ਸਿੱਕਰੀ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

Friday, Feb 20, 2026 - 02:05 PM (IST)

ਸਿੱਕਰੀ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

ਵੈੱਬ ਡੈਸਕ - ਬਦਲਦਾ ਮੌਸਮ ਅਤੇ ਵਧਦਾ ਪ੍ਰਦੂਸ਼ਣ ਨਾ ਸਿਰਫ਼ ਸਾਡੀ ਸਿਹਤ, ਸਗੋਂ ਸਾਡੇ ਵਾਲਾਂ 'ਤੇ ਵੀ ਬੁਰਾ ਅਸਰ ਪਾਉਂਦਾ ਹੈ। ਅੱਜ-ਕੱਲ੍ਹ ਹਰ ਦੂਜਾ ਵਿਅਕਤੀ ਸਿੱਕਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਸਿੱਕਰੀ ਕਾਰਨ ਨਾ ਸਿਰਫ਼ ਸਿਰ 'ਚ ਖਾਰਿਸ਼ ਹੁੰਦੀ ਹੈ, ਸਗੋਂ ਵਾਲ ਝੜਨੇ ਵੀ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਕਾਲੇ ਕੱਪੜਿਆਂ 'ਤੇ ਡਿੱਗੀ ਸਿੱਕਰੀ ਸ਼ਰਮਿੰਦਗੀ ਦਾ ਕਾਰਨ ਵੀ ਬਣਦੀ ਹੈ। ਜੇਕਰ ਤੁਸੀਂ ਵੀ ਮਹਿੰਗੇ ਅਤੇ ਕੈਮੀਕਲ ਵਾਲੇ ਸ਼ੈਂਪੂ ਵਰਤ ਕੇ ਥੱਕ ਗਏ ਹੋ, ਤਾਂ ਤੁਹਾਡੀ ਰਸੋਈ 'ਚ ਹੀ ਇਸ ਦਾ ਪੱਕਾ ਇਲਾਜ ਛਿਪਿਆ ਹੋਇਆ ਹੈ।

 ਸਿੱਕਰੀ ਕਿਉਂ ਹੁੰਦੀ ਹੈ? 
- ਮਾਹਿਰਾਂ ਅਨੁਸਾਰ, ਸਿਰ ਦੀ ਚਮੜੀ ਦਾ ਬਹੁਤ ਜ਼ਿਆਦਾ ਖੁਸ਼ਕ ਹੋਣਾ, ਸਫਾਈ ਦੀ ਕਮੀ, ਫੰਗਲ ਇਨਫੈਕਸ਼ਨ ਜਾਂ ਗਲਤ ਖਾਣ-ਪੀਣ ਸਿੱਕਰੀ ਦੇ ਮੁੱਖ ਕਾਰਨ ਹਨ।

 ਸਿੱਕਰੀ ਦੂਰ ਕਰਨ ਦੇ ਅਚੂਕ ਘਰੇਲੂ ਉਪਾਅ :-

ਨਿੰਬੂ ਅਤੇ ਨਾਰੀਅਲ ਤੇਲ 
- ਨਿੰਬੂ 'ਚ ਮੌਜੂਦ ਸਿਟਰਿਕ ਐਸਿਡ ਸਿੱਕਰੀ ਨੂੰ ਜੜ੍ਹੋਂ ਖ਼ਤਮ ਕਰਨ 'ਚ ਮਦਦਗਾਰ ਹੈ। ਦੋ ਚਮਚ ਗਰਮ ਨਾਰੀਅਲ ਤੇਲ 'ਚ ਇਕ ਨਿੰਬੂ ਦਾ ਰਸ ਮਿਲਾ ਕੇ ਸਿਰ ਦੀ ਮਾਲਿਸ਼ ਕਰੋ। ਅੱਧੇ ਘੰਟੇ ਬਾਅਦ ਵਾਲ ਧੋ ਲਓ।

ਦਹੀਂ ਦਾ ਵਰਦਾਨ 
- ਦਹੀਂ ਸਿੱਕਰੀ ਲਈ ਸਭ ਤੋਂ ਵਧੀਆ ਕੁਦਰਤੀ ਇਲਾਜ ਮੰਨਿਆ ਜਾਂਦਾ ਹੈ। ਇਕ ਕੋਲੀ ਦਹੀਂ ਨੂੰ ਵਾਲਾਂ ਦੀਆਂ ਜੜ੍ਹਾਂ 'ਚ ਚੰਗੀ ਤਰ੍ਹਾਂ ਲਗਾਓ ਅਤੇ 30-40 ਮਿੰਟ ਲਈ ਛੱਡ ਦਿਓ। ਇਹ ਨਾ ਸਿਰਫ਼ ਸਿੱਕਰੀ ਹਟਾਏਗਾ, ਸਗੋਂ ਵਾਲਾਂ ਨੂੰ ਕੰਡੀਸ਼ਨਰ ਵਾਂਗ ਨਰਮ ਵੀ ਬਣਾਏਗਾ।

ਐਲੋਵੇਰਾ ਜੈੱਲ 
- ਐਲੋਵੇਰਾ 'ਚ ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਤਾਜ਼ਾ ਐਲੋਵੇਰਾ ਜੈੱਲ ਨੂੰ ਸਿਰ 'ਤੇ ਲਗਾਉਣ ਨਾਲ ਖਾਰਿਸ਼ ਤੋਂ ਰਾਹਤ ਮਿਲਦੀ ਹੈ ਅਤੇ ਸਿੱਕਰੀ ਹੌਲੀ-ਹੌਲੀ ਖ਼ਤਮ ਹੋ ਜਾਂਦੀ ਹੈ।

ਨੀਮ ਦਾ ਪਾਣੀ
- ਨੀਮ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਲਓ ਅਤੇ ਉਸ ਪਾਣੀ ਨਾਲ ਵਾਲ ਧੋਵੋ। ਨੀਮ ਇਨਫੈਕਸ਼ਨ ਨੂੰ ਖ਼ਤਮ ਕਰਨ 'ਚ ਬਹੁਤ ਪ੍ਰਭਾਵਸ਼ਾਲੀ ਹੈ।

ਸੇਬ ਦਾ ਸਿਰਕਾ 
- ਸੇਬ ਦੇ ਸਿਰਕੇ ਨੂੰ ਬਰਾਬਰ ਮਾਤਰਾ 'ਚ ਪਾਣੀ 'ਚ ਮਿਲਾ ਕੇ ਸਿਰ 'ਤੇ ਲਗਾਓ। ਇਹ ਸਿਰ ਦੀ ਚਮੜੀ ਦੇ pH ਪੱਧਰ ਨੂੰ ਸੰਤੁਲਿਤ ਕਰਦਾ ਹੈ, ਜਿਸ ਨਾਲ ਸਿੱਕਰੀ ਪੈਦਾ ਨਹੀਂ ਹੁੰਦੀ।

ਕੁਝ ਹੋਰ ਜ਼ਰੂਰੀ ਗੱਲਾਂ :- 
- ਹਫ਼ਤੇ 'ਚ ਘੱਟੋ-ਘੱਟ ਦੋ ਵਾਰ ਵਾਲ ਜ਼ਰੂਰ ਧੋਵੋ।
- ਆਪਣੀ ਕੰਘੀ ਅਤੇ ਤੌਲੀਆ ਕਿਸੇ ਨਾਲ ਸਾਂਝਾ ਨਾ ਕਰੋ।
- ਜ਼ਿਆਦਾ ਗਰਮ ਪਾਣੀ ਨਾਲ ਸਿਰ ਧੋਣ ਤੋਂ ਬਚੋ, ਕਿਉਂਕਿ ਇਸ ਨਾਲ ਚਮੜੀ ਹੋਰ ਖੁਸ਼ਕ ਹੋ ਜਾਂਦੀ ਹੈ।
 


author

Sunaina

Content Editor

Related News