ਪੁਣੇ ਕਾਰ ਹਾਦਸਾ: ਪੁਲਸ ਨੇ ਨਾਬਾਲਗ ਤੋਂ ਕੀਤੀ ਪੁੱਛਗਿੱਛ, ਮਾਂ ਨੂੰ ਕੀਤਾ ਗ੍ਰਿਫਤਾਰ
Sunday, Jun 02, 2024 - 03:14 AM (IST)
ਪੁਣੇ - ਪੁਣੇ ਪੁਲਸ ਨੇ ‘ਪੋਰਸ਼’ ਕਾਰ ਹਾਦਸੇ ਸਬੰਧੀ ਨਾਬਾਲਗ ਮੁਲਜ਼ਮ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਟੀ ਪੁਲਸ ਦੇ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਨਾਬਾਲਗ ਦੀ ਮਾਂ ਨੂੰ ਇਸ ਗੱਲ ਦੀ ਪੁਸ਼ਟੀ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਕਿ ਨਾਬਾਲਗ ਦੇ ਖੂਨ ਦੇ ਨਮੂਨੇ ਉਸ ਦੇ ਖੂਨ ਨਾਲ ਬਦਲੇ ਗਏ ਸਨ। ਪੁਲਸ ਨੇ ਸ਼ੁੱਕਰਵਾਰ ਨੂੰ ਕਥਿਤ ਖੂਨ ਦੇ ਨਮੂਨੇ 'ਚ ਬਦਲਾਅ ਦੇ ਮਾਮਲੇ 'ਚ ਵਿਸ਼ਾਲ ਅਗਰਵਾਲ ਦੀ ਹਿਰਾਸਤ ਲਈ ਅਦਾਲਤ 'ਚ ਅਰਜ਼ੀ ਦਿੱਤੀ ਸੀ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਕਿੰਨੇ ਵੱਖਰੇ ਸਨ 2004, 2009, 2014 ਅਤੇ 2019 ਦੇ ਐਗਜ਼ਿਟ ਪੋਲ!
ਆਪਣੀ ਜਾਂਚ ਦੇ ਹਿੱਸੇ ਵਜੋਂ ਪੁਲਸ ਨੇ ਸੁਧਾਰ ਘਰ ’ਚ ਨਾਬਾਲਗ ਕੋਲੋਂ ਉਸ ਦੀ ਮਾਂ ਦੀ ਮੌਜੂਦਗੀ ’ਚ ਇਕ ਘੰਟੇ ਤੱਕ ਪੁੱਛਗਿੱਛ ਕੀਤੀ। ਉਸ ਨੂੰ ਉੱਥੇ 5 ਜੂਨ ਤੱਕ ਰੱਖਿਆ ਗਿਆ ਹੈ। ਅਧਿਕਾਰੀ ਨੇ ਕਿਹਾ, "ਹਾਦਸੇ ਨਾਲ ਸਬੰਧਤ ਕੁਝ ਬਿੰਦੂਆਂ 'ਤੇ ਪੁੱਛਗਿੱਛ ਕੀਤੀ ਗਈ, ਜਿਸ ਵਿੱਚ ਘਟਨਾਵਾਂ ਦਾ ਕ੍ਰਮ, ਦੋ ਰੈਸਟੋਰੈਂਟਾਂ ਵਿੱਚ ਉਸਦੀ ਮੌਜੂਦਗੀ ਅਤੇ ਸਾਸੂਨ ਹਸਪਤਾਲ ਵਿੱਚ ਖੂਨ ਦੇ ਨਮੂਨੇ ਦੀ ਘਟਨਾ ਸ਼ਾਮਲ ਹੈ।"19 ਮਈ ਨੂੰ ਪੁਣੇ ਦੇ ਕਲਿਆਣੀ ਨਗਰ ’ਚ ‘ਪੋਰਸ਼’ ਕਾਰ ਦੇ 17 ਸਾਲਾ ਡਰਾਈਵਰ ਨੇ ਕਥਿਤ ਤੌਰ ’ਤੇ ਮੋਟਰਸਾਈਕਲ ਸਵਾਰ ਦੋ ਸਾਫਟਵੇਅਰ ਇੰਜੀਨੀਅਰਾਂ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ ਸੀ। ਪੁਲਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਨਸ਼ੇ ਦੀ ਹਾਲਤ ’ਚ ਕਾਰ ਚਲਾ ਰਿਹਾ ਸੀ।
ਇਹ ਵੀ ਪੜ੍ਹੋ- ਵੱਡਾ ਹਾਦਸਾ: ਨਦੀ 'ਚ ਕਿਸ਼ਤੀ ਪਲਟਣ ਕਾਰਨ ਪੰਜ ਬੱਚਿਆਂ ਸਣੇ 7 ਲੋਕਾਂ ਦੀ ਮੌਤ
ਮਾਮਲੇ 'ਚ ਨਾਬਾਲਗ ਦੇ ਪਿਤਾ ਅਤੇ ਰੀਅਲ ਅਸਟੇਟ ਕਾਰੋਬਾਰੀ ਵਿਸ਼ਾਲ ਅਗਰਵਾਲ ਅਤੇ ਦਾਦਾ ਸੁਰਿੰਦਰ ਅਗਰਵਾਲ ਨੂੰ ਪਰਿਵਾਰਕ ਵਾਹਨ ਦੇ ਡਰਾਈਵਰ ਨੂੰ ਅਗਵਾ ਕਰਨ ਅਤੇ ਹਾਦਸੇ ਦੀ ਜ਼ਿੰਮੇਵਾਰੀ ਲੈਣ ਲਈ ਦਬਾਅ ਬਣਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਅਦਾਲਤ ਨੇ ਨਾਬਾਲਗ ਦੇ ਪਿਤਾ ਅਤੇ ਦਾਦਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਉਸ ਦੀ ਪੁਲਸ ਹਿਰਾਸਤ ਦੀ ਮਿਆਦ ਪੁੱਗ ਚੁੱਕੀ ਸੀ।
ਇਹ ਵੀ ਪੜ੍ਹੋ- ਫਰਿੱਜ ਦੀ ਥਾਂ ਮਿੱਟੀ ਦੇ ਘੜੇ 'ਚੋਂ ਪੀਓ ਪਾਣੀ, ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਹੁੰਦੈ ਬਚਾਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e