ਪੰਜਾਬ ਦੇ ਇਸ ਇਲਾਕੇ ''ਚ ਤੇਂਦੂਏ ਨੇ ਪਾਇਆ ਭੜਥੂ, ਲੋਕਾਂ ਨੇ ਵੇਖ ਮਾਰੀਆਂ ਚੀਕਾਂ, ਫ਼ੈਲੀ ਦਹਿਸ਼ਤ

Monday, Sep 23, 2024 - 11:37 AM (IST)

ਰੂਪਨਗਰ (ਵਿਜੇ ਸ਼ਰਮਾ)-ਰੂਪਨਗਰ ਦੇ ਮੋਰਿੰਡਾ ਨੇੜੇ ਪਿੰਡਾਂ ਵਿਚ ਤੇਂਦੂਏ ਨੇ ਭੜਥੂ ਪਾ ਦਿੱਤਾ, ਜਿਸ ਕਾਰਨ ਲੋਕ ਘਰਾਂ ਵਿਚ ਹੀ ਰਹਿਣ ਨੂੰ ਮਜਬੂਰ ਹੋ ਗਏ।  ਪਿਛਲੇ ਕੁਝ ਦਿਨਾਂ ਤੋਂ ਮੋਰਿੰਡਾ ਨੇੜਲੇ ਪਿੰਡਾਂ ’ਚ ਦਹਿਸ਼ਤ ਫ਼ੈਲਾਉਣ ਵਾਲੇ ਤੇਂਦੂਏ ਨੂੰ ਆਖਰਕਾਰ ਪਿੰਡ ਦੇ ਨੌਜਵਾਨਾਂ ਵੱਲੋਂ ਕਾਬੂ ਕਰਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਕੀਤਾ, ਜਿਸ ਨਾਲ ਲਗਭਗ ਅੱਧੀ ਦਰਜਨ ਪਿੰਡਾਂ ਵਿੱਚ ਫ਼ੈਲੀ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।

PunjabKesari

ਜਾਣਕਾਰੀ ਮੁਤਾਬਕ ਪਿਛਲੇ ਤਿੰਨ ਦਿਨਾਂ ਤੋਂ ਇਕ ਤੇਂਦੂਆ ਮੋਰਿੰਡਾ ਨੇੜਲੇ ਪਿੰਡਾਂ ’ਚ ਵਿਖਾਈ ਦੇਣ ਉਪਰੰਤ ਲੋਕਾਂ ’ਚ ਦਹਿਸ਼ਤ ਤੇ ਡਰ ਦਾ ਮਾਹੌਲ ਬਣ ਗਿਆ, ਜਿਸ ਕਾਰਨ ਪਿੰਡ ਵਾਸੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਨ ਲੱਗੇ ਅਤੇ ਖ਼ੁਦ ਵੀ ਦਿਨ ਸਮੇਂ ਹੀ ਆਪੋ ਆਪਣੇ ਘਰਾਂ ’ਚ ਬੰਦ ਹੋਣ ਲਈ ਮਜਬੂਰ ਹੋ ਗਏ ਸਨ।

ਇਹ ਵੀ ਪੜ੍ਹੋ-  ਵੱਡੀ ਵਾਰਦਾਤ ਨਾਲ ਮੁੜ ਦਹਿਲਿਆ ਪੰਜਾਬ, ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

PunjabKesari

ਇਸ ਤੇਂਦੂਏ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਦਾ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਐਤਵਾਰ ਜਦੋਂ ਇਸ ਤੇਂਦੂਏ ਦੇ ਪਿੰਡ ਗੱਗੜਵਾਲ ਤੋਂ ਪਿੰਡ ਮਨੈਲੀ ਵੱਲ ਆਉਣ ਦੀ ਸੂਚਨਾ ਪਿੰਡ ਅਮਰਾਲੀ ਵਾਸੀਆਂ ਨੂੰ ਮਿਲੀ ਤਾਂ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇਸ ਤੇਂਦੂਏ ਨੂੰ ਦਰੱਖ਼ਤਾਂ ਦੇ ਇਕ ਝੁੰਡ ਨੇੜੇ ਘੇਰਾ ਪਾ ਲਿਆ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ, ਜਿਨ੍ਹਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਏਅਰ ਗੰਨ ਰਾਹੀਂ ਬੇਹੋਸ਼ ਕਰਨ ਦੇ ਟੀਕੇ ਲਗਾ ਕੇ ਤੇਂਦੂਏ ਨੂੰ ਬੇਹੋਸ਼ ਕੀਤਾ ਗਿਆ ਅਤੇ ਬਾਅਦ ’ਚ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਇਸ ਨੂੰ ਫਡ਼ ਕੇ ਵਿਭਾਗ ਦੇ ਪਿੰਜਰੇ ’ਚ ਬੰਦ ਕੀਤਾ ਗਿਆ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਇਲਾਕੇ ’ਚ ਇਸ ਤੇਂਦੂਏ ਨੂੰ ਫੜਨ ਵਾਲੇ ਨੌਜਵਾਨਾਂ ਵੱਲੋਂ ਵਿਖਾਈ ਦਲੇਰੀ ਦੀ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ।

ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਪਤਨੀ ਨਾਲ ਸਾਂਝੀ ਕੀਤੀ ਤਸਵੀਰ, ਕਿਹਾ-6 ਮਹੀਨੇ ਪਹਿਲਾਂ ਤੇ ਅੱਜ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News