ਯੂ. ਪੀ. ''ਚ ਰਜਿਸਟ੍ਰੇਸ਼ਨ ਬਿਲਡਰਜ਼ ਨਹੀਂ ਵੇਚ ਕਰਣਗੇ ਮਕਾਨ

Wednesday, Jul 26, 2017 - 08:26 PM (IST)

ਲਖਨਊ— ਰੀਅਲ ਐਸਟੇਟ ਰੇਗਯੂਲੇਟਰੀ ਅਥਾਰਿਟੀ (ਰੇਰਾ) ਦੀ ਵੈੱਬਸਾਈਡ ਬੁੱਧਵਾਰ ਨੂੰ ਸੀ. ਐੱਮ. ਯੋਗੀ ਆਦਿਮਤਯਨਾਥ ਲਾਂਚ ਕਰਨਗੇ। ਬਿਲਡਰਜ਼ ਨੂੰ ਇਸ ਪਾਰ ਆਪਣੇ ਪ੍ਰੋਜੈਕਟ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਗੈਰ ਰਜਿਸਟ੍ਰੇਸ਼ਨ ਪ੍ਰੋਜੈਕਟ ਦੇ ਮਕਾਨ-ਦੁਕਾਨ ਇਕ ਅਗਸਤ ਤੋਂ ਨਹੀਂ ਵੇਚੇ ਜਾਣਗੇ। ਬਿਵਲਰਾਂ  ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਸਿਰਫ 6 ਦਿਨ ਮਿਲਣਗੇ। ਕੇਂਦਰ ਨੇ ਬਿਲਡਰਾਂ ਦੀ ਜਾਲਸਾਜੀ ਤੋਂ ਬਚਾਉਣ ਲਈ ਰੀਅਲ ਐਸਟੇਟ ਆਕਸ ਬਣਾਇਆ ਸੀ।
ਇਸ ਤਰ੍ਹਾਂ ਹੋਵੇਗਾ ਰਜਿਸਟ੍ਰੇਸ਼ਨ ਨੰਬਰ ਦਾ ਇਸਤੇਮਾਲ
ਬਿਲਡਰ ਆਪਣੇ ਪ੍ਰੋਜੈਕਟ ਦੀ ਵਿਕਰੀ ਦਾ ਜਦੋਂ ਵੀ ਇਸ਼ਤਿਹਾਰ ਦੇਵੇਗਾ, ਉਸ ਨੂੰ ਰੇਰਾ ਦਾ ਰਜਿਸਟ੍ਰੇਸ਼ਨ ਨੰਬਰ ਵੀ ਦੱਸਣਾ ਹੋਵੇਗਾ। ਇਸ ਨੰਬਰ ਨਾਲ ਖਰੀਦਾਰ ਜਾ ਆਵੰਟੀ ਇਹ ਜਾਣ ਸਕੇਗਾ ਕਿ ਪ੍ਰੋਜੈਕਟ ਦੀ ਕਿ ਡਿਟੇਲ ਅਥਾਰਿਟੀ ਨੂੰ ਦੱਸੀ ਗਈ ਹੈ।
ਜੇਕਰ ਖਰੀਦਾਰ ਵੈੱਬਸਾਈਡ 'ਤੇ ਦਿੱਤੀ ਗਈ ਜਾਣਕਾਰੀ ਅਤੇ ਮੌਕੇ ਦੀ ਸਥਿਤੀ 'ਚ ਅੰਤਰ ਪਾਉਦਾ ਹੈ ਤਾਂ ਉਹ ਅਥਾਰਿਟੀ ਅਤੇ ਟ੍ਰਾਇਬਯੂਨਲ 'ਚ ਸ਼ਿਕਾਇਤ ਕਰ ਸਕਦਾ ਹੈ।
31 ਜੁਲਾਈ ਤੋਂ ਪਹਿਲਾਂ ਕਰਵਾਈ ਜਾਵੇ ਰਜਿਸਟ੍ਰੇਸ਼ਨ
ਐਕੇਟ ਦੇ ਲਾਗੂ ਹੋਣ ਤੋਂ ਬਾਅਦ ਕੁਝ ਮੁਸ਼ਕਲ ਪਹਿਲਾਂ ਪੂਰੇ ਹੋਏ ਪ੍ਰੋਜੈਕਟ੍ਰਜ਼ ਦੇ ਨਾਲ ਆ ਸਕਦੀ ਹੈ। 30 ਅਪ੍ਰੈਲ ਤੋਂ ਪਹਿਲਾਂ ਜੋਂ ਪ੍ਰੋਜੈਕਟ੍ਰਜ਼ ਪੂਰੇ ਹੋ ਗਏ ਹਨ ਅਲਾਟਮੈਂਟਾਂ ਨੇ ਕਬਜ਼ਾ ਲੈ ਲਿਆ ਹੈ ਪਰ ਉਨ੍ਹਾਂ ਨੇ ਰਜਿਸਟ੍ਰੀ ਨਹੀਂ ਕਰਵਾਈ ਹੈ ਤਾਂ ਮੁਸ਼ਕਲ ਹੋ ਸਕਦੀ ਹੈ। ਇਸ ਦੌਰਾਨ ਜਾਣਕਾਰਾਂ ਵਲੋਂ ਹਦਾਇਤ ਹੈ ਕਿ ਜੋਂ ਵੀ ਫਲੈਟ-ਦੁਕਾਨ ਉਸ ਅਵਿਧੀ 'ਚ ਖਰੀਦੇ ਜਾ ਚੁੱਕੇ ਹਨ ਤਾਂ ਉਸ ਦੀ ਰਜਿਸਟ੍ਰੇਸ਼ਨ 31 ਜੁਲਾਈ ਤੋਂ ਪਹਿਲਾਂ ਕਰਵਾ ਲਈ ਜਾਵੇ। 1 ਅਗਸਤ ਤੋਂ ਰਜਿਸਟ੍ਰੇਸ਼ਨ ਦੌਰਾਨ ਵਿਸ਼ੇਸ਼ ਨੰਬਰ ਦਾ ਇਸਤੇਮਾਲ ਕਰਨਾ ਹੋਵੇਗਾ।

 


Related News