰਗਣ ਵਾਲੇ ਲੋਕਾਂ ਵਿਚਾਲੇ ਕਾਫੀ ਬਹਿਸ ਵੀ ਹੋਈ। ਇਸ ਤੋਂ ਬਾਅਦ ਕਾਰ ਚਾਲਕ ਆਪਣੀ ਕਾਰ ਵਾਪਸ ਲੈ ਗਿਆ।

ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! 85 ਸਾਲਾ ਬਜ਼ੁਰਗ ਨੇ 9 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਉਸ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਇਕ ਪਾਸੇ ਧਰਨਾ ਲਾ ਕੇ ਸੜਕ ਜਾਮ ਕੀਤੀ ਹੋਈ ਹੈ। ਇਸ ਲਈ ਜਦੋਂ ਲੋਕ ਪੇਂਡੂ ਖੇਤਰਾਂ ’ਚੋਂ ਲੰਘਦੇ ਹਨ ਤਾਂ ਇੱਥੋਂ ਦੇ ਲੋਕ ਰਾਹਗੀਰਾਂ ਤੋਂ ਸੜਕ ਉੱਪਰੋਂ ਲੰਘਣ ਲਈ ਗੈਰ-ਕਾਨੂੰਨੀ ਵਸੂਲੀ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News