ਲਾਲ ਚੌਂਕ ਮਾਰਚ ਨੂੰ ਜਾ ਰਹੇ ਯਾਸੀਨ ਮਲਿਕ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

10/23/2018 2:38:33 PM

ਸ਼੍ਰੀਨਗਰ-ਪੁਲਸ ਨੇ ਜੰਮੂ-ਕਸ਼ਮੀਰ ਲਿਬ੍ਰੇਸ਼ਨ ਫ੍ਰੰਟ ਦੇ ਚੇਅਰਮੈਨ ਮੁਹੰਮਦ ਯਾਸੀਨ ਮਲਿਕ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ, ਜਦੋਂ ਉਹ ਲਾਲ ਚੌਂਕ ਮਾਰਚ ਦੀ ਨੁਮਾਇੰਦਗੀ ਕਰ ਰਹੇ ਸੀ। ਮਲਿਕ ਆਪਣੇ ਸਮਰੱਥਕਾਂ ਸਮੇਤ ਲਾਲ ਚੌਂਕ ਦੇ ਘੰਟਾ ਘਰ ਵਾਲੇ ਪਾਸੇ ਵੱਧਣ ਦਾ ਯਤਨ ਕਰ ਰਿਹਾ ਸੀ। ਅਲਗਾਵਵਾਦੀਆਂ ਨੇ ਕੁਲਗ੍ਰਾਮ ਹੱਤਿਆਵਾਂ ਦੇ ਵਿਰੋਧ 'ਚ ਮੰਗਲਵਾਰ ਨੂੰ ਲਾਲ ਚੌਂਕ 'ਚ ਰੋਸ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨਾਲ ਇਸ ਮਾਰਚ 'ਚ ਭਾਗ ਲੈਣ ਅਤੇ ਹੱਤਿਆਵਾਂ ਦੇ ਵਿਰੋਧ 'ਚ ਆਵਾਜ਼ ਚੁੱਕਣ ਨੂੰ ਵੀ ਕਿਹਾ ਸੀ।

PunjabKesari

ਅਲਗਾਵਾਦੀ ਨੇਤਾ ਮੀਰਾਵਾਇਜ ਅਤੇ ਗਿਲਾਨੀ ਨੂੰ ਪੁਲਸ ਨੇ ਸੋਮਵਾਰ ਨੂੰ ਨਜ਼ਰਬੰਦ ਕਰ ਦਿੱਤਾ ਸੀ, ਉੱਥੇ ਮਲਿਕ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਸੋਮਵਾਰ ਨੂੰ ਲਾਪਤਾ ਹੋ ਗਿਆ ਸੀ। ਮੰਗਲਵਾਰ ਨੂੰ ਕਿਸੇ ਤਰ੍ਹਾਂ ਨਾਲ ਉਹ ਆਪਣੇ ਸਮਰੱਥਕਾਂ ਸਮੇਤ ਲਾਲ ਚੌਂਕ ਪਹੁੰਚ ਗਿਆ। ਜਾਣਕਾਰੀ ਮੁਤਾਬਕ ਕੋਕਰਬਾਜ਼ਾਰ 'ਚ ਮਸਜਿਦ ਸ਼ਰੀਫ 'ਚ ਮੰਗਲਵਾਰ ਨੂੰ ਮਲਿਕ ਪਹੁੰਚ ਗਿਆ ਅਤੇ ਉਸ ਨੇ ਲਾਲ ਚੌਂਕ ਦੇ ਘੰਟਾ ਘਰ ਵਾਲੇ ਪਾਸੇ ਵਧਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਗ੍ਰਿਫਤਾਰੀ ਤੋਂ ਪਹਿਲਾਂ ਉਸਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਸਿਵਲ ਹੱਤਿਆਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅੰਦੋਲਨ ਤੇਜ਼ ਕੀਤਾ ਜਾਵੇਗਾ।
 


Related News