ਨੌਜਵਾਨ ਨੂੰ ਟ੍ਰੇਨ ''ਚ ਸਟੰਟ ਕਰਨਾ ਪੈ ਗਿਆ ਮਹਿੰਗਾ, ਇਕ ਬਾਂਹ ਤੇ ਲੱਤ ਵੱਢੀ ਗਈ

Saturday, Jul 27, 2024 - 05:39 AM (IST)

ਨੌਜਵਾਨ ਨੂੰ ਟ੍ਰੇਨ ''ਚ ਸਟੰਟ ਕਰਨਾ ਪੈ ਗਿਆ ਮਹਿੰਗਾ, ਇਕ ਬਾਂਹ ਤੇ ਲੱਤ ਵੱਢੀ ਗਈ

ਮੁੰਬਈ (ਭਾਸ਼ਾ) : ਮੁੰਬਈ ਦੀ ਇਕ ਉਪਨਗਰੀ ਲੋਕਲ ਟ੍ਰੇਨ ਵਿਚ ਖ਼ਤਰਨਾਕ ਸਟੰਟ ਕਰਨ ਵਾਲੇ ਇਕ ਨੌਜਵਾਨ ਦੀ ਸਟੰਟ ਦੌਰਾਨ ਇਕ ਬਾਂਹ ਅਤੇ ਇਕ ਲੱਤ ਵੱਢੀ ਗਈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 14 ਜੁਲਾਈ ਨੂੰ ਸੋਸ਼ਲ ਮੀਡੀਆ 'ਐਕਸ' 'ਤੇ ਇਕ ਵੀਡੀਓ ਜਨਤਕ ਹੋਈ ਸੀ, ਜਿਸ 'ਚ ਇਕ ਨੌਜਵਾਨ ਪਲੇਟਫਾਰਮ ਤੋਂ ਨਿਕਲਦੀ ਟ੍ਰੇਨ 'ਤੇ ਚੜ੍ਹ ਕੇ ਖਤਰਨਾਕ ਸਟੰਟ ਕਰਦਾ ਨਜ਼ਰ ਆ ਰਿਹਾ ਸੀ। 

ਅਧਿਕਾਰੀ ਨੇ ਦੱਸਿਆ, "ਜਦੋਂ ਆਰਪੀਐੱਫ ਨੇ ਲੜਕੇ ਦਾ ਪਤਾ ਲਗਾਇਆ ਤਾਂ ਅਧਿਕਾਰੀ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਲੜਕੇ ਫਰਹਤ ਆਜ਼ਮ ਸ਼ੇਖ ਨੇ 14 ਅਪ੍ਰੈਲ ਨੂੰ ਮਸਜਿਦ ਸਟੇਸ਼ਨ 'ਤੇ ਇਕ ਸਟੰਟ ਦੌਰਾਨ ਆਪਣੀ ਇਕ ਲੱਤ ਅਤੇ ਇਕ ਬਾਂਹ ਗੁਆ ਦਿੱਤੀ ਸੀ। ਉਨ੍ਹਾਂ ਦੱਸਿਆ ਕਿ 14 ਜੁਲਾਈ ਨੂੰ ਵਾਇਰਲ ਹੋਈ ਵੀਡੀਓ ਇਸ ਸਾਲ 7 ਮਾਰਚ ਦੀ ਹੈ। ਇਸ ਨੂੰ ਸ਼ਿਵਾੜੀ ਸਟੇਸ਼ਨ 'ਤੇ ਉਸ ਦੇ ਇਕ ਦੋਸਤ ਨੇ ਰਿਕਾਰਡ ਕੀਤਾ ਅਤੇ ਫਿਰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ।

ਕੇਂਦਰੀ ਰੇਲਵੇ ਨੇ ਇਕ ਰਿਲੀਜ਼ ਵਿਚ ਕਿਹਾ ਕਿ 14 ਜੁਲਾਈ ਦੇ ਵੀਡੀਓ ਤੋਂ ਬਾਅਦ ਉਸ ਨੇ ਖਤਰਨਾਕ ਸਟੰਟ ਕਰਨ ਵਿਰੁੱਧ ਸਖਤ ਚਿਤਾਵਨੀ ਦਿੱਤੀ ਸੀ। ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮਾਂ ਦੇ ਖਤਰੇ 'ਤੇ ਜ਼ੋਰ ਦਿੰਦੇ ਹੋਏ ਰਿਲੀਜ਼ ਨੇ ਕਿਹਾ ਕਿ ਸ਼ੇਖ ਨੂੰ ਹੁਣ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਵਿਚ ਵੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News