ਅਦਾਕਾਰਾ ਹੇਮਾ ਨੂੰ ਕ੍ਰਾਈਮ ਬ੍ਰਾਂਚ ਨੇ ਕੀਤਾ ਗ੍ਰਿਫਤਾਰ , ਰੇਵ ਪਾਰਟੀ 'ਚ ਡਰੱਗ ਲੈਣ ਦਾ ਲੱਗਾ ਦੋਸ਼

Tuesday, Jun 04, 2024 - 07:57 AM (IST)

ਅਦਾਕਾਰਾ ਹੇਮਾ ਨੂੰ ਕ੍ਰਾਈਮ ਬ੍ਰਾਂਚ ਨੇ ਕੀਤਾ ਗ੍ਰਿਫਤਾਰ , ਰੇਵ ਪਾਰਟੀ 'ਚ ਡਰੱਗ ਲੈਣ ਦਾ ਲੱਗਾ ਦੋਸ਼

ਮੁੰਬਈ - ਬੈਂਗਲੁਰੂ 'ਰੇਵ ਪਾਰਟੀ' ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਅਪਰਾਧ ਸ਼ਾਖਾ (ਸੀਸੀਬੀ) ਨੇ ਸੋਮਵਾਰ ਨੂੰ ਤੇਲਗੂ ਫਿਲਮ ਅਦਾਕਾਰਾ ਹੇਮਾ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਇਸ ਪਾਰਟੀ ਦਾ ਆਯੋਜਨ 19 ਮਈ ਨੂੰ ਇਲੈਕਟ੍ਰਾਨਿਕ ਸਿਟੀ ਨੇੜੇ ਇਕ ਫਾਰਮ ਹਾਊਸ ਵਿਚ ਕੀਤਾ ਗਿਆ ਸੀ। ਸੀਸੀਬੀ ਨੇ ਸੋਮਵਾਰ ਨੂੰ ਹੇਮਾ ਨੂੰ ਆਪਣੇ ਦਫਤਰ ਬੁਲਾਇਆ ਸੀ। ਸੂਤਰਾਂ ਨੇ ਦੱਸਿਆ ਕਿ ਆਪਣੀ ਪਛਾਣ ਛੁਪਾਉਣ ਲਈ ਉਹ ਬੁਰਕਾ ਪਾ ਕੇ ਅਧਿਕਾਰੀਆਂ ਸਾਹਮਣੇ ਪੇਸ਼ ਹੋਈ ਅਤੇ ਉਸ ਦਾ ਜਵਾਬ ਤਸੱਲੀਬਖਸ਼ ਨਹੀਂ ਰਹਿਣ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਸੀਸੀਬੀ ਦੇ ਸੂਤਰਾਂ ਅਨੁਸਾਰ ਇਹ ਸਮਾਗਮ ਜਨਮਦਿਨ ਦੇ ਬਹਾਨੇ ਆਯੋਜਿਤ ਕੀਤਾ ਗਿਆ ਸੀ ਅਤੇ ਜ਼ਿਆਦਾਤਰ ਲੋਕ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਆਏ ਸਨ। ਉਨ੍ਹਾਂ ਦੱਸਿਆ ਕਿ ਕੁਝ ਲੋਕ ਬੈਂਗਲੁਰੂ ਦੇ ਵੀ ਸਨ। ਸੀਸੀਬੀ ਨੇ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਅਤੇ ਘਟਨਾ 'ਚ ਸ਼ਾਮਲ ਲੋਕਾਂ ਦੇ ਖੂਨ ਦੇ ਨਮੂਨੇ ਲਏ। ਪੁਲਸ ਸੂਤਰਾਂ ਨੇ ਦੱਸਿਆ ਕਿ ਖੂਨ ਦੀ ਜਾਂਚ ਦੀ ਰਿਪੋਰਟ 'ਚ ਪੁਸ਼ਟੀ ਹੋਈ ਹੈ ਕਿ ਹੇਮਾ ਸਮੇਤ 86 ਲੋਕਾਂ ਨੇ ਨਸ਼ੇ ਦਾ ਸੇਵਨ ਕੀਤਾ ਸੀ। ਸੂਤਰਾਂ ਮੁਤਾਬਕ ਇਸ ਪ੍ਰੋਗਰਾਮ 'ਚ ਕੁੱਲ 103 ਲੋਕਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ 73 ਪੁਰਸ਼ ਅਤੇ 30 ਔਰਤਾਂ ਸਨ।


author

Harinder Kaur

Content Editor

Related News